August 3, 2017 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਭਾਰਤੀ ਫੌਜ ਦੇ 62 ਰਾਈਫਲਸ ਦੇ ਕਾਫਲੇ ‘ਤੇ ਕਸ਼ਮੀਰੀ ਮੁਜਾਹਦੀਨਾਂ ਵਲੋਂ ਕੀਤੇ ਗਏ ਹਮਲੇ ‘ਚ ਇਕ ਮੇਜਰ ਅਤੇ ਦੋ ਫੌਜੀਆਂ ਦੀ ਮੌਤ ਹੋ ਗਈ।
ਭਾਰਤੀ ਖ਼ਬਰ ਏਜੰਸੀ ਪੀਟੀਆਈ ਨੇ ਇਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਭਾਰਤੀ ਫੌਜ ਵਲੋਂ ‘ਤਲਾਸ਼ੀ ਮੁਹਿੰਮ’ ਚਲਾਈ ਜਾ ਰਹੀ ਸੀ।
ਪੁਲਿਸ ਅਧਿਕਾਰੀ ਮੁਤਾਬਕ, ਬੁੱਧਵਾਰ ਦੀ ਰਾਤ ਨੂੰ ਜ਼ਾਏਪੋਰਾ ਇਲਾਕੇ ‘ਚ ਮੁਜਾਹਦੀਨਾਂ ਦੇ ਹੋਣ ਦੀ ਖ਼ਬਰ ਮਿਲਣ ‘ਤੇ ਇਕ ਫੌਜੀ ਟੁਕੜੀ ਨੇ ‘ਤਲਾਸ਼ੀ ਮੁਹਿੰਮ’ ਸ਼ੁਰੂ ਕੀਤੀ ਹੋਈ ਸੀ।
ਪੀਟੀਆਈ ਮੁਤਾਬਕ ਤਲਾਸ਼ੀ ਦੌਰਾਨ ਸਰਚ ਪਾਰਟੀ ‘ਤੇ ਮੁਜਾਹਦੀਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚ ਤਿੰਨ ਫੌਜੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਫੌਜ ਦੇ 92 ਬੇਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਮੇਜਰ ਅਤੇ ਦੋ ਹੋਰ ਜਵਾਨਾਂ ਦੀ ਮੌਤ ਹੋ ਗਈ। ਭਾਰਤੀ ਅਧਿਕਾਰੀਆਂ ਮੁਤਾਬਕ ਜ਼ਾਏਪੋਰਾ ‘ਚ ਤਲਾਸ਼ੀ ਹਾਲੇ ਵੀ ਜਾਰੀ ਹੈ।
ਸਬੰਧਤ ਖ਼ਬਰ:
ਮੀਡੀਆ ਰਿਪੋਰਟ: ਕਸ਼ਮੀਰ ‘ਚ 35 ਲੱਖ ਦੇ ਇਨਾਮ ਵਾਲਾ ਲਸ਼ਕਰ ਦਾ ਕਮਾਂਡਰ ਅਬੂ ਦੁਜਾਨਾ ਮੁਕਾਬਲੇ ‘ਚ ਮਾਰਿਆ ਗਿਆ …
Related Topics: All News Related to Kashmir, Indian Army