ਚੰਡੀਗੜ੍ਹ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਵਲੋਂ ਅੱਜ ਜਮਸ਼ੇਦਪੁਰ ਝਾਰਖੰਡ ਵਿੱਚ ਫੈਡਰੇਸ਼ਨ ਦੀ 74ਵੀਂ ਵਰ੍ਹੇਗੰਢ ਮਨਾਈ ਗਈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਫੈਡਰੇਸ਼ਨ ਦੀ ਅਗਵਾਈ ਇਕ ਹੋਰ ਸਾਲ ਲਈ ਕਰਨੈਲ ਸਿੰਘ ਪੀਰਮੁਹੰਮਦ ਕੋਲ ਹੀ ਰਹੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਸੀ ਕਿ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਅਗਵਾਈ ਨੌਜਵਾਨਾਂ ਦੇ ਹੱਥ ਦੇ ਦੇਣਗੇ। ਪਰ ਬਾਅਦ ਵਿਚ ਪੀਰਮੁਹੰਮਦ ਆਪਣੀ ਇਸ ਗੱਲ ਤੋਂ ਪਿੱਛੇ ਹਟ ਗਏ। ਇਸ ਕਾਰਨ ਉਨ੍ਹਾਂ ‘ਤੇ ਕਾਫੀ ਸਵਾਲ ਵੀ ਉੱਠਦੇ ਆ ਰਹੇ ਹਨ।
ਅੱਜ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਦੇ 75ਵੇ ਗੋਲਡਨ ਜੁਬਲੀ ਸਮਾਗਮ ਤੱਕ ਫੈਡਰੇਸ਼ਨ ਦੀ ਅਗਵਾਈ ਕਰਨੈਲ ਸਿੰਘ ਪੀਰਮੁਹੰਮਦ ਕੋਲ ਹੀ ਰਹੇਗੀ ਤੇ ਇਸ ਦੀ ਅਗਵਾਈ ਨਵੇਂ ਆਗੂਆਂ ਨੂੰ ਪੂਰੇ ਜਾਹੋ-ਜਲਾਲ ਨਾਲ ਵਿਸ਼ਾਲ ਇਕੱਠ ਕਰਕੇ 13 ਸਤੰਬਰ 2019 ਨੂੰ ਸੋਂਪੀ ਜਾਵੇ।
ਇਸ ਸਮਾਗਮ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਅਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੋਰ ਨੇ ਨੌਜਵਾਨਾ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕੀਤਾ।
ਇਸ ਸਮਾਗਮ ਸਬੰਧੀ ਜਾਰੀ ਪ੍ਰੈਸ ਬਿਆਨ ਨੂੰ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਛਾਪ ਰਹੇ ਹਾਂ:
“ਅੱਜ ਜਮਸ਼ੇਦਪੁਰ ਜਿਸ ਨੂੰ ਟਾਟਾਨਗਰ ਵੀ ਕਿਹਾ ਜਾਦਾ ਹੈ ਆਪਣੀ ਸਥਾਪਨਾ ਦੇ 74 ਵੇ ਵਰੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੀ ਸਲਾਨਾ ਵਰੇਗੰਢ ਸਥਾਨਕ ਰਾਮਗੜ੍ਹੀਆ ਭਵਨ ਵਿਖੇ ਮਨਾਈ ਇਸ ਮੌਕੇ ਪੰਜਾਬ ਤੋ ਵਿਸੇਸ਼ ਤੌਰ ਤੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਮਨਜੀਤ ਸਿੰਘ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਅਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੋਰ ਨੇ ਨੌਜਵਾਨਾ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕੀਤਾ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਈਸਟ ਇੰਡੀਆ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਕਿਹਾ ਅੱਜ ਦੇ ਇਕੱਠ ਵਿੱਚ ਤਿੰਨ ਪ੍ਰਮੁੱਖ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਪਹਿਲੇ ਮਤੇ ਵਿੱਚ ਪ੍ਰਣ ਕੀਤਾ ਗਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਸ ਮਕਸਦ ਦੀ ਪੂਰਤੀ ਲਈ ਅੱਜ ਤੋ 74 ਸਾਲ ਪਹਿਲਾ ਹੋਦ ਵਿੱਚ ਆਈ ਸੀ ਉਸੇ ਹੀ ਮਕਸਦ ਤਹਿਤ ਫੈਡਰੇਸ਼ਨ ਖਾਲਸਾ ਪੰਥ ਦੀ ਚੜਦੀਕਲਾ ਲਈ ਯਤਨਸ਼ੀਲ ਰਹੇਗੀ ਪੰਥ ਵਿਰੋਧੀ ਸਕਤੀਆ ਦਾ ਬਾਦਲੀਲ ਸਹਿਣਸ਼ੀਲਤਾ ਨਾਲ ਢੁੱਕਵਾ ਜੁਆਬ 21 ਵੀ ਸਦੀ ਦੇ ਸੰਚਾਰ ਸਾਧਨਾ ਅਤੇ ਖਾਲਸਾਈ ਰਹੋਰੀਤਾ ਨਾਲ ਦਿੱਤਾ ਜਾਵੇਗਾ । ਦੂਜੇ ਮਤੇ ਰਾਹੀ ਭਾਰਤ ਅੰਦਰ ਦੇਸ਼ ਦੀ ਅਜਾਦੀ ਤੋ ਬਾਅਦ ਅੱਜ ਦੀ ਤਾਰੀਕ ਤੱਕ ਸਿੱਖ ਕੌਮ ਨਾਲ ਹੋਏ ਘੌਰ ਜੁਲਮ ਤੇ ਅਨਿਆ ਖਿਲਾਫ ਲੜੇ ਜਾ ਰਹੇ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ ਤੀਜੇ ਮਤੇ ਵਿੱਚ ਪੰਜਾਬ ਤੋ ਬਾਹਰ ਰਹਿੰਦੇ ਸਿੱਖ ਅਵਾਮ ਦੀਆ ਤਮਾਮ ਮੁਸਕਲਾ ਤੇ ਨਸਲੀ ਘਟਨਾਵਾ ਨੂੰ ਠੱਲ ਪਾਉਣ ਲਈ ਫੈਡਰੇਸ਼ਨ ਵੱਲੌ ਭਾਰਤ ਦੇ ਸਾਰੇ ਰਾਜਾ ਅੰਦਰ ਵਿਸ਼ੇਸ਼ ਦੋਰਾ ਕਰਕੇ ਉਹਨਾ ਦੀਆ ਸਮੱਸਿਆਵਾ ਦਾ ਸਾਰਥਿਕ ਹੱਲ ਕੱਢਿਆ ਜਾਵੇਗਾ । ਇਸ ਤੋ ਇਲਾਵਾ ਆਪਸੀ ਤਾਲਮੇਲ ਕਾਇਮ ਕਰਨ ਲਈ ਇੱਕ ਕਮੇਟੀ ਨੈਸ਼ਨਲ ਪੱਧਰ ਤੇ ਬਣਾਈ ਜਾਵੇਗੀ । ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਕਿਹਾ ਸਿੱਖ ਕੌਮ ਦੀ ਮੌਜੂਦਾ ਧਾਰਮਿਕ ਤੇ ਰਾਜਨੀਤਕ ਲੀਡਰਸ਼ਿਪ ਦੀਆ ਘੋਰ ਗਲਤੀਆ ਕਾਰਣ ਸਿੱਖ ਕੌਮ ਬਹੁਤ ਹੀ ਨੁਕਸਾਨ ਝੱਲ ਰਹੀ ਹੈ ਤੇ ਪੰਥ ਵਿਰੋਧੀ ਸਕਤੀਆ ਭਰਾਮਾਰੂ ਜੰਗ ਕਰਵਾਉਣ ਲਈ ਹਰ ਵਕਤ ਮੌਕਾ ਤਲਾਸਦੀਆ ਰਹਿੰਦੀਆ ਹਨ ।ਅੱਜ ਦੀ ਇਕੱਤਰਤਾ ਵਿੱਚ ਇੱਕ ਵਿਸ਼ੇਸ਼ ਮਤਾ ਸਰਬਸੰਮਤੀ ਨਾਲ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਵੱਲੋ ਪੇਸ਼ ਕੀਤਾ ਗਿਆ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਗਈ ਕਿ ਉਹ ਪੰਥਕ ਹਾਲਤਾ ਨੂੰ ਧਿਆਨ ਵਿੱਚ ਰੱਖ ਦਿਆ ਆਪਣੇ ਅਹੁਦਿਆ ਤੋ ਅਸਤੀਫਾ ਦੇ ਕੇ ਪੰਥਪ੍ਸਤ ਲੋਕਾ ਨੂੰ ਅੱਗੇ ਆਉਣ ਦਾ ਮੌਕਾ ਦੇਣ ਇਹ ਦੋਵੇ ਸ਼ਖਸੀਅਤਾ ਆਤਮ ਚਿੰਤਨ ਕਰਨ ਤੇ ਹੋਈਆ ਧਾਰਮਿਕ ਰਾਜਨੀਤਕ ਗਲਤੀਆ ਲਈ ਸਿੱਖ ਕੌਮ ਪਾਸੋ ਬਿਨਾ ਸਰਤ ਮੁਆਫੀ ਮੰਗਣ । ਅੱਜ ਦੀ ਇਕੱਤਰਤਾ ਵਿੱਚ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ,ਪ੍ਰਸਿੱਧ ਪੱਤਰਕਾਰ ਸ੍ਰ ਬਚਨ ਸਿੰਘ ਸਰਲ , ਵਿਸੇਸ਼ ਤੋਰ ਤੇ ਹਾਜਰ ਸਨ ।”