ਪੰਜਾਬ ਦੇ ਕਿਸਾਨ ਦੀ ਪੁਰਾਣੀ ਤਸਵੀਰ

ਖਾਸ ਖਬਰਾਂ

ਖੇਤੀਬਾੜੀ ਸਾਧਨਾਂ ਨੂੰ ਜੀਐਸਟੀ ਤੋਂ ਮੁਕਤ ਕੀਤਾ ਜਾਵੇ: ਭਾਰਤੀ ਕਿਸਾਨ ਯੂਨੀਅਨ

By ਸਿੱਖ ਸਿਆਸਤ ਬਿਊਰੋ

July 11, 2017

ਚੰਡੀਗੜ: ਭਾਰਤ ਦੀ ਕੇਦਰ ਸਰਕਾਰ ਵੱਲੋਂ ਇੱਕ ਜੁਲਾਈ ਨੂੰ ਵਸਤਾਂ ਅਤੇ ਸੇਵਾ ਕਰ (ਜੀਐਸਟੀ) ਲਾਗੂ ਕਰ ਦੇਣ ਤੋਂ ਬਾਅਦ ਭਾਰਤੀ ਕਿਸਾਨ ਯੂੁਨੀਅਨ (ਲੱਖੋਵਾਲ-ਰਾਜੇਵਾਲ) ਨੇ ਖਾਦਾਂ, ਦਵਾਈਆਂ, ਖੇਤੀ ਸੰਦਾਂ ਤੇ ਖੇਤੀ ਮਸ਼ੀਨਰੀ ’ਤੇ ਲਗਾਏ ਜੀਐਸਟੀ ਦਾ ਵਿਰੋਧ ਕਰਦਿਆਂ ਕਿਹਾ ਕਿ ਖੇਤੀਬਾੜੀ ਸਾਧਨਾਂ ਨੂੰ ਜੀਐਸਟੀ ਤੋਂ ਮੁਕਤ ਕੀਤਾ ਜਾਵੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿੱਚ ਭਾਰਤੀ ਕਿਸਾਨ ਯੂੁਨੀਅਨ (ਲੱਖੋਵਾਲ-ਰਾਜੇਵਾਲ) ਦੋਵੇਂ ਧੜਿਆਂ ਵੱਲੋਂ ਸਾਂਝੇ ਤੌਰ ’ਤੇ 13 ਜੁਲਾਈ ਨੂੰ ਐਸ. ਡੀ. ਐਮ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਭੇਜਿਆ ਜਾਏਗਾ। ਉਨਾਂ ਕਿਹਾ ਕਿ ਜੇ ਇਸ ਮੰਗ ਪੱਤਰ ਤੇ ਕੋਈ ਕਾਰਵਾਈ ਨਾਂ ਹੋਈ ਤਾਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਖਾਦਾਂ ’ਤੇ ਕੇਂਦਰ ਸਰਕਾਰ ਨੇ 5 ਫ਼ੀਸਦੀ ਜੀਐਸਟੀ ਅਤੇ ਕੀਟਨਾਸ਼ਕਾਂ ’ਤੇ 18 ਫ਼ੀਸਦੀ ਜੀਐਸਟੀ ਲਗਾ ਕੇ ਇਕੱਲੇ ਸੂਬੇ ਦੇ ਕਿਸਾਨਾਂ ਉਪਰ 750 ਕਰੋੜ ਰੁਪਏ ਦਾ ਸਾਲਾਨਾ ਆਰਥਿਕ ਬੋਝ ਪਾਅ ਦਿੱਤਾ ਹੈ।

ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀਬਾੜੀ ਨੂੰ ਜੀਐਸਟੀ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: