ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਅੱਜ ਨੂੰ ਦਿੱਲੀ ਵਿਚ ਹੋਈ ਇਕੱਤਰਤਾ ਤੋਂ ਬਾਅਦ ਕੇਂਦਰੀ ਕਾਰਜਕਾਰਨੀ ਦੀ ਸੂਚੀ ਜਾਰੀ ਕੀਤੀ। ਜਾਰੀ ਕੀਤੀ ਗਈ ਸੂਚੀ ਵਿਚ ਪੰਜਾਬ ਦੇ ਛੇ ਆਗੂਆਂ ਦੇ ਨਾਂ ਸ਼ਾਮਲ ਹਨ।
ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਫਰੀਦਕੋਟ ਤੋਂ ਐਮਪੀ ਪ੍ਰੋ. ਸਾਧੂ ਸਿੰਘ ਨੂੰ ਆਪ ਦੀ ਕੇਂਦਰੀ ਕਾਰਜਕਾਰਨੀ ਵਿਚ ਸ਼ਾਮਲ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਆਪ ਦੇ ਪੰਜਾਬ ਵਿਚ ਬੀਬੀਆਂ ਦੇ ਜਥੇ ਦੀ ਮੁਖੀ ਪ੍ਰੋ. ਬਲਜਿੰਦਰ ਕੌਰ ਅਤੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਆਗੂ ਯਾਮਨੀ ਗੌਮਰ ਨੂੰ ਵੀ ਕੇਂਦਰੀ ਕਾਰਜਕਾਰਨੀ ਵਿਚ ਜਗ੍ਹਾ ਮਿਲੀ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਉਨ੍ਹਾਂ ਦੇ ਅਹੁਦੇ ਕਾਰਨ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਆਪ ਦੀ ਕੇਂਦਰੀ ਕਾਰਜ-ਕਾਰਨੀ ਦੇ ਮੈਂਬਰਾਂ ਦੀ ਸੂਚੀ:
ਰਾਸ਼ਟਰੀ ਕਾਰਜਕਾਰਨੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਕੁਮਾਰ ਵਿਸ਼ਵਾਸ, ਗੋਪਾਲ ਰਾਏ, ਪੰਕਜ ਗੁਪਤਾ, ਆਸ਼ੂਤੋਸ਼, ਯਾਮਿਨੀ ਗੌਮਰ, ਰਾਜਿੰਦਰ ਪਾਲ ਗੌਤਮ, ਪ੍ਰੀਤੀ ਸ਼ਰਮਾ ਮੈਨਨ, ਦੁਰਗੇਸ਼ ਪਾਠਕ, ਭਗਵੰਤ ਮਾਨ, ਕਨੂੰ ਭਾਈ ਕਲਸਾਰੀਆਂ ਹਰਜੋਤ ਸਿੰਘ ਬੈਂਸ, ਪ੍ਰੋ. ਬਲਜਿੰਦਰ ਕੌਰ, ਰਾਘਵ ਚੱਢਾ, ਆਸ਼ੀਸ਼ ਤਲਵਾੜ, ਆਤਿਸ਼ੀ ਮਾਰਲੇਨਾ, ਪ੍ਰੋ. ਸਾਧੂ ਸਿੰਘ, ਦਿਨੇਸ਼ ਵਾਘੇਲਾ, ਮੀਰਾ ਸਾਨਿਆਲ, ਰਾਖੀ ਬਿਰਲਾ, ਭਾਵਨਾ ਗੌੜ, ਇਮਰਾਨ ਹੁਸੈਨ, ਅਮਾਨ ਉਲਾ ਖਾਨ।
ਇਨ੍ਹਾਂ 25 ਨਾਵਾਂ ਤੋਂ ਬਿਨਾ ਸੂਬਿਆਂ ਦੇ ਕਨਵੀਨਰਾਂ ਨੂੰ ਵੀ ਮੈਂਬਰ ਬਣਾਇਆ ਗਿਆ ਜਿੰਨਾਂ ਦੇ ਨਾਮ ਹੇਠ ਲਿਖੇ ਹਨ।
ਸੁੱਚਾ ਸਿੰਘ ਛੋਟੇਪੁਰ (ਪੰਜਾਬ), ਦਿਲੀਪ ਪਾਂਡੇ (ਦਿੱਲੀ), ਰਾਜਨ ਸ਼ੂਸ਼ਾਂਤ (ਹਿਮਾਚਲ ਪ੍ਰਦੇਸ਼), ਪ੍ਰਿਥਵੀ ਰੈੱਡੀ (ਕਰਨਾਟਕ) ਅਤੇ ਆਲੋਕ ਅਗਰਵਾਲ (ਮੱਧ ਪ੍ਰਦੇਸ਼)।