ਵੀਡੀਓ » ਸਿੱਖ ਖਬਰਾਂ

ਸੂਰਮਿਆਂ ਦੀਆਂ ਮਾਵਾਂ ਰੋਂਦੀਆਂ ਨਹੀਂ ਹੁੰਦੀਆਂ… ਸ਼ਹੀਦ ਪੁੱਤ ਦੇ ਬੋਲ ਪੁਗਾਉਣ ਵਾਲੀ ਮਾਂ ਦੇ ਦਿਲ ਦੀਆਂ ਗੱਲਾਂ

July 12, 2021 | By

ਭਾਈ ਗੁਰਮੀਤ ਸਿੰਘ ਮਚਾਕੀ ਕਲਾਂ ਦੀ ਉਮਰ ਭਾਵੇਂ ਨਿੱਕੀ ਸੀ ਪਰ ਇਰਾਦਾ ਬਹੁਤ ਵੱਡਾ ਸੀ। ਜਦੋਂ ਉਸ ਨੇ ਆਪਣੇ ਹੱਥਾਂ ਵਿੱਚ ਸਸ਼ਤਰ ਚੁੱਕੇ ਸਨ ਤਾਂ ਉਸੇ ਵੇਲੇ ਉਨ੍ਹਾਂ ਨੂੰ ਪਤਾ ਸੀ ਉਹ ਜਿਸ ਰਾਹ ਨੂੰ ਚੁਣਨ ਜਾ ਰਿਹਾ ਹੈ ਉਸ ਰਾਹੇ ਜਿੰਦਗੀ ਬਹੁਤੀ ਲੰਮੀ ਨਹੀਂ ਹੋਣੀ ਅਤੇ ਭਾਰਤੀ ਦਸਤਿਆਂ ਦੀਆਂ ਗੋਲੀਆਂ ਨਾਲ ਹੋਣ ਵਾਲੀ ਮੌਤ ਤਕਰੀਬਨ ਇੱਕ ਤੈਅ ਗੱਲ ਸੀ। ਉਨ੍ਹਾਂ ਜਿਹੜੀ ਜੰਗ ਚੁਣੀ ਸੀ ਉਹਦੇ ਵਿੱਚ ਟਾਕਰਾ ਉਸ ਵਿਰੋਧੀ ਨਾਲ ਸੀ ਜਿਸ ਦਾ ਉਹ ਗਿਣਤੀ ਤੇ ਸਾਥਨਾਂ ਪੱਖੋਂ ਮੁਕਾਬਲਾ ਨਹੀਂ ਸਨ ਕਰ ਸਕਦੇ। ਪਰ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਵਿਰੋਧੀ ਵੀ ਜਜ਼ਬੇ ਦੇ ਪੱਖੋਂ ਕਦੇ ਵੀ ਉਨ੍ਹਾਂ ਦੇ ਹਾਣ ਦਾ ਨਹੀਂ ਹੋ ਸਕਦਾ। ਜਿੰਦਗੀ ਅਤੇ ਮੌਤ ਬਾਰੇ ਉਨ੍ਹਾਂ ਦਾ ਨਜ਼ਰੀਆ ਆਮ ਨਾਲੋਂ ਵੱਖਰਾ ਅਤੇ ਉੱਚਾ ਸੀ। ਉਨ੍ਹਾਂ ਲਈ ਗੁਲਾਮੀ ਤੇ ਜਲਾਲਤ ਹੇਠ ਸਾਹ ਲੈਣਾ ਮੌਤ ਨਾਲੋਂ ਵੀ ਮਾੜਾ ਸੀ ਜੁਲਮ ਵਿਰੁਧ ਜੂਝਦਿਆਂ ਜਾਨ ਨਿਸ਼ਾਵਰ ਕਰਨਾ ਸ਼ਹਾਦਤ ਸੀ- ਗੁਰੂ ਸਾਹਿਬ ਸੱਚੇ ਪਾਤਿਸ਼ਾਹ ਦੀ ਅਜ਼ੀਮ ਬਖਸ਼ਿਸ਼।

ਭਾਈ ਗੁਰਮੀਤ ਸਿੰਘ ਨੇ ਜਦੋਂ ਆਪਣੀ ਮਾਂ ਨੂੰ ਮਿਲਣਾ ਤਾਂ ਕਹਿਣਾ ਕਿ ਸਾਨੂੰ ਪਤਾ ਹੈ ਸਾਡਾ ਅੰਜਾਮ ਕੀ ਹੋਣਾ ਹੈ ਤੇ ਮਾਂ ਨੂੰ ਕਹਿਣਾ ਸਾਡੀ ਮੌਤ ਉੱਤੇ ਅੱਥਰੂ ਨਾ ਕੇਰਿਓ। ਕਹਿਣਾ ਕਿ ਸੂਰਮਿਆਂ ਦੀ ਮਾਂਵਾਂ ਰੋਂਦੀਆਂ ਨਹੀਂ ਹੁੰਦੀਆਂ।

ਸ਼ਹੀਦ ਭਾਈ ਗੁਰਮੀਤ ਸਿੰਘ ਦੇ ਮਾਤਾ ਜੀ, ਮਾਤਾ ਜੋਗਿੰਦਰ ਕੌਰ ਨੇ ਆਪਣੇ ਪੁੱਤ ਦੇ ਬੋਲਾਂ ਨੂੰ ਪਾਲਿਆ। ਉਨ੍ਹਾਂ ਦਾ ਕਹਿਣਾ ਕਿ ਮੇਰੀਆਂ ਆਂਦਰਾਂ ਭਾਂਵੇਂ ਰੋਂਦੀਆਂ ਸਨ ਪਰ ਮੈਂ ਅੱਥਰੂ ਨਹੀਂ ਕੇਰੇ। ਇਸ ਮੁਲਾਕਾਤ ਵਿੱਚ ਮਾਤਾ ਜੋਗਿੰਦਰ ਕੌਰ ਨੇ ਆਪਣੇ ਸ਼ਹੀਦ ਪੁੱਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: