Site icon Sikh Siyasat News

ਫੈਡਰੇਸ਼ਨ (ਪੀਰ ਮੁਹੰਮਦ) ਵਲੋਂ 15 ਅਗਸਤ ਮੌਕੇ ਕਾਲੇ ਝੰਡੇ ਲਹਿਰਾਉਣ ਦਾ ਸੱਦਾ

ਮੋਗਾ (9 ਅਗਸਤ, 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਸਮੁਚੇ ਭਾਰਤ ਵਿਚ ਵਸਦੇ ਸਿਖਾਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਨੂੰ ਆਪਣੇ ਵਾਪਰਕ ਅਦਾਰਿਆਂ ਤੇ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾਉਣ ਤਾਂ ਜੋ ਇਸ ਦਿਨ ਨੂੰ ਰੋਸ ਵਜੋਂ ਮਨਾਇਆ ਜਾ ਸਕੇ ਜਦੋਂ ਸਿਖ ਧਰਮ ਤੇ ਕੌਮ ਨੂੰ ਸਵਿਧਾਨਿਕ ਤੌਰ ’ਤੇ ਗੁਲਾਮ ਬਣਾ ਦਿੱਤਾ ਗਿਆ ਸੀ।

ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਸਿਖ ਧਰਮ ਇਕ ਵਖਰਾ ਧਰਮ ਹੈ ਤੇ ਇਸ ਨੂੰ ਭਾਰਤ ਤੋਂ ਸਿਵਾਏ ਸਮੁਚੇ ਵਿਸ਼ਵ ਵਿਚ ਮਾਨਤਾ ਪ੍ਰਾਪਤ ਹੈ ਜਿੱਥੇ ਸਵਿਧਾਨ ਦਾ ਧਾਰਾ 25 ਨੇ ਸਿਖ ਧਰਮ ਤੇ ਵਖਰੇ ਰੁਤਬੇ ਨੂੰ ਆਪਣੇ ਵਿਚ ਜਜਬ ਕਰ ਲਿਆ ਸੀ। ਸਮੁਚੇ ਵਿਸ਼ਵ ਵਿਚ ਵਸਦੇ ਸਿਖ ਆਪਣੇ ਧਰਮ ਦੀ ਇਸ ਪਛਾਣ ਨੂੰ ਢਾਹ ਲਾਉਣ ’ਤੇ ਸਖਤ ਇਤਰਾਜ਼ ਪ੍ਰਗਟਾਉਂਦੇ ਹਨ ਤੇ ਮੰਗ ਕਰਦੇ ਹਨ ਕਿ ਭਾਰਤ ਸਵਿਧਾਨ ਵਿਚ ਉਨ੍ਹਾਂ ਦੇ ਸਿਖ ਧਰਮ ਦੀ ਵਖਰੀ ਪਛਾਣ ਤੇ ਰੁਤਬਾ ਬਹਾਲ ਕੀਤਾ ਜਾਵੇ। ਧਾਰਾ 25 ਖਤਮ ਕੀਤੀ ਜਾਣੀ ਚਾਹੀਦੀ ਹੈ ਤੇ ਸਿਖ ਧਰਮ ਨੂੰ ਭਾਰਤ ਵਿਚ ਵਖਰੇ ਧਰਮ ਵਜੋਂ ਮਾਨਤਾ ਦਿੱਤਾ ਜਾਣੀ ਚਾਹੀਦੀ ਹੈ।

ਪੀਰ ਮੁਹੰਮਦ ਨੇ ਕਿਹਾ ਕਿ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਹਾਸਿਲ ਹੋਈ ਜਿਸ ਦੇ ਲਈ ਹਜ਼ਾਰਾਂ ਸਿਖਾਂ ਨੇ ਆਪਣੀਆਂ ਜਾਨਾਂ ਵਾਰੀਆਂ। ਭਾਰਤ ਦੀ ਬਰਤਾਨਵੀ ਰਾਜ ਤੋਂ ਆਜ਼ਾਦੀ ਦਾ ਨਤੀਜਾ ਇਹ ਨਿਕਲਿਆ ਕਿ ਸਿਖਾਂ ਦੇ ਅਧਿਕਾਰ ਜਜਬ ਕਰ ਲਏ ਗਏ ਸਿਖ ਧਰਮ ਦਾ ਵਖਰਾ ਰੁਤਬਾ ਖੋਹ ਲਿਆ ਗਿਆ ਤੇ ਭਾਰਤ ਵਿਚ ਸਿਖਾਂ ਦੀ ਖੁਲੇਆਮ ਨਸਲਕੁਸ਼ੀ ਕੀਤੀ ਗਈ।

ਜਿਥੇ ਇਕ ਪਾਸੇ ਸਿਖ ਧਰਮ ’ਤੇ ਸਵਿਧਾਨਿਕ ਤੌਰ ’ਤੇ ਹਮਲੇ ਕੀਤੇ ਜਾ ਰਹੇ ਉਥੇ ਦੂਜੇ ਪਾਸੇ ਸਿਖ ਨਾਗਰਿਕਾਂ ’ਤੇ ਨਿਆਇਕ ਤੌਰ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਦੀ ਮੁਖ ਉਦਾਹਰਣ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਹੈ ਜਿਥੇ ਸਿਖਾਂ ਦਾ ਨਿਆਇਕ ਤੌਰ ’ਤੇ ਕਤਲ ਕਰਨ ਲਈ ਸਿਖਾਂ ਦੇ ਖਿਲਾਫ ਨਾਜਾਇਜ ਕਾਨੂੰਨ ਥੋਪੇ ਜਾ ਰਹੇ ਹਨ।

ਇਹ ਘੋਰ ਨਿਆਂ ਹੁਣ ਸਿਖ ਜਗਤ ਲਈ ਅਸਹਿ ਹੋ ਗਏ ਹਨ। ਸਿਖ ਕੌਮ ਨੇ ਭਾਰਤ ਲਈ ਬਹੁਤ ਕੁਝ ਕੀਤਾ ਪਰ ਭਾਰਤ ਨੇ ਸਿਖਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਪੀਰ ਮੁਹੰਮਦ ਨੇ ਕਿਹਾ ਕਿ ਇਨ੍ਹਾਂ ਹਾਲਤਾਂ ਦੇ ਮੱਦੇ ਨਜ਼ਰ ਸਮੁੱਚੇ ਭਾਰਤ ਵਿਚ ਵਸਦੇ ਸਿਖ ਭਾਈਚਾਰੇ ਦੇ ਲੋਕ ਪ੍ਰੋਫੈਸਰ ਭੁਲਰ ਪ੍ਰਤੀ ਆਪਣੇ ਸਮਰਥਨ ਦੇ ਪ੍ਰਗਟਾਵੇ ਵਜੋਂ ਤੇ ਧਾਰਾ ਤੋਂ ਸਿਖ ਧਰਮ ਦੀ ਆਜ਼ਾਦੀ ਲਈ 15 ਅਗਸਤ ਨੂੰ ਕਾਲੇ ਝੰਡੇ ਲਹਿਰਾਉਣਗੇ।

ਫੈਡਰੇਸ਼ਨ (ਪੀਰ ਮੁਹੰਮਦ) ਆਜ਼ਾਦ ਤੌਰ ’ਤੇ ਆਪਣੇ ਖੁਦ ਦੇ ਚੋਣ ਨਿਸ਼ਾਨ ਹਿਰਨ ਅਤੇ ਸਿੰਘ ਸਭਾ ਸਮਾਜਕ ਸੁਧਾਰ ਲਹਿਰ ਤਹਿਤ ਸ੍ਰੋਮਣੀ ਕਮੇਟੀ ਚੋਣਾਂ ਲੜੇਗੀ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬਉਚਤਾ ਦੀ ਰਾਖੀ ਤੇ ਇਸ ਨੂੰ ਪ੍ਰਤਸਾਹਿਤ ਕੀਤਾ ਜਾਵੇ ਤੇ ਅਕਾਲ ਦੇ ਜਥੇਦਾਰ ਦੀ ਨਾਮਜ਼ਦਗੀ ਲਈ ਸਰਬਤ ਖਾਲਸਾ ਦੀ ਰਵਾਇਤ ਮੁੜ ਬਹਾਲ ਕਰਨ ਲਈ ਫੈਡਰੇਸ਼ਨ ਕੰਮ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version