ਸੰਵਾਦ ਵਲੋਂ "ਗੁਰਮਤਿ ਵਿਚ ਹੁਕਮ ਅਤੇ ਨਦਰਿ" ਵਿਸ਼ੇ ਤੇ ਗੋਸ਼ਟਿ 4 ਮਾਰਚ ਨੂੰ ਪਿੰਡ ਰਤਨ ਵਿਖੇ

ਸਿੱਖ ਖਬਰਾਂ

ਸੰਵਾਦ ਵਲੋਂ “ਗੁਰਮਤਿ ਵਿਚ ਹੁਕਮ ਅਤੇ ਨਦਰਿ” ਵਿਸ਼ੇ ਤੇ ਗੋਸ਼ਟਿ 4 ਮਾਰਚ ਨੂੰ ਪਿੰਡ ਰਤਨ ਵਿਖੇ

By ਸਿੱਖ ਸਿਆਸਤ ਬਿਊਰੋ

February 27, 2019

ਲੁਧਿਆਣਾ: ਵਿਚਾਰ ਮੰਚ ਸੰਵਾਦ ਵਲੋਂ “ਗੁਰਮਤਿ ਵਿਚ ਹੁਕਮ ਅਤੇ ਨਦਰਿ” ਵਿਸ਼ੇ ਉੱਤੇ ਇਕ ਗੋਸ਼ਟਿ ਗੁਰਦੁਆਰਾ ਟਾਹਲੀ ਸਾਹਿਬ (ਪਾਤਿਸ਼ਾਹੀ 10ਵੀਂ), ਪਿੰਡ ਰਤਨ (ਨੇੜੇ ਜੋਧਾਂ-ਮਨਸੂਰਾਂ- ਪੱਖੋਵਾਲ ਸੜਕ) ਜਿਲ੍ਹਾ ਲੁਧਿਆਣਾ ਵਿਖੇ ਮਿਤੀ 4 ਮਾਰਚ, 2019 (ਦਿਨ: ਸੋਮਵਾਰ) ਸਵੇਰੇ 10 ਵਜੇ ਤੋਂ ਕਰਵਾਈ ਜਾ ਰਹੀ ਹੈ।

ਇਸ ਗੋਸ਼ਟਿ ਵਿਚ ਬਾਬਾ ਸੇਵਾ ਸਿੰਘ (ਰਾਮਪੁਰ ਖੇੜਾ), ਗਿਆਨੀ ਸਾਹਿਬ ਸਿੰਘ (ਸ਼ਾਹਬਾਦ ਮਾਰਕੰਡਾ) ਅਤੇ ਡਾ. ਕੰਵਲਜੀਤ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ।

ਇਸ ਗੋਸ਼ਟਿ ਦੇ ਪ੍ਰਬੰਧਕਾਂ ਵਲੋਂ ਸਭਨਾ ਨੂੰ ਸਮਾਗਮ ਵਿਚ ਪਹੁੰਚ ਕੇ ਬੁਲਾਰਿਆਂ ਦੇ ਵਿਚਾਰ ਸੁਣਨ ਦਾ ਸੱਦਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: