ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਸੀਨੀਅਰ ਮਨੁੱਖੀ ਅਧਿਕਾਰ ਵਕੀਲ ਐਡਵੋਕੇਟ ਨਵਕਿਰਨ ਸਿੰਘ ਨੂੰ ਮਨੁੱਖੀ ਅਧਿਕਾਰ ਸੈਲ ਦਾ ਕਨਵੀਨਰ ਨਿਯੁਕਤ ਕਰ ਦਿੱਤਾ। ਐਡਵੋਕੇਟ ਨਵਕਿਰਨ ਸਿੰਘ ਦੀ ਨਿਯੁਕਤੀ ਦਾ ਐਲਾਨ ਅਰਵਿੰਦ ਕੇਜਰੀਵਾਲ ਦੀ ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਵਿਖੇ ਕੀਤੀ ਗਈ ਰੈਲੀ ਦੇ ਦੌਰਾਨ ਕੀਤਾ ਗਿਆ। ਐਡਵੋਕੇਟ ਨਵਕਿਰਨ ਸਿੰਘ ਸੁਪਰੀਮ ਕੋਰਟ ਆਫ ਇੰਡੀਆ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਡ ਚੰਡੀਗੜ ਵਿਚ ਵਕੀਲ ਵਜੋਂ ਕਾਰਜ ਕਰ ਰਹੇ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Advocate Navkiran Singh Joins Aam Aadmi Party; Appointed as Incharge of Human Rights Wing …