ਲਖਨਊ: ਭਾਰਤ ਵਿਚ ਜਦੋਂ ਤੋਂ ਹਿੰਦੂਵਾਦੀ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਗਾਂ ਦੀ ਰੱਖਿਆ ਨੂੰ ਲੈ ਕੇ ਕਾਫੀ ਰਾਜਨੀਤੀ ਹੋਈ ਅਤੇ ‘ਗਊ ਰੱਖਿਅਕਾਂ’ ਵਲੋਂ ਖੁੱਲ੍ਹੀ ਹਿੰਸਾ ਵੀ ਕੀਤੀ ਗਈ। ਇਸ ਕਾਰਨ ਕਈ ਲੋਕਾਂ ਨੂੰ ਆਪਣੀ ਕੀਮਤੀ ਜ਼ਿੰਦਗੀ ਗਵਾਉਣੀ ਪਈ। ਅਤੇ ਹਰ ਬਾਰ ਸਰਕਾਰ ਦੇ ਰਵੱਈਏ ‘ਤੇ ਸਵਾਲ ਖੜ੍ਹੇ ਹੋਏ ਕਿ ਕਿਉਂ ਇਨ੍ਹਾਂ ‘ਗਊ ਰੱਖਿਅਕਾਂ’ ਨੂੰ ਇੰਨੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ।
ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਗਾਂਵਾਂ ਲਈ ਮੋਬਾਈਲ ਗਾਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਇਸਤੋਂ ਅਲਾਵਾ ਇਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸਦੇ ਜ਼ਰੀਏ ਕਿਤੇ ਵੀ ਬਿਮਾਰ ਜਾਂ ਜ਼ਖਮੀ ਗਾਂ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਨੇ 5 ਮੋਬਾਈਲ ਗਾਂ ਐਂਬੂਲੈਂਸਾਂ ਨੂੰ ਰਵਾਨਾ ਕੀਤਾ।
ਇਹ ਉਸ ਮੁਲਕ ‘ਚ ਹੋ ਰਿਹਾ ਹੈ ਜਿੱਥੇ ਉੜੀਸਾ ਦੇ ਦਾਨਾ ਮਾਂਝੀ ਨਾਂ ਦੇ ਇਕ ਬੰਦੇ ਨੂੰ ਅਗਸਤ 2016 ‘ਚ ਆਪਣੀ ਪਤਨੀ ਦੀ ਲਾਸ਼ ਨੂੰ ਸਸਕਾਰ ਲਈ ਲਿਜਾਣ ਲਈ 12 ਕਿਲੋਮੀਟਰ ਤਕ ਲਾਸ਼ ਚੁੱਕ ਕੇ ਲਿਜਾਣੀ ਪਈ।
ਗਾਂ ਐਂਬੂਲੈਂਸ ਦੇ ਪਹਿਲੇ ਹਿੱਸੇ ‘ਚ ਇਹ ਸੇਵਾ ਲਖਨਊ, ਗੋਰਖਪੁਰ, ਵਾਰਾਣਸੀ, ਮਥੁਰਾ ਅਤੇ ਇਲਾਹਾਬਾਦ ਵਿਚ ਸ਼ੁਰੂ ਕੀਤੀ ਗਈ ਹੈ। ਐਂਬੂਲੈਂਸ ਸੇਵਾ ਮਨਰੇਗਾ ਮਜ਼ਦੂਰ ਕਲਿਆਣ ਸੰਗਠਨ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: After Aadhaar proposal, Now Ambulance Service for Cows …