ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਆਪਣੀ ਨਵੀਂ ਰਾਸ਼ਟਰੀ ਕਾਰਜਕਾਰਨੀ ਵਿੱਚ ਪੰਜਾਬ ਤੋਂ ਛੇ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ।ਪੰਜਾਬ ਤੋਂ ਸ਼ਾਮਲ ਮੈਂਬਰਾਂ ਵਿੱਚ ਭਗਵੰਤ ਮਾਨ, ਬਲਜਿੰਦਰ ਕੌਰ, ਹਰਜੋਤ ਬੈਂਸ, ਅਤੇ ਸਾਧੂ ਸਿੰਘ ਸਿੰਘ ਸ਼ਾਮਲ ਹਨ।
ਪਾਰਟੀ ਦੀ ਦੂਸਰੀ ਸਭ ਤੋਂ ਵੱਡੀ ਫੈਸਲਾ ਲੈਣ ਵਾਲੀ ਸੰਸਥਾ ਵਿਚ 17 ਨਵੇਂ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ 7 ਔਰਤਾਂ ਵੀ ਸ਼ਾਮਿਲ ਹਨ । 25 ਮੈਂਬਰੀ ਇਸ ਪੁਨਰਗਠਿਤ ਸੰਸਥਾ ਵਿਚ ਪੰਜਾਬ ਤੋਂ ਚਾਰ ਨਾਮ ਹਨ, ਜਿਥੇ 2017 ਵਿਚ ਵਿਧਾਨ ਸਭਾ ਚੋਣਾਂ ਹਨ ।
ਇਨ੍ਹਾਂ ਤੋਂ ਇਲਾਵਾ ਪੰਜ ਰਾਜਾਂ ਦੇ ਕਨਵੀਨਰ ਵੀ ਇਸ ਦੇ ਪਦੇਨ ਮੈਂਬਰ ਬਣ ਗਏ ਹਨ । ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰਾਂ ਵਿਚ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਜੇ ਸਿੰਘ, ਗੋਪਾਲ ਰਾਏ, ਪੰਕਜ ਗੁਪਤਾ, ਆਸ਼ੂਤੋਸ਼ ਅਤੇ ਕੁਮਾਰ ਵਿਸਵਾਸ਼ ਸ਼ਾਮਿਲ ਹਨ।
ਰਾਸ਼ਟਰੀ ਕਾਰਜਕਾਰਨੀ ‘ਚ ਨਵੇਂ ਦਾਖਲ ਕੀਤੇ ਗਏ ਮੈਂਬਰਾਂ ਵਿਚ ਯਾਮਿਨੀ ਗੋਮਰ, ਰਜਿੰਦਰ ਪਾਲ ਗੌਤਮ, ਪ੍ਰੀਤੀ ਸ਼ਰਮਾ ਮੇਨਨ, ਦੁਰਗੇਸ਼ ਪਾਠਕ, ਭਗਵੰਤ ਮਾਨ, ਕਾਨੂੰ ਭਾਈ ਕਲਸਾਰੀਆ, ਹਰਜੋਤ ਬੈਂਸ, ਬਲਜਿੰਦਰ ਕੌਰ, ਰਾਘਵਾ ਚੱਢਾ, ਅਸ਼ੀਸ਼ ਤਲਵਾਰ, ਅਤਿਸ਼ੀ ਮਰਲੀਨਾ, ਸਾਧੂ ਸਿੰਘ, ਦਿਨੇਸ਼ ਵਗੇਲਾ, ਮੀਰਾ ਸਾਨੇਵਾਲ, ਭਾਵਨਾ ਗੌਰ, ਰਾਖੀ ਬਿਰਲਾ, ਇਮਰਾਨ ਹੁਸੈਨ ਅਤੇ ਅਮਾਨਤੁੱਲਾ ਖਾਨ ਦੇ ਨਾਮ ਸ਼ਾਮਿਲ ਹਨ ।