Site icon Sikh Siyasat News

ਅਲੀਗੜ੍ਹ ਵਿੱਚ ਘੱਟ ਗਿਣਤੀ ਲੋਕਾਂ ਦੇ ਧਰਮ ਬਦਲਣ ਲਈ ਕੀਤਾ ਜਾਣ ਵਾਲਾ ਸਮਾਗਮ ਰੱਦ

ਅਲੀਗੜ੍ਹ (17 ਦਸੰਬਰ, 2014): ਭਾਰਤ ਦੀ ਕੇਂਦਰੀ ਸੱਤਾ ‘ਤੇ ਭਾਜਪਾ ਦੇ ਰੂਪ ਵਿੱਚ ਹਿੰਦੂਤਵੀਆਂ ਦੇ ਕਾਬਜ਼ ਹੋਣ ਤੋਂ ਬਾਅਦ ਇੰਨਾਂ ਵੱਲੋਂ ਭਾਰਤ ਵਿੱਚ ਵੱਸਦੀਆਂ ਘੱਟ ਗਿਣਤੀਆਂ ਨੂੰ ਬੇਇੱਜਤ ਕਰਨ ਦਾ ਮੌਕਾ ਲੱਭਦੀਆਂ ਰਹਿੰਦੀਆਂ ਹਨ।

ਪਿੱਛਲੇ ਦਿਨੀ ਆਗਰਾ ਵਿੱਚ ਕੁਝ ਮੁਸਲਮਾਨ ਪਰਿਵਾਰਾਂ ਦਾ ਧਰਮ ਬਦਲਾਉਣ ਤੋਂ ਬਾਅਦ ਇੰਨ੍ਹਾਂ ਹਿੰਦੂਤਵੀ ਜੱਥੇਬੰਦੀਆਂ ਵੱਲੋਂ ਕ੍ਰਿਸਮਿਸ ਦੇ ਮੌਕੇ ਅਲੀਗੜ ਵਿੱਚ ਵੱਡੇ ਪੱਧਰ ‘ਤੇ ਇੱਕ ਵਿਸ਼ੇਸ਼ ਘੱਟ ਗਿਣਤੀ ਧਰਮ ਦੇ ਲੋਕਾਂ ਦਾ ਧਰਮ ਬਦਲਣ ਲਈ ਇੱਕ ਸਮਾਗਮ ਰੱਖਿਅ ਸੀ।ਪਰ ਇਸਦੇ ਐਲਾਨ ਪਿੱਛੋ ਹਰ ਖੇਤਰ ਵਿੱਚ ਇਸਦਾ ਤਕੜਾ ਵਿਰੋਧ ਹੋਇਆ ਸੀ।

ਧਰਮ ਪਰਿਵਰਤਨ ਪ੍ਰੋਗਰਾਮ ਨੂੰ ਲੈ ਕੇ ਵੱਧ ਰਹੇ ਵਿਵਾਦ ਦੇ ਵਿਚਕਾਰ ਹਿੰਦੂ ਸੰਗਠਨ ਧਰਮ ਜਾਗਰਣ ਕਮੇਟੀ ਨੇ ਇਸ ਮਾਮਲੇ ‘ਚ ਦਬਾਅ ਨੂੰ ਦੇਖ ਕੇ ਹੁਣ ਆਪਣਾ ਫੈਸਲਾ ਬਦਲ ਲਿਆ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਹਿੰਦੂਤਤਵ ਸਮੂਹ ਧਰਮ ਜਾਗਰਣ ਕਮੇਟੀ ਨੇ 25 ਦਸੰਬਰ ਨੂੰ ਤੈਅ ਆਪਣਾ ਵਿਵਾਦਿਤ ਧਰਮ ਪਰਿਵਰਤਨ ਪ੍ਰੋਗਰਾਮ ਰੱਦ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਕਈ ਦਿਨਾਂ ਤੋਂ ਜਾਰੀ ਅੜਿੱਕਾ ਖਤਮ ਹੋ ਗਿਆ। ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸੱਤਿਆ ਪ੍ਰਕਾਸ਼ ਨੌਮਾਨ ਨੇ ਕਿਹਾ ਕਿ 25 ਦਸੰਬਰ ਨੂੰ ਪ੍ਰਸਤਾਵਿਤ ਘਰ ਵਾਪਸੀ ਸਮਾਰੋਹ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਹਾਲਾਂਕਿ ਸੰਗਠਨ ਦੇ ਆਪਣੇ ਰੁਖ ਤੋਂ ਪਲਟ ਜਾਣ ਦਾ ਕਾਰਨ ਸਪਸ਼ਟ ਨਹੀਂ ਕੀਤਾ।

ਸੰਗਠਨ ਨੇ ਕ੍ਰਿਸਮਿਸ ਦੇ ਦਿਨ 25 ਦਸੰਬਰ ਨੂੰ ਇਕ ਸਥਾਨਿਕ ਕਾਲਜ ‘ਚ ਵੱਡੇ ਪੱਧਰ ‘ਤੇ ਇਕ ਧਰਮ ਪਰਿਵਰਤਨ ਸਮਾਰੋਹ ਆਯੋਜਿਤ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਦੋ ਦਿਨ ਪਹਿਲਾ ਸ਼ਹਿਰ ‘ਚ ਕਰਫਿਊ ਲੱਗਾ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version