ਕੌਮਾਂਤਰੀ ਖਬਰਾਂ

ਬਰਾਕ ਉਬਾਮਾ-ਨਰਿੰਦਰ ਮੋਦੀ ਨੇ ਚਾਹ ਤੋਂ ਪਿੱਛੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ

By ਸਿੱਖ ਸਿਆਸਤ ਬਿਊਰੋ

January 25, 2015

ਨਵੀਂ ਦਿੱਲੀ (25 ਜਨਵਰੀ, 2015): ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ 26 ਜਨਵਰੀ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤ ਦੀ ਰਾਜਧਾਨੀ ਦਿੱਲੀ ਪਹੁੰਚ ਚੁੱਕੇ ਹਨ।

ਭਾਰਤੀ ਪ੍ਰਧਾਨ ਮੰਤਰੀ ਨ ਪ੍ਰਟੋਕੋਲ ਦੀ ਪ੍ਰਵਾਹ ਨਾ ਕਰਦਿਆਂ ਆਪ ਹਵਾਈ ਅੱਡੇ ‘ੇ ਜਾਕੇ ਉਬਾਮਾ ਦਾ ਸਵਾਗਤ ਕੀਤਾ।

ਬਾਅਦ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਚ ਹੈਦਰਾਬਾਦ ਹਾਊਸ ‘ਚ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫ਼ਰੰਸ ਹੋਈ ਜਿਸ ‘ਚ ਦੋਵਾਂ ਨੇਤਾਵਾਂ ਨੇ ਅਹਿਮ ਸਹਿਮਤੀਆਂ ‘ਤੇ ਜਾਣਕਾਰੀ ਦਿੱਤੀ।

ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ‘ਚ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਲਈ ਸਾਡੇ ਸੰਬੰਧਾਂ ‘ਚ ਬਿਹਤਰੀ ਜ਼ਰੂਰੀ ਹੈ। ਪਿਛਲੇ ਕੁੱਝ ਮਹੀਨਿਆਂ ‘ਚ ਮੈਂ ਭਾਰਤ – ਅਮਰੀਕਾ ਰਿਸ਼ਤਿਆਂ ‘ਚ ਨਵੀਂ ਊਰਜਾ, ਵਿਸ਼ਵਾਸ ਤੇ ਉਤਸ਼ਾਹ ਵੇਖਿਆ ਹੈ। ਦੋ ਦੇਸ਼ਾਂ ‘ਚ ਰਿਸ਼ਤੇ ਲੀਡਰਾਂ ਦੇ ‘ਚ ਦੀ ਕੈਮਿਸਟਰੀ ‘ਤੇ ਜ਼ਿਆਦਾ ਨਿਰਭਰ ਕਰਦੇ ਹਨ।

ਉੱਥੇ ਹੀ ਬਰਾਕ ਓਬਾਮਾ ਨੇ ਭਾਸ਼ਣ ਦੀ ਸ਼ੁਰੂਆਤ ਨਮਸਤੇ ਨਾਲ ਕੀਤੀ। ਓਬਾਮਾ ਨੇ ਸੱਦੇ ਲਈ ਮੋਦੀ ਦਾ ਧੰਨਵਾਦ ਅਦਾ ਕੀਤਾ। ਓਬਾਮਾ ਨੇ ਕਿਹਾ ਕਿ ਮੋਦੀ ਨਾਲ ਉਨ੍ਹਾਂ ਦੀ ਚਾਹ ‘ਤੇ ਚਰਚਾ ਬੇਹੱਦ ਸਾਰਥਿਕ ਰਹੀ। ਭਾਰਤ ਤੇ ਅਮਰੀਕਾ 21ਵੀ ਸਦੀ ਦੇ ਦੋ ਅਹਿਮ ਸਾਥੀ ਹਨ।

ਵਾਈਟ ਹਾਊਸ ‘ਚ ਹੋਈ ਮੁਲਾਕਾਤ ਦੇ ਦੌਰਾਨ ਅਸੀਂ ਸਬੰਧਾਂ ਨੂੰ ਨਵੇਂ ਪੱਧਰ ‘ਤੇ ਲੈ ਜਾਣ ‘ਤੇ ਸਹਿਮਤ ਹੋਏ ਸੀ। ਓਬਾਮਾ ਨੇ ਕਿਹਾ ਕਿ ਜਲਵਾਯੂ ਤਬਦੀਲੀ ‘ਤੇ ਭਾਰਤ ਤੋਂ ਜ਼ਿਆਦਾ ਪ੍ਰਭਾਵੀ ਕੋਈ ਦੂਜਾ ਦੇਸ਼ ਨਹੀਂ ਹੋ ਸਕਦਾ।

ਅਸੀਂ ਰੱਖਿਆ ਤੇ ਸੁਰੱਖਿਆ ‘ਚ ਸਹਿਯੋਗ ਨੂੰ ਹੋਰ ਗਹਿਰਾਈ ਤੱਕ ਲੈ ਜਾਣ ‘ਤੇ ਸਹਿਮਤ ਹੋਏ ਹਾਂ। ਅਸੀਂ ਭਾਰਤ ਦਾ ਸੁਰੱਖਿਆ ਪਰਿਸ਼ਦ ‘ਚ ਸਥਾਈ ਮੈਂਬਰ ਦੀ ਦਾਅਵੇਦਾਰੀ ਲਈ ਸਮਰਥਨ ਕਰਦੇ ਹਾਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: