July 24, 2014 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (23 ਜੁਲਾਈ 2014): ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਸਿੱਖਾਂ ਦੀ ਮੰਗ ‘ਤੇ ਬਣਾਈ ਗਈ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਨਾਮਜ਼ਦਗੀ ਨਾਲ ਗੁਰਦੁਆਰਾ ਕਮੇਟੀ ਲਈ ਆਰੰਭੇ ਸੰਘਰਸ਼ ਦਾ ਇੱਕ ਪੜਾਅ ਪੂਰਾ ਹੋ ਗਿਆ ਹੈ।ਅੱਜ ਸਰਕਾਰ ਨੇ ਕਮੇਟੀ ਦੇ 41 ਮੈਬਰਾਂ ਦਾ ਸਰਕਾਰੀ ਤੌਰ ‘ਤੇ ਐਲਾਨ ਕਰ ਦਿੱਤਾ ਗਿਆ ਹੈ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਅਨੁਸਾਰ ਕਮੇਟੀ ਦੇ 40 ਮੈਂਬਰ ਚੋਣ ਰਾਹੀਂ ਅਤੇ 9 ਮੈਂਬਰ ਕੋਆਪਟ ਕੀਤੇ ਜਾਣੇ ਹਨ ਪਰ ਸਰਕਾਰ ਵੱਲੋਂ 41 ਮੈਂਬਰੀ ਕਮੇਟੀ ਬਣਾਈ ਗਈ ਹੈ। ਬਾਕੀ ਅੱਠ ਮੈਂਬਰਾਂ ਨੂੰ ਨਾਮਜ਼ਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਵੀਂ ਚੁਣੀ ਗਈ ਕਮੇਟੀ ਲਈ ਸਭ ਤੋਂ ਔਖਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਗੁਰਦੁਆਰਿਆਂ ਦਾ ਕਬਜ਼ਾ ਲੈਣਾ ਹੈ। ਕਿਊਕਿਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਗੁਰਦੁਆਰਿਆਂ ਵਿੱਚ ਟਾਸਕ ਫੋਰਸ ਅਤੇ ਹੋਰ ਬੰਦੇ ਭੇਜੇ ਜਾਣ ਕਰਕੇ ਇਸ ਨੂੰ ਆਪਣਾ ਕੰਮ ਕਾਜ ਸ਼ੁਰੂ ਕਰਨ ਵਿੱਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬੀ ਟ੍ਰਿਬਿਊਨ ਅਖਬਾਰ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41 ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰ ਦੇਣ ਨਾਲ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਕਾਇਦਾ ਹੋਂਦ ਵਿੱਚ ਆ ਗਈ ਹੈ। ਇਸ ਕਮੇਟੀ ਦਾ ਕਾਰਜਕਾਲ ਡੇਢ ਸਾਲ ਹੋਵੇਗਾ ਤੇ ਉਸ ਤੋਂ ਬਾਅਦ ਆਮ ਚੋਣ ਕਰਵਾਉਣੀ ਹੋਵੇਗੀ। ਨਵੀਂ ਕਮੇਟੀ ਦੇ ਬਣਨ ਤੱਕ ਐਡਹਾਕ ਕਮੇਟੀ ਹੀ ਸੂਬੇ ਦੇ ਗੁਰਦੁਆਰਿਆਂ ਦੇ ਕੰਮਕਾਜ ਨੂੰ ਦੇਖੇਗੀ।
ਹਰਿਆਣਾ ਗੁਰਦੁਆਰਾ ਕਮੇਟੀ ਲਈ ਐਲਾਨੇ ਗਏ ਮੈਬਰ:
ਜਗਦੀਸ਼ ਸਿੰਘ ਝੀਂਡਾ ਜ਼ਿਲ੍ਹਾ ਕਰਨਾਲ, ਦੀਦਾਰ ਸਿੰਘ ਨਲਵੀ ਜ਼ਿਲ੍ਹਾ ਕੁਰੂਕਸ਼ੇਤਰ, ਹਰਪਾਲ ਸਿੰਘ ਮਛੋਂਡਾ ਜ਼ਿਲ੍ਹਾ ਅੰਬਾਲਾ, ਭੁਪਿੰਦਰ ਸਿੰਘ ਅਸੰਧ ਜ਼ਿਲ੍ਹਾ ਕਰਨਾਲ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਜ਼ਿਲ੍ਹਾ ਸਿਰਸਾ, ਅਵਤਾਰ ਸਿੰਘ ਚੱਕੂ ਜ਼ਿਲ੍ਹਾ ਕੈਥਲ, ਸਵਰਨ ਸਿੰਘ ਰਤੀਆ ਜ਼ਿਲ੍ਹਾ ਫਤਿਆਬਾਦ, ਜੋਗਾ ਸਿੰਘ ਯਮੁਨਾਨਗਰ, ਭੁਪਿੰਦਰ ਸਿੰਘ ਜੌਹਰ ਜ਼ਿਲ੍ਹਾ ਯਮੁਨਾਨਗਰ, ਅਮਰੀਕ ਸਿੰਘ ਜਨੇਤਪੁਰ ਜ਼ਿਲ੍ਹਾ ਅੰਬਾਲਾ, ਜਸਬੀਰ ਸਿੰਘ ਖਾਲਸਾ ਜ਼ਿਲ੍ਹਾ ਅੰਬਾਲਾ, ਨਿਰਵੈਲ ਸਿੰਘ ਜ਼ਿਲ੍ਹਾ ਜੀਂਦ, ਜਗਦੇਵ ਸਿੰਘ ਮਤਦਾਦੂ ਜ਼ਿਲ੍ਹਾ ਸਿਰਸਾ, ਸਰਤਾਜ ਸਿੰਘ ਜ਼ਿਲ੍ਹਾ ਕਰਨਾਲ, ਮਨਜੀਤ ਸਿੰਘ ਡਾਚਰ ਜ਼ਿਲ੍ਹਾ ਕਰਨਾਲ, ਜਸਵਿੰਦਰ ਸਿੰਘ ਜ਼ਿਲ੍ਹਾ ਜੀਂਦ, ਅਜਮੇਰ ਸਿੰਘ ਸੈਣੀ ਜ਼ਿਲ੍ਹਾ ਕੁਰੂਕਸ਼ੇਤਰ, ਹਰਪਰੀਤ ਸਿੰਘ ਨਰੂਲਾ ਜ਼ਿਲ੍ਹਾ ਕਰਨਾਲ, ਸੁਰਜੀਤ ਸਿੰਘ ਐਡਵੋਕੇਟ ਜ਼ਿਲ੍ਹਾ ਕੈਥਲ, ਸੁਰਿੰਦਰ ਸਿੰਘ ਸ਼ਾਹ ਜ਼ਿਲ੍ਹਾ ਕੈਥਲ, ਮਾਸਟਰ ਸੰਪੂਰਨ ਸਿੰਘ ਜ਼ਿਲ੍ਹਾ ਸਿਰਸਾ, ਜਸਕੀਰ ਸਿੰਘ ਭੱਟੀ ਜ਼ਿਲ੍ਹਾ ਸਿਰਸਾ, ਕਰਨੈਲ ਸਿੰਘ ਨਿਮਣਾਬਾਦ ਜ਼ਿਲ੍ਹਾ ਜੀਂਦ ਅਤੇ ਅਪਾਰ ਸਿੰਘ ਕੁਰੂਕਸ਼ੇਤਰ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਬਲਦੇਵ ਸਿੰਘ ਬੱਲੀ ਗੋਬਿੰਦਪੁਰਾ ਜ਼ਿਲ੍ਹਾ ਕੈਥਲ, ਹਾਕਮ ਸਿੰਘ ਜ਼ਿਲ੍ਹਾ ਅੰਬਾਲਾ, ਗੁਰਚਰਨ ਸਿੰਘ ਚਿਮੋ ਜ਼ਿਲ੍ਹਾ ਫਤਿਆਬਾਦ, ਹਰਚਰਨ ਸਿੰਘ ਰਠੌਰ ਜ਼ਿਲ੍ਹਾ ਰੋਹਤਕ, ਚਨਦੀਪ ਸਿੰਘ ਖੁਰਾਣਾ ਜ਼ਿਲ੍ਹਾ ਰੋਹਤਕ, ਜੀਤ ਸਿੰਘ ਖਾਲਸਾ ਜ਼ਿਲ੍ਹਾ ਸਿਰਸਾ, ਮੋਹਨਜੀਤ ਸਿੰਘ ਜ਼ਿਲ੍ਹਾ ਪਾਣੀਪਤ, ਜਗਜੀਤ ਸਿੰਘ ਮਠਾਰੂ ਜ਼ਿਲ੍ਹਾ ਪਾਣੀਪਤ, ਬਲਵੰਤ ਸਿੰਘ ਫੌਜੀ ਜ਼ਿਲ੍ਹਾ ਕੁਰੂਕਸ਼ੇਤਰ, ਸਤਪਾਲ ਉਰਫ ਕਾਲਾ ਪਿਹੋਵਾ ਜ਼ਿਲ੍ਹਾ ਕੁਰੂਕਸ਼ੇਤਰ, ਅਮਰਿੰਦਰ ਸਿੰਘ ਅਰੋੜਾ ਜ਼ਿਲ੍ਹਾ ਕਰਨਾਲ, ਮਨਜੀਤ ਸਿੰਘ ਜ਼ਿਲ੍ਹਾ ਫਰੀਦਾਬਾਦ, ਪ੍ਰਭਜੀਤ ਸਿੰਘ ਜ਼ਿਲ੍ਹਾ ਗੁੜਗਾਉਂ, ਬਾਬਾ ਬਲਜੀਤ ਸਿੰਘ ਦਾਦੂਵਾਲ ਜ਼ਿਲ੍ਹਾ ਅੰਬਾਲਾ, ਸਰਦਾਰਨੀ ਰਾਣਾ ਭੱਟੀ ਜ਼ਿਲ੍ਹਾ ਫਰੀਦਾਬਾਦ, ਜਸਵੰਤ ਸਿੰਘ ਜ਼ਿਲ੍ਹਾ ਸੋਨੀਪਤ ਅਤੇ ਮਨਿਦਰਪਾਲ ਸਿੰਘ ਜ਼ਿਲ੍ਹਾ ਗੁੜਗਾਉਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
Related Topics: HSGPC, Shiromani Gurdwara Parbandhak Committee (SGPC), Sikhs in Haryana