ਸਿੱਖ ਖਬਰਾਂ

ਦਿੱਲੀ ਵਿੱਚ ਸਿੱਖ ਬੁਜ਼ਰਗ ਦੇ ਕੇਸ ਕਤਲ ਕਰਨ ਤੋਂ ਬਾਅਦ ਉਸ ‘ਤੇ ਤੇਜ਼ਾਬ ਸੁੱਟਿਆ, ਪੁਲਿਸ ਨੇ ਕੀਤਾ ਇਕ ਵਿਅਕਤੀ ਗਿ੍ਫ਼ਤਾਰ

By ਸਿੱਖ ਸਿਆਸਤ ਬਿਊਰੋ

September 17, 2014

ਨਵੀਂ ਦਿੱਲੀ (16 ਸਤੰਬਰ, 2014): ਅੱਜ 7 ਅਣਪਛਾਤੇ ਵਿਅਕਤੀਆਂ ਵੱਲੋਂ ਇਕ 60 ਸਾਲਾ ਸਿੱਖ ਬਜ਼ੁਰਗ ਦੇ ਜ਼ਬਰਦਸਤੀ ਕੇਸ ਕਤਲ ਕਰਨ ਤੋਂ ਬਾਅਦ ਉਸ ‘ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਦੱਖਣ-ਪੂਰਬੀ ਦਿੱਲੀ ਦੇ ਭੋਗਲ ਇਲਾਕੇ ਦੀ ਹੈ ।

ਇਸ ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਦਾ ਮਾਹੌਲ ਤਣਾਅ ਪੂਰਨ ਹੋ ਗਿਆ ਙ ਇਸ ਖ਼ਬਰ ਦਾ ਪਤਾ ਇਲਾਕੇ ‘ਚ ਲੱਗਾ ਸੈਕੜਿਆਂ ਦੀ ਗਿਣਤੀ ‘ਚ ਸਿੱਖਾਂ ਨੇ ਇਕੱਲੇ ਹੋ ਕੇ ਦੋਸ਼ੀਆਂ ਦੀ ਤੁਰੰਤ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਰੋਸ ਪਦਰਸ਼ਨ ਕੀਤਾ ।

ਇਹ ਘਟਨਾ ਕੱਲ੍ਹ ਸ਼ਾਮ 7.30 ਵਜੇ ਦੀ ਹੈ ਜਦੋਂ ਆਟੋ ਰਿਕਸ਼ਾ ਚਲਾਉਣ ਵਾਲਾ ਰਣਜੀਤ ਸਿੰਘ (60) ‘ਤੇ ਤਿੰਨ ਨੌਜਵਾਨਾਂ ਨੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਇਨ੍ਹਾਂ ਨੌਜਵਾਨਾਂ ਨੇ ਜਬਰਦਸਤੀ ਇਸ ਵਿਅਕਤੀ ਦੇ ਕੇਸ ਵੀ ਕਤਲ ਦਿੱਤੇ।

ਉਸਨੂੰ ਉਸੇ ਵਕਤ ਰਾਹਗੀਰਾਂ ਨੇ ਇੱਕ ਨਿੱਜ਼ੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ।ਹਮਲੇ ਦੇ ਸ਼ਿਕਾਰ ਰਣਜੀਤ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਸਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ।

ਰਣਜੀਤ ਸਿੰਘ ਦੀ ਬੇਟੀ ਨੇ ਦੱਸਿਆ ਕਿ ਉਸਦਾ ਪਿਤਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ 6 ਤੋਂ 7 ਅਣਪਛਾਤੇ ਵਿਅਕਤੀਆਂ ਨੇ ਉਸਨੂੰ ਇਕ ਨਿਜੀ ਹਸਪਤਾਲ ਦੇ ਨਜ਼ਦੀਕ ਘੇਰ ਕੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸਦੇ ਕੇਸ ਕਤਲ ਕਰਨ ਤੋਂ ਬਾਅਦ ਉਸ ‘ਤੇ ਤੇਜ਼ਾਬ ਸੁੱਟਿਆ ਜਿਸ ਨਾਲ ਉਸਦੇ ਪਿਤਾ ਦੇ ਛਾਤੀ, ਪੇਟ ਅਤੇ ਗੁਪਤ ਅੰਗ ਬਹੁਤ ਜਿਆਦਾ ਸੜ ਗਏ ਅਤੇ ਉਹ ਬਹੁਤ ਗੰਭੀਰ ਹਾਲਤ ‘ਚ ਹਨ ।

ਪੀੜਤ ਦੀ ਲੜਕੀ ਨੇ ਪੁਲਿਸ ‘ਤੇ ਲਾਪ੍ਰਵਾਹੀ ਦੇ ਦੋਸ਼ ਲਾਉਦਿਆਂ ਕਿਹਾ ਕਿ ਪੁਲਿਸ ਹਮਲਾਵਰਾਂ ਨੂੰ ਫੜਨ ਲਈ ਗੰਭੀਰ ਨਹੀ ਹੈ।

ਪੁਲਿਸ ਨੇ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੀ ਮਦਦ ਨਾਲ ਸੋਮਨ ਨਾਇਕ ਨਾਂਅ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਹਨ।

ਖਬਰਾਂ ਮੁਤਾਬਕ ਹਮਲਾ ਕਰਨ ਵਾਲੇ ਤਿੰਨੋਂ ਨੌਜਵਾਨ ਹਿੰਦੂ ਸੰਗਠਨ ਨਾਲ ਸਬੰਧ ਰੱਖਦੇ ਸਨ। ਇਸ ਲਈ ਇਸ ਹਮਲੇ ਨੂੰ ਨਸਲੀ ਹਮਲਾ ਮੰਨਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: