Site icon Sikh Siyasat News

ਭਾਰਤੀ ਮੁੱਕੇਬਾਜ਼ ਦੀ ਜਿੱਤ ਤੋਂ ਬਾਅਦ ਰਾਮਦੇਵ ਨੇ ਕਿਹਾ; ਡੋਕਲਾਮ ‘ਚ ਵੀ ਚੀਨ ਨੂੰ ਹਰਾਵਾਂਗੇ

ਚੰਡੀਗੜ੍ਹ: ਮੁੰਬਈ ‘ਚ ਹੋਏ ਇਕ ਮੁੱਕੇਬਾਜ਼ੀ ਦੇ ਮੁਕਾਬਲੇ ‘ਚ ਭਾਰਤੀ ਮੁੱਕੇਬਾਜ਼ ਵਿਜੇਂਦਰ ਦੀ ਜਿੱਤ ਤੋਂ ਬਾਅਦ ਹਿੰਦੂਵਾਦੀ ਸਵਾਮੀ ਰਾਮਦੇਵ ਨੇ ਟਵੀਟ ਕਰਕੇ ਕਿਹਾ, “ਮੁੰਬਈ ‘ਚ ਚੀਨੀ ਨੂੰ ਜ਼ਬਰਦਸਤ ਹਾਰ ਹੋਈ ਹੈ, ਇਹੋ ਜਿਹਾ ਹੀ ਡੋਕਲਾਮ ‘ਚ ਵੀ ਹੋਏਗਾ।”

ਹਿੰਦੂਵਾਦੀ ਸਵਾਮੀ ਰਾਮਦੇਵ ਵਲੋਂ ਕੀਤਾ ਟਵੀਟ (ਸਕਰੀਨਸ਼ਾਟ)

ਰਾਮਦੇਵ ਨੇ ਟਵੀਟ ‘ਤੇ ਵਿਜੇਂਦਰ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ।

ਵਿਜੇਂਦਰ ਦੀ ਜਿੱਤ ਨੂੰ ਡੋਕਲਾਮ ਨਾਲ ਜੋੜਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਤੀਕ੍ਰਿਆਵਾਂ ਵੀ ਆ ਰਹੀਆਂ ਹਨ।

ਸ਼ੁਭੇਂਦੂ ਸ਼ੇਖਰ ਨੇ ਲਿਖਿਆ, “ਡੋਕਲਾਮ ‘ਚ ਲੜਨ ਲਈ ਰਾਮਦੇਵ ਜੀ ਤੁਸੀਂ ਵੀ ਜਾੲੋਗੇ?”

ਰਾਮਦੇਵ ਵਲੋਂ ਟਵੀਟ ਕਰਕੇ ਪਾਈ ਗਈ ਆਪਣੀ ਅਤੇ ਵਿਜੇਂਦਰ ਦੀ ਫੋਟੋ

ਇਕ ਪ੍ਰਤੀਕ੍ਰਿਆ ‘ਚ ਕਿਸੇ ਨੇ ਕਿਹਾ, “ਅਜਿਹੀ ਫਰਜ਼ੀ ਬਹਾਦਰੀ ਦੀਆਂ ਗੱਲਾਂ ਨਾ ਕਰੋ, ਪਿਛਲੀ ਵਾਰ ਤੁਸੀਂ ਜਨਾਨੀਆਂ ਦੇ ਕੱਪੜੇ ਪਾ ਕੇ ਸਟੇਜ ਤੋਂ ਛਾਲ ਮਾਰੀ ਸੀ ਨਾ”

ਇਕ ਭਾਰਤੀ ਰਾਸ਼ਟਰਵਾਦੀ ਨੇ ਲਿਖਿਆ, “ਚੀਨੀ ਸਮਾਨ ਅਤੇ ਚੀਨੀ ਬੰਦੇ ਦੀ ਕੋਈ ਗਾਰੰਟੀ ਨਹੀਂ ਹੁੰਦੀ।”

ਸਬੰਧਤ ਖ਼ਬਰ:

ਡੋਕਲਾਮ: ਚੀਨ ਨੇ ਕਿਹਾ; ਅਗਲੇ ਦੋ ਹਫਤਿਆਂ ‘ਚ ਭਾਰਤ ਨੂੰ ਦੱਸ ਕੇ ਕਾਰਵਾਈ ਕਰਾਂਗੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version