Site icon Sikh Siyasat News

ਕਪੂਰਥਲਾ ਪੁਲਿਸ ਮੁਤਾਬਕ ਜੇਲ੍ਹ ਵਿਚੋਂ ਗੈਂਗਸਟਰ ਨੂੰ ਭਜਾਉਣ ਦੀ ਯੋਜਨਾ ਬਣਾਉਣ ਵਾਲੇ ਪੰਜ ਗ੍ਰਿਫਤਾਰ

ਕਪੂਰਥਲਾ: ਕਪੂਰਥਲਾ ਪੁਲਿਸ ਮੁਤਾਬਕ ਉਨ੍ਹਾਂ ਨੇ ਇਕ ਗੈਂਗਸਟਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਪਿਸਤੌਲ ਦੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਕਿ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਮਾਡਰਨ ਜੇਲ੍ਹ ਵਿਚ ਬੰਦ ਇਕ “ਖਤਰਨਾਕ” ਗੈਂਗਸਟਰ ਨੂੰ ਭਜਾਉਣ ਦੀ ਯੋਜਨਾ ਬਣਾ ਰਹੇ ਸਨ। ਇਸ ਉਪਰੰਤ ਇਸ ਗਿਰੋਹ ਦੀ ਡਾਕਾ ਮਾਰਨ ਦੀ ਵੀ ਯੋਜਨਾ ਸੀ।

ਮੀਡੀਆ ਨਾਲ ਗੱਲ ਕਰਦੇ ਹੋਏ ਕਪੂਰਥਲਾ ਪੁਲਿਸ ਕਪਤਾਨ ਸੰਦੀਪ ਸ਼ਰਮਾ

ਪੁਲਿਸ ਨੇ ਇਨ੍ਹਾਂ ਪਾਸੋਂ ਦੋ ਪਿਸਤੌਲਾਂ ਤੇ ਚਾਰ ਦਾਤਰ ਬਰਾਮਦ ਕੀਤੇ ਹਨ। ਐਸ.ਐਸ.ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚ ਇਕ ਬਟਾਲਾ ਦੇ ਗੰਨ ਹਾਊਸ ਮਾਲਕ ਦਾ ਬੇਟਾ ਵੀ ਸ਼ਾਮਲ ਹੈ ਤੇ ਇਹ ਸਫਲਤਾ ਸਪੈਸ਼ਲ ਇੰਟੈਲੀਜੈਂਸ ਟੀਮ ਪੰਜਾਬ ਦੇ ਮੁਖੀ ਏ.ਆਈ.ਜੀ. ਦਲਜਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਮਿਲੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਦੋਸ਼ੀਆਂ ਦੇ ਤਿੰਨ ਫ਼ਰਾਰ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version