ਸਿੱਖ ਖਬਰਾਂ

ਇੰਡਿਆਨਾ ਦੀਆਂ ਸਮੂਹ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਨੇ ਮੂਲ ਨਾਨਕਸ਼ਾਹੀ ਕਲੰਡਰ ਅਪਣਾਉਣ ਦਾ ਕੀਤਾ ਪ੍ਰਣ

By ਸਿੱਖ ਸਿਆਸਤ ਬਿਊਰੋ

December 01, 2014

ਇੰਡੀਆਨਾ ( 30 ਨਵੰਬਰ, 2014): ਗਰਮਤਿ ਪ੍ਰਚਾਰ ਸੋਸਾਇਟੀ ਅਤੇ ਇੰਡਿਆਨਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਇੰਡਿਆਨਾ ਦੇ ਸਹਿਰ ਇੰਡਿਆਨਾਪੋਲਿਸ ਵਿਚ ਮੂਲ ਨਾਨਕਸ਼ਾਹੀ ਨੂ ਸਮਰਪਤ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਸਰਦਾਰ ਪਾਲ ਸਿੰਘ ਪੁਰੇਵਾਲ ਅਤੇ ਕੈਲੀਫ਼ੋਰਨਿਆ ਤੋਂ ਸਰਦਾਰ ਸਰਬਜੀਤ ਸਿੰਘ ਸੈਕਰਾਮੇਂਟੋ ਪਹੁਚੇ।

ਉਨ੍ਹਾਂ ਨੇ ਸਲਾਈਡ ਸ਼ੋ ਰਾਹੀ ਸੰਗਤਾਂ ਨੂ ਸਮਝਾਇਆ ਕਿ ਨਾਨਾਕਸ਼ਾਹੀ ਕਲੰਡਰ ਸਿੱਖ ਕੌਮ ਵਾਸਤੇ ਕਿੰਨਾ ਜਰੂਰੀ ਹੈ ਙਇਸ ਸੈਮੀਨਾਰ ਨੂੰ ਪ੍ਰੋ ਨਰੰਜਣ ਸਿੰਘ ਢੇਸੀ,ਰਣਜੀਤ ਸਿੰਘ ਮਸਕੀਨ .ਕੁਲਦੀਪ ਸਿਘ ਬਾਠ ਅਤੇ ਦਲਜੀਤ ਸਿੰਘ ਇੰਡਿਆਨਾ ਨੇ ਸਬੋਧਨ ਕੀਤਾ ਅਤੇ ਸੈਮੀਨਾਰ ਵਿਚ ਮੋਜੂਦ ਸੰਗਤਾਂ ਨੇ ਹੱਥ ਖੜੇ ਕਰਕੇ ਇਸ ਕਲੰਡਰ ਨੂੰ ਲਾਗੂ ਕਰਵਾਉਣ ਵਾਸਤੇ ਪ੍ਰਣ ਕੀਤਾ।

ਸੰਬੋਧਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ, ਸ ਪਾਲ ਸਿੰਘ ਪੁਰੇਵਾਲ ਜੀ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਸਿਆਸੀ ਲੋਕਾਂ ਦੇ ਇਸ਼ਾਰਿਆਂ ਤੇ ਸੋਧਾਂ ਦੇ ਨਾਂਅ ਹੇਠ ਇਸ ਕੈਲੰਡਰ ਦੀ ਰੂਹ ਦਾ ਕਤਲ ਕਰ ਦਿੱਤਾ ਗਿਆ ਸੀ। ਸੰਨ 2010 ਵਿੱਚ ਕੀਤੀ ਗਲਤੀ ਦੀ ਤਾਜ਼ਾ ਉਦਾਹਰਣ ਹੈ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨੂੰ ਹਰ ਹਫ਼ਤੇ ਬਦਲੀ ਕਰਨਾ। ਦੇਸ਼-ਵਿਦੇਸ਼ ਦੀਆ ਸੰਗਤਾਂ ਵੱਲੋਂ ਪਿਛਲੇ ਸਾਲਾਂ ੱਚ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਉਸਾਰੂ ਹੁੰਗਾਰਾ ਨਹੀ ਭਰਿਆ, ਸਗੋਂ ਮਸਲੇ ਦਾ ਹਲ ਕਰਨ ਦੀ ਵਜਾਏ ਹੋਰ ਉਲਝਾ ਦਿੱਤਾ ਹੈ।

ਪ੍ਰੈਸ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਮਿਡ-ਵੈਸਟ (ਯੂ ਅਸ ਏ) ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਅਮਰੀਕਾ ਅਤੇ ਕਨੇਡਾ ਦੀਆਂ ਸੰਗਤਾਂ ਦਾ ਇਹ ਭਰਮਾ ਇਕੱਠ ਇਹ ਐਲਾਨ ਕਰਦਾ ਹੈ ਕਿ ਅੱਗੋਂ ਤੋਂ ਕਿਸੇ ਰਾਜਨੀਤਕਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਖੁਦਗਰਜ ਲੀਡਰਾਂ ਦੇ ਕਿਸੇ ਆਦੇਸ਼ ਤੇ ਝਾਕ ਰੱਖਣ ਦੀ ਥਾਂ ਅਸੀਂ ਸਾਰੇ ਸਬੰਧਿਤ ਗੁਰਦਵਾਰਿਆਂ ਵਿੱਚ ਮੂਲ ਨਾਨਕ ਸ਼ਾਹੀ ਕੈਲੰਡਰ (੨੦੦੩) ਅਨੁਸਾਰ ਹੀ ਸਾਰੇ ਦਿਨ-ਦਿਹਾਰ ਅਤੇ ਗੁਰਪੁਰਬ ਮਨਾਵਾਂਗੇ ।

ਅੱਜ ਦਾ ਇਹ ਇਕੱਠ, ਦੁਨੀਆਂ ਭਰ ਵਿੱਚ ਵਸ ਰਹੀ ਸਿੱਖ ਕੌਮ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਆਪੋ ਆਪਣੇ ਇਲਾਕੇ ਦੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਮੂਲ ਨਾਨਕ ਸ਼ਾਹੀ ਕੈਲੰਡਰ(੨੦੦੩) ਅਨੁਸਾਰ ਹੀ ਦਿਨ-ਦਿਹਾੜੇ ਮਨਾਉਣ ਲਈ ਪ੍ਰੇਰਿਤ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: