– ਸੋਸ਼ਲ ਮੀਡੀਆ ਅਤੇ ਜ਼ਮੀਨੀ ਹਕੀਕਤ ਵਿੱਚ ਵੱਡਾ ਪਾੜਾ ਹੈ ਕਿਉਂਕਿ ਸੋਸ਼ਲ ਮੀਡੀਆ ‘ਤੇ ਸਾਰੇ ਅਸਲ ਵੋਟਰ ਨਹੀਂ ਹਨ। ਸੋਸ਼ਲ ਮੀਡੀਆ ਦੀ ਰਾਏ ਜਲੰਧਰ ਲੋਕਸਭਾ ਦੀ ਸੀਟ ਲਈ ਕਾਂਗਰਸ ਨੂੰ ਜਿੱਤ ਦਿਵਾ ਰਹੀ ਸੀ ਪਰ ਜ਼ਮੀਨ ਹਕੀਕਤ ਵੱਖਰੀ ਸਾਬਤ ਹੋਈ।
– ਵੋਟਿੰਗ ਪ੍ਰਣਾਲੀ ਵਿੱਚ ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਜੇ ਬਹੁਮਤ ਵੋਟਾਂ ਜੇਤੂ ਦੇ ਨਾਲ ਹਨ, ਇਹ ਮਾਇਨੇ ਰੱਖਦਾ ਹੈ ਕਿ ਕਿਸ ਨੂੰ ਦੂਜਿਆਂ ਨਾਲੋਂ ਵੱਧ ਵੋਟਾਂ ਮਿਲਦੀਆਂ ਹਨ।
– ਵੋਟਿੰਗ ਪ੍ਰਣਾਲੀ ਵਿੱਚ, ਜੇਤੂ ਵਿਅਕਤੀ ਜੇਤੂ ਹੀ ਹੁੰਦਾ ਹੈ ਜਦੋਂ ਤੱਕ ਉਸਦੀਆਂ ਵੋਟਾਂ ਦੂਜੇ ਪ੍ਰਤੀਯੋਗੀਆਂ ਨਾਲੋਂ ਵੱਧ ਹੋਣ ਭਾਵੇਂ ਉਸਨੂੰ ਸਿਰਫ 5 ਪ੍ਰਤੀਸ਼ਤ ਵੋਟਾਂ ਹੀ ਮਿਲੀਆਂ ਹੋਣ।
– ਜਲੰਧਰ ‘ਚ ਕੁੱਲ 16 ਲੱਖ ਦੇ ਕਰੀਬ ਵੋਟਾਂ ਹਨ, ‘ਆਪ’ ਪਾਰਟੀ ਨੂੰ ਸਿਰਫ਼ 3 ਲੱਖ ਵੋਟਾਂ ਮਿਲੀਆਂ, ਮਤਲਬ ਕੁੱਲ ਵੋਟਾਂ ਦਾ ਸਿਰਫ਼ 20 ਫ਼ੀਸਦੀ ਤੋਂ ਵੀ ਘੱਟ। ਜੇਕਰ ਉਹ ਆਪਣੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਗੰਭੀਰ ਹਨ, ਤਾਂ ਉਨ੍ਹਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਵੋਟਿੰਗ ਪ੍ਰਣਾਲੀ ਵਿੱਚ ਜਿੱਤ ਨੂੰ ਬਰਕਰਾਰ ਰੱਖਣ ਲਈ ਕੀ ਕਰਨਾ ਚਾਹੀਦਾ ਹੈ ਕਿਉਂ ਕਿ ਉਹ ਜ਼ਮੀਨ ਗੁਆ ਰਹੇ ਹਨ।
– ਇਸ ਚੋਣ ਵਿੱਚ ਬੀਜੇਪੀ ਨੂੰ ਵੀ ਵੱਡਾ ਫਾਇਦਾ ਹੋਇਆ ਹੈ ਕਿਉਂਕਿ ਉਸਨੇ 2024 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ 1.5 ਲੱਖ ਵੋਟਾਂ ਹਾਸਲ ਕੀਤੀਆਂ, ਜੋ ਉਨ੍ਹਾਂ ਦਾ ਅਸਲ ਨਿਸ਼ਾਨਾ ਹੈ।
– ਬਾਦਲ ਦਲ ਅਜੇ ਵੀ ਖਤਮ ਨਹੀਂ ਹੋਇਆ। ਉਨ੍ਹਾਂ ਨੂੰ ਵੀ ਡੇਢ ਲੱਖ ਦੇ ਕਰੀਬ ਵੋਟਾਂ ਮਿਲੀਆਂ ਅਤੇ ਤੀਜੇ ਨੰਬਰ ਤੇ ਹੈ।
– ਕਾਂਗਰਸ ਦੀ ਸਭ ਤੋਂ ਵੱਡੀ ਹਾਰ ਹੈ ਕਿਉਂਕਿ ਉਸ ਨੇ 24 ਸਾਲਾਂ ਤੋਂ ਕਾਬਜ ਅਤਪਣੀ ਸੀਟ ਗੁਆ ਦਿੱਤੀ ਹੈ।
– ਅਕਾਲੀ ਦਲ ਅਮ੍ਰਿਤਸਰ ਦੀ ਵੀ ਇੱਕ ਵੱਡੀ ਹਾਰ ਹੈ ਪਰ ਉਹਨਾਂ ਨੇ ਕਦੇ ਵੀ ਆਤਮ-ਨਿਰੀਖਣ ਅਤੇ ਵਿਸ਼ਲੇਸ਼ਣ ਨਹੀਂ ਕੀਤਾ। ਉਹਨਾਂ ਨੂੰ ਸੋਚਣਾ ਪਵੇਗਾ ਕਿ ਕੀ ਉਹਨਾਂ ਨੂੰ ਹਮੇਸ਼ਾ ਜਿੱਤਣ ਲਈ ਕਿਸੇ ਮਸ਼ਹੂਰ ਹਸਤੀ ਦੇ ਬਲਿਦਾਨ ਦੀ ਲੋੜ ਹੈ ਜਿਵੇਂ ਕਿ ਦੀਪ ਸਿੱਧੂ ਅਤੇ ਮੂਸੇਵਾਲਾ ਦੇ ਖੂਨ ਨਾਲ ਉਹਨਾਂ ਨੂੰ ਪਿਛਲੀਆਂ ਚੋਣਾਂ ਵਿਚ ਸੰਗਰੂਰ ਦੀ ਸੀਟ ਜਿੱਤਣ ਲਈ ਹਮਦਰਦੀ ਵੋਟਾਂ ਮਿਲ ਗਈਆਂ ਸਨ। ਹੋ ਸਕਦਾ ਹੈ ਕਿ ਇਸ ਵਾਰ ਉਹਨਾਂ ਦੀ ਜਿੱਤ ਭਾਈ ਅੰਮ੍ਰਿਤਪਾਲ ਸਿੰਘ ਤੋਂ ਉਹਨਾਂ ਨੂੰ ਲੋੜੀਂਦਾ ਲਾਹਾ ਨਹੀਂ ਮਿਲ ਸਕਿਆ। ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦਾ ਜ਼ਮੀਨੀ ਆਧਾਰ ਕਿਵੇਂ ਵਧਾਇਆ ਜਾਵੇ ਜੇ ਉਹਨਾਂ ਨੇ ਉਸ ਸਿਸਟਮ ਵਿਚ ਆਪਣੀ ਜਗਾਹ ਵਧਾਉਣੀ ਅਤੇ ਮਲਣੀ ਹੈ। ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਲੋੜ ਹੈ ਜੋ ਕੋਈ ਸੋਸ਼ਲ ਮੀਡੀਆ ਤੇ ਭਾਵੇਂ ਨਾ ਹੀ ਦੇਖਦਾ ਹੋਵੇ ਪਰ ਜਮੀਨੀ ਵੋਟਰ ਜਰੂਰ ਦੇਖਦੇ ਅਤੇ ਪਸੰਦ ਕਰਦੇ ਹੋਣ।
– ਸਿੱਧੂ ਮੂਸੇ ਵਾਲੇ ਦੇ ਮਾਪਿਆਂ ਨੂੰ ਕਾਂਗਰਸ ਦੀ ਲਗਾਤਾਰ ਹਮਾਇਤ ਬਾਰੇ ਵੀ ਸੋਚਣ ਦੀ ਲੋੜ ਹੈ ਜਿਸਨੇ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ‘ਤੇ ਫੌਜੀ ਹਮਲਾ ਕੀਤਾ ਅਤੇ ਪੂਰੇ ਭਾਰਤ ਵਿੱਚ ਸਿੱਖ ਨਸਲਕੁਸ਼ੀ ਕਰਵਾਈ।
-ਪੰਥ ਦੀ ਗੱਲ ਕਰੀਏ ਤਾਂ ਪੰਥ ਦਰਦੀ ਸਿੱਖਾਂ ਨੂੰ ਸਵੈ ਆਤਮ-ਪੜਚੋਲ ਕਰਨ ਦੀ ਅਤੇ ਸਮਝਣ ਦੀ ਲੋੜ ਹੈ ਕਿ ਵੋਟ ਪ੍ਰਣਾਲੀ ਦੀ ਇਕ ਆਪਣੀ ਸੀਮਾ ਅਤੇ ਇਕ ਵਖਰਾ ਮਕਸਦ ਹੈ ਜਿਸ ਲਈ ਇਹ ਕੰਮ ਕਰਦੀ ਹੈ। ਵੋਟ ਪ੍ਰਣਾਲੀ ਪੰਥਕ ਟੀਚੇ ਤੱਕ ਪਹੁੰਚਣ ਵਿੱਚ ਸਿਖਾਂ ਦੀ ਕਦਾਚਿਤ ਸਹਾਈ ਨਹੀਂ ਸਕਦੀ ਜਿਥੇ ਆਦਰਸ਼ਾਂ ਦੀ ਕੋਈ ਕੀਮਤ ਨਹੀਂ, ਬਹੁਮੱਤ ਵੋਟਾਂ ਹਾਸਲ ਕਰਨ ਲਈ ਸਭ ਅਸੂਲ ਛਿੱਕੇ ਟੰਗੇ ਜਾਂਦੇ ਹਨ। – ਜੇਕਰ ਸਿਖ ਭਾਰਤੀ ਸਟੇਟ ਦੇ ਦਿਲੀ ਦਰਬਾਰ ਦਾ ਤਾਜ ਜਾਂ ਉਸਦੀ ਸੂਬੇਦਾਰੀ ਚਾਹੁੰਦੇ ਜਨ, ਤਾਂ ਹਾਂ, ਉਹਨਾਂ ਨੂੰ ਵੋਟਾਂ ਦੀ ਅਵੱਸ਼ ਲੋੜ ਹੈ, ਪਰ ਜੇਕਰ ਸਿਖ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਰਬੱਤ ਦੇ ਭਲੇ ਲਈ ਆਪਣੇ ਪਾਤਸ਼ਾਹੀ ਦਾਵਾ ਦੁਬਾਰਾ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਆਪਣੀਆਂ ਜੜ੍ਹਾਂ ਵਲ ਪਰਤ ਕੇ ਗੁਰੂ ਸਾਹਿਬ ਵੱਲ ਤੱਕਣ ਦੀ ਲੋੜ ਹੈ, ਪੰਥਕ ਪਰੰਪਰਾਵਾਂ ਨੂੰ ਪੁਨਰ ਸੁਰਜੀਤ ਕਰਨ ਲਈ। ਗੁਰੂ ਤੋ ਮੁਖ ਮੋੜ ਕੇ ਅਸੀ ਗੁਰੂ ਦੀ ਪ੍ਰਤੀਤ ਗਵਾ ਬੈਠੇ ਹਾਂ।
-ਗੁਰੂ ਵਲੋਂ ਸੌਂਪੇ ਉੱਚੇ ਸੁੱਚੇ ਇਲਾਹੀ ਮਿਸ਼ਨ ਦੀ ਪੂਰਤੀ ਲਈ ਨਾਮ, ਬਾਣੀ ਅਤੇ ਸੰਗਤ ਦੀ ਕਮਾਈ ਨਾਲ ਆਪਣਾ ਸਾਨੂੰ ਉੱਚੇ ਸੁੱਚ ਕਿਰਦਾਰ ਵਾਲ ਜੀਵਨ ਬਣਾਉਣ ਤੋ ਬਿਨਾਂ ਅਤੇ ਯੋਗਤਾ ਆਧਾਰਿਤ ਪੰਚ ਪ੍ਰਧਾਨੀ ਅਗਵਾਈ ਨਾਲ ਗੁਰਮਤੇ ਰਾਹੀਂ ਸਮੂਹਿਕ ਫੈਸਲੇ ਲੈਣ ਦੀ ਪੰਥਕ ਪਰੰਪਰਾ ਨੂੰ ਮੁੜ ਬਹਾਲ ਕਰਨ ਤੋਂ ਬਿਨਾਂ, ਸਾਡੇ ਕੋਲ ਹੋਰ ਕੋਈ ਚਾਰਾ ਅਤੇ ਹੱਲ ਨਹੀਂ ਹੈ।
ਬੇ-ਪੱਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ। ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ। ਮੂੰਹ ਜ਼ੋਰ ਸਮਾਂ ਨਾਂਹ ਕੌਮੇ! ਨਿਗਲ ਸਕੇਗਾ ਤੈਨੂੰ; ਆਪਣੀ ਪੱਤ ਪਛਾਣ ਲਵੇਂ ਜੇ, ਲੜ ਮਾਹੀ ਦਾ ਫੜ ਕੇ। (ਹਰਿੰਦਰ ਸਿੰਘ ਮਹਿਬੂਬ)
– ਗੁਰੂ ਸਾਹਿਬ ਦੇ ਦਰਸਾਏ ਰਸਤੇ ਤੇ ਚਲਕੇ, ਨਿਰਸਵਾਰਥ ਸਰਬੱਤ ਦੀ ਸੇਵਾ ਅਤੇ ਸੰਘਰਸ਼ ਕਰ ਕੇ ਹੀ ਅਕਾਲ ਪੁਰਖ ਦੀ ਰਹਿਮਤ ਨਾਲ ਜਿਥੇ ਸਰਬੱਤ ਦਾ ਭਲਾ ਹੋ ਸਕੇਗਾ ਉਥੇ ਖਾਲਸਾ ਪੰਥ ਦੀ ਚੜਦੀਕਲਾ ਪੁਨਰ-ਸੁਰਜੀਤ ਅਤੇ ਖਾਲਸਾ ਰਾਜ ਦੀ ਸਥਾਪਨਾ ਵੀ ਅਵੱਸ਼ ਹੋਵੇਗੀ।