ਬਹਾਦਰਗੜ੍ਹ (ਪਟਿਆਲਾ) ਸਥਿਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਟਿਊਟ ਆਫ ਐਡਵਾਂਸਡ ਸਟਡੀਜ਼ ਇਨ ਸਿੱਖਇਜ਼ਮ ਵਲੋਂ ਪੰਥ ਸੇਵਕ ਜਥਾ ਦੋਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਨਾਲ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਇਕ ਰੂ-ਬ-ਰੂ ਇਕੱਤਰਤਾ ਰੱਖੀ ਗਈ ਸੀ। ਇਸ ਇਕੱਤਰਤਾ ਦੌਰਾਨ ਕਈ ਵਿਸ਼ਿਆਂ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਦੌਰਾਨ ਭਾਈ ਮਨਧੀਰ ਸਿੰਘ ਨੇ ਕਿਹਾ ਹੈ ਅਮਲਦਾਰੀ ਦੀ ਸਹੀ ਸੇਧ ਲਈ ਸਿਧਾਂਤਾਂ ਦੀ ਰੌਸਨੀ ਜਰੂਰੀ ਹੁੰਦੀ ਹੈ ਅਤੇ ਜਦੋਂ ਆਦਰਸ਼ਾਂ ਦੀ ਰੌਸ਼ਨੀ ਓਝਲ ਹੋ ਜਾਵੇ ਤਾਂ ਅਮਲਦਾਰੀ ਗੁਮਰਾਹੀ ਬਣ ਜਾਂਦੀ ਹੈ।