ਨਵੀ ਦਿੱਲੀ ( 10 ਫਰਵਰੀ, 2015): ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਹਲਕਾ ਕਾਲਕਾ ਜੀ ਤੋਂ ਚੋਣ ਜਿੱਤ ਚੁੱਕੇ ਹਨ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹਨ।ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।
ਉਨ੍ਹਾਂ ਦਾ ਮੁੱਖ ਮੁਕਾਬਲਾ ਬਾਦਲ ਦਲ-ਭਾਜਪਾ ਉਮੀਦਵਾਰ ਹਰਮੀਤ ਕਾਲਕਾ ਜੀ ਨਾਲ ਸੀ, ਜੋਕਿ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ‘ਤੇ ਚੋਣ ਲੜੇ ਹਨ। ਅਵਤਾਰ ਸਿੰਘ 19,763 ਵੋਟਾਂ ਨਾਲ ਚੋਣ ਜਿੱਤੇ ਹਨ।