ਸਿਆਸੀ ਖਬਰਾਂ

ਆਪ ਵਿਧਾਇਕ ਨਰੇਸ਼ ਯਾਦਵ ਤੋਂ ਸੰਗਰੂਰ ਪੁਲਿਸ ਨੇ 5 ਘੰਟੇ ਤਕ ਕੀਤੀ ਪੁੱਛਗਿੱਛ

By ਸਿੱਖ ਸਿਆਸਤ ਬਿਊਰੋ

July 05, 2016

ਚੰਡੀਗੜ੍ਹ: 24 ਜੂਨ ਨੂੰ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਵਿਖੇ ਹੋਏ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਕੇਸ ਵਿਚ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਤੋਂ ਸੰਗਰੂਰ ਪੁਲਿਸ ਨੇ ਪਟਿਆਲਾ ਵਿਖੇ 5 ਘੰਟੇ ਤਕ ਪੁੱਛਗਿੱਛ ਕੀਤੀ। ਸਾਰੀ ਪੁੱਛਗਿੱਛ ਪਟਿਆਲਾ ਸੀ.ਆਈ.ਏ. ਸਟਾਫ ਵਿਖੇ ਹੋਈ।

ਪੁੱਛਗਿੱਛ ਦੌਰਾਨ ਉੱਥੇ ਡੀ.ਆਈ.ਜੀ. ਪਟਿਆਲਾ ਰੇਂਜ ਬਲਕਾਰ ਸਿੰਘ ਸਿੱਧੂ, ਐਸ.ਐਸ.ਪੀ. ਸੰਗਰੂਰ ਪ੍ਰਿਤਪਾਲ ਸਿੰਘ ਥਿੰਦ, ਐਸ.ਪੀ.ਡੀ. ਸੰਗਰੂਰ ਜਸਕਿਰਨਜੀਤ ਸਿੰਘ ਤੇਜਾ ਤੇ ਸੀ.ਆਈ.ਏ. ਸਟਾਫ ਸੰਗਰੂਰ ਦੇ ਇੰਚਾਰਜ ਮੌਜੂਦ ਸਨ।

ਪੁੱਛਗਿੱਛ ਤੋਂ ਬਾਅਦ ਬਾਹਰ ਆ ਕੇ ਨਰੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਹਰ ਗੱਲ ਲਈ ਸਹਿਯੋਗ ਦਾ ਵਾਅਦਾ ਕੀਤਾ ਹੈ ਅਤੇ ਜਦੋਂ ਵੀ ਲੋੜ ਪਵੇਗੀ ਉਹ ਦੁਬਾਰਾ ਆਉਣਗੇ।

ਜਦਕਿ ਪੁਲਿਸ ਨੇ ਕਿਹਾ ਕਿ ਹਾਲੇ ਕੁਝ ਸਵਾਲ ਬਾਕੀ ਹਨ ਅਤੇ ਮੁੱਖ ਦੋਸ਼ੀ ਵਿਜੈ ਕੁਮਾਰ ਦਾ ਲਾਈ ਡਿਟੈਕਟਰ ਟੈਸਟ 7 ਜੁਲਾਈ ਨੂੰ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: