ਖਾਸ ਖਬਰਾਂ » ਸਿਆਸੀ ਖਬਰਾਂ

ਰਾਜਪੁਰਾ ਪੁਲਿਸ ਵਲੋਂ ਗਊ ਰਕਸ਼ਾ ਦਲ ਦੇ ਮੁਖੀ ਸਤੀਸ਼ ਕੁਮਾਰ ‘ਤੇ ਪਰਚਾ ਦਰਜ

August 8, 2016 | By

ਚੰਡੀਗੜ੍ਹ: ਮਿਲੀ ਰਿਪੋਰਟ ਮੁਤਾਬਕ ਰਾਜਪੁਰਾ ਪੁਲਿਸ ਨੇ ਗਊ ਰਕਸ਼ਾ ਦਲ ਦੇ ਮੁਖੀ ਸਤੀਸ਼ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਦਰਜ ਕੇਸ ਵਿਚ ਧਾਰਾ 382, 384 (ਫਿਰੌਤੀ/ ਗੁੰਡਾ ਟੈਕਸ), 342 (ਨਜਾਇਜ਼ ਕੈਦ), 341 (ਨਜਾਇਜ਼ ਕੈਦ), 323 (ਜਾਣਬੁੱਝ ਕੇ ਨੁਕਸਾਨ ਪਹੁੰਚਾਉਣਾ), 148 (ਦੰਗਾ ਫਸਾਦ ਕਰਨਾ, ਮਾਰੂ ਹਥਿਆਰ ਨਾਲ ਰੱਖਣੇ), 149 (ਗ਼ੈਰ ਕਾਨੂੰਨੀ ਗਠਜੋੜ) ਲਾਈ ਗਈ ਹੈ, ਇਸ ਵਿਚ ਸਤੀਸ਼ ਦੇ ਨਾਲ ਅੰਨੂ ਅਤੇ ਗੁਰਪ੍ਰੀਤ ਉਰਫ ਹੈਪੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਗਊ ਰਕਸ਼ਾ ਦਲ ਦਾ ਪ੍ਰਧਾਨ ਸਤੀਸ਼ ਕੁਮਾਰ ਅਤੇ ਉਸਦੇ ਸਾਥੀ

ਗਊ ਰਕਸ਼ਾ ਦਲ ਦਾ ਪ੍ਰਧਾਨ ਸਤੀਸ਼ ਕੁਮਾਰ ਅਤੇ ਉਸਦੇ ਸਾਥੀ

ਦਾ ਟ੍ਰਿਬਿਊਨ ਮੁਤਾਬਕ ਪਟਿਆਲਾ ਦੇ ਪੁਲਿਸ ਕਪਤਾਨ ਗੁਰਮੀਤ ਚੌਹਾਨ ਨੇ ਦੱਸਿਆ, “ਸਾਡੇ ਕੋਲ ਜਿਹੜੀ ਵੀਡੀਓ ਫੁਟੇਜ ਹੈ, ਅਸੀਂ ਉਸਦੀ ਜਾਂਚ ਕਰ ਰਹੇ ਹਾਂ”।

ਇਸ ਖ਼ਬਰ ਨੂੰ ਹੋਰ ਵਿਸਥਾਰ ਨਾਲ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Gau Raksha Dal chief Satish Kumar booked in Rajpura police /

ਪੁਲਿਸ ਕਪਤਾਨ ਨੇ ਦੱਸਿਆ, “ਜਿਹੜੀ ਵੀਡੀਓ ਸਾਡੇ ਕੋਲ ਹੈ ਉਸ ਵਿਚ ਗਊ ਰਕਸ਼ਾ ਦਲ ਦੇ ਮੈਂਬਰ ਬੇਰਹਿਮੀ ਨਾਲ ਗਾਂ ਦੀ ਰੱਖਿਆ ਦੇ ਨਾਂ ‘ਤੇ ਕੁੱਟਮਾਰ ਕਰ ਰਹੇ ਹਨ। ਇਹ ਜਥੇਬੰਦੀ ਆਪੂੰ ਬਣੀ ਸੈਨਾ ਵਾਂਗ “ਵੱਢਣ ਲਈ ਲਿਜਾਂਦੀਆਂ ਗਾਂਵਾਂ” ਨੂੰ ਬਚਾਉਣ ਦੇ ਨਾਂ ‘ਤੇ ਮਾਰਕੁਟ ਦੀ ਵੀਡੀਓ ਬਣਾ ਕੇ ਇਸਨੂੰ ਇੰਟਰਨੈਟ ‘ਤੇ ਪਾਉਣ ਲਈ ਬਦਨਾਮ ਹੈ।”

ਰਾਜ ਦੇ ਮੀਡੀਏ ਵਿਚ ਅਜਿਹੀਆਂ ਕਈ ਰਿਪੋਰਟਾਂ ਆਈਆਂ ਹਨ ਕਿ ਇਹ ਆਪੂੰ ਬਣੇ “ਗਊ ਰਕਸ਼ਕ” ਗੁੰਡਾ ਟੈਕਸ ਵਸੂਲੀ ਦਾ ਧੰਦਾ ਚਲਾ ਰਹੇ ਹਨ। ਪ੍ਰੋਗ੍ਰੈਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ, ਪੰਜਾਬ ਨੇ ਵੀ ਇਨ੍ਹਾਂ ਅਖੌਤੀ ਗਊ ਰਕਸ਼ਕ ਦਲਾਂ ‘ਤੇ ਜਬਰੀ ਉਗਰਾਹੀ ਦੇ ਦੋਸ਼ ਲਾਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,