ਚੰਡੀਗੜ੍ਹ: ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਇੱਕ ਵਫਦ ਵੱਲੋਂ ਬੀਤੇ ਕੱਲ੍ਹ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡੀਜੀਪੀ ਜੇਲ੍ਹਾਂ ਰੋਹਿਤ ਚੌਧਰੀ, ਗ੍ਰਹਿ ਸੈਕਟਰੀ ਕਿਰਪਾ ਸੰਕਰ ਸਰੋਜ, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸੰਦੀਪ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਗਈ।
ਵਫਦ ਵਲੋਂ ਬਰਗਾੜੀ ਬੇਅਦਬੀ ਕਾਂਡ ਅਤੇ ਸਾਕਾ ਬਹਿਬਲ ਕਲਾਂ ਦੇ ਦੋਸ਼ੀਆਂ ਖਿਲਾਫ ਛੇਤੀ ਕਾਰਵਾਈ ਦੀ ਮੰਗ ਕੀਤੀ ਗਏ ਅਤੇ ਬੇਅਦਬੀ ਕਾਂਡ ‘ਚ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਪ੍ਰਡੋਕਸ਼ਨ ਵਾਰੰਟ ਤੇ ਪੰਜਾਬ ਲਿਆ ਕੇ ਉਸ ਉੱਤੇ ਕਾਰਵਾਈ ਲਈ ਆਖਿਆ ਗਿਆ ਅਤੇ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਮੰਗ ਰੱਖੀ ਗਈ।
ਇਸ ਵਫਦ ਵਿੱਚ ਸ. ਗੁਰਦੀਪ ਸਿੰਘ ਬਠਿੰਡਾ, ਜਤਿੰਦਰ ਸਿੰਘ ਈਸੜੂ (ਯੂਨਾਈਟਿਡ ਅਕਾਲੀ ਦਲ), ਹਰਪਾਲ ਸਿੰਘ ਚੀਮਾ, ਜਸਵੀਰ ਸਿੰਘ ਖਡੂੰਰ (ਦਲ ਖਾਲਸਾ), ਪ੍ਰੈਫਸਰ ਮਹਿੰਦਰਪਾਲ ਸਿੰਘ ਅਤੇ ਗੁਰਜੰਟ ਸਿੰਘ ਕੱਟੂ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ) ਅਤੇ ਬੀਬੀ ਕਮਲਜੀਤ ਕੋਰ ਧਰਮਪਤਨੀ ਭਾਈ ਦਿਆ ਸਿੰਘ ਲਾਹੌਰੀਆ (ਬੰਦੀ ਸਿੰਘ) ਸ਼ਾਮਲ ਸਨ।