Site icon Sikh Siyasat News

ਫਰਾਂਸ ਦੇ 42 ਫੀਸਦੀ ਲੋਕ ਮੁਹੰਮਦ ਸਾਹਿਬ ਦਾ ਕਾਰਟੂਨ ਛਾਪੇ ਜਾਣ ਵਿਰੁੱਧ

download

ਸ਼ਾਰਲੀ ਐਬਦੋ

ਪੈਰਿਸ/ਨਿਆਮੇ, 18 ਜਨਵਰੀ): ਇਸਲਾਮ ਦੇ ਅਤਿ ਸਤਿਕਾਰਤ ਪੈਗੰਬਰ ਮੁਹੰਮਦ ਸਾਹਿਬ ਦਾ ਕਾਰਟੂਨ “ਸ਼ਾਰਲੀ ਐਬਦੋ” ਵਿੱਚ ਪ੍ਰਕਾਸ਼ਿਤ ਹੋਤ ਤੋਂ ਬਾਅਦ ਫਰਾਂਸ ਵਿੱਚ ਕਰਵਾਏ ਸਰਵੇਖਣ ਅਨੁਸਾਰ ਦੇਸ਼ ਦੇ 42 ਫੀਸਦੀ ਲੋਕ ਮੁਹੰਮਦ ਦਾ ਕਾਰਟੂਨ ਛਾਪੇ ਜਾਣ ਵਿਰੁੱਧ ਹਨ ਜਦੋਂਕਿ ਵਿਸ਼ਵ ਵਿੱਚ ਇਹ ਬਹਿਸ ਜ਼ੋਰ ਫੜਦੀ ਜਾ ਰਹੀ ਹੈ ਕਿ ਧਾਰਮਿਕ ਮਾਮਲਿਆਂ ਵਿੱਚ ਕਿਸੇ ਦੇ ਵਿਸ਼ਵਾਸ ਨੂੰ ਵਿਅੰਗ ਰਾਹੀਂ ਠੇਸ ਪਹੁੰਚਣਾਉਣਾ ਮਨੁੱਖੀ ਆਜ਼ਾਦੀ ਦਾ ਹਿੱਸਾ ਹੋਣਾ ਚਾਹੀਦਾ ਹੈ ਜਾਂ ਨਹੀਂ।

‘ਆਈਫੌਪ’ ਨਾਂ ਹੇਠ ਕਰਵਾਏ ਸਰਵੇਖਣ ਵਿੱਚ ਉਪਰੋਕਤ ਲੋਕਾਂ ਦਾ ਕਹਿਣਾ ਹੈ ਕਿ ਧਰਮਾਂ ਉਪਰ ਠੇਸ ਪਹੁੰਚਾਉਣ ਵਾਲਾ ਵਿਅੰਗ ਠੀਕ ਨਹੀਂ ਅਤੇ ਨਾ ਹੀ ਅਜਿਹਾ ਕਰਨ ਨੂੰ ਬੋਲਣ ਜਾਂ ਲਿਖਣ ਦੀ ਆਜ਼ਾਦੀ ਮੰਨਿਆ ਜਾ ਸਕਦਾ ਹੈ।
ਇਹ ਅਪਰਾਧ ਹੈ।

ਕਰੀਬ 57 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਮੁਸਲਿਮ ਭਾਈਚਾਰੇ ਦੇ ਵਿਰੋਧ ਕਾਰਨ ਅਜਿਹੇ ਕਾਰਟੂਨ ਛਪਣ ਤੋਂ ਰੋਕੇ ਨਹੀਂ ਜਾਣੇ ਚਾਹੀਦੇ।

ਰੂਸ ਵਿੱਚ ਵੀ ਕਈ ਥਾਈ ਪ੍ਰਦਰਸ਼ਨ ‘ਸ਼ਾਰਲੀ ਐਬਦੋ’ ਦਫ਼ਤਰ ’ਤੇ ਹਮਲੇ ਬਾਅਦ ਪਹਿਲਾ ਅੰਕ ਛਪਣ ਮਗਰੋਂ ਤੀਜੇ ਦਿਨ ਵੀ ਕਈ ਦੇਸ਼ਾਂ ਵਿੱਚ ਰੋਸ ਪ੍ਰਗਟਾਵੇ ਤੇ ਹਿੰਸਕ ਪ੍ਰਦਰਸ਼ਨ ਜਾਰੀ ਰਹੇ। ਫਰਾਂਸ ਦੀ ਬਸਤੀ ਰਹਿ ਚੁੱਕੇ ਨਾਈਜਰ ਵਿੱਚ ਹਿੰਸਕ ਪ੍ਰਦਰਸ਼ਨ ਘਟ ਨਹੀਂ ਰਹੇ। ਹਿੰਸਕ ਭੀੜ ਨੇ ਇੱਥੇ ਸ਼ਨਿੱਚਰਵਾਰ ਸੱਤ ਚਰਚ ਸਾੜ ਦਿੱਤੇ। ਹਿੰਸਕ ਝੜਪਾਂ ਵਿੱਚ 5 ਵਿਅਕਤੀ ਮਾਰੇ ਗਏ।ਮੁਲਾਣਿਆਂ ਨੇ ਮੁਸਲਮਾਨਾਂ ਨੂੰ ਅਮਨ ਕਾਇਮ ਰੱਖਣ ਦੀਆਂ ਅਪੀਲਾਂ ਕੀਤੀਆਂ ਹਨ।

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਸ਼ੁੱਕਰਵਾਰ ਨੂੰ ਫਰਾਂਸੀਸੀ ਕੌਂਸਲੇਟ ਦੇ ਸਾਹਮਣੇ ਵੀ ਹਿੰਸਕ ਪ੍ਰਦਰਸ਼ਨ ਹੋਇਆ।ਰੂਸ ਦੇ ਮੁਸਲਿਮ ਬਹੁ-ਗਿਣਤੀ ਵਾਲੇ ਖੇਤਰ ਨਾਰਥ ਕੌਕਾਸੁਸ ਵਿੱਚ ਵੀ ਪ੍ਰਦਰਸ਼ਨ ਜਾਰੀ ਹਨ।

ਰੂਸ ਦੇ ਮੀਡੀਆ ਉੱਪਰ ਨਜ਼ਰ ਰੱਖਣ ਵਾਲੀ ਸੰਸਥਾ ਨੇ ਅਖ਼ਬਾਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਹਜ਼ਰਤ ਮੁਹੰਮਦ ਦੇ ਕਾਰਟੂਨ ਨਾ ਛਾਪਣ, ਕਿਉਂਕਿ ਇਹ ਕਾਨੂੰਨ ਤੇ ਨੈਤਿਕਤਾ ਦੇ ਵਿਰੁੱਧ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version