ਚੰਡੀਗੜ੍ਹ: ਸਾਕਾ ਨਕੋਦਰ ਦੇ ਸ਼ਹੀਦ ਦੀ ੩੪ਵੀ ਸ਼ਹੀਦੀ ਵਰੇਗੰਢ ਗੁਰਦੁਆਰਾ ਸਾਹਿਬ ਫਰੀਮੌਂਟ ਕੈਲੀਫੋਰਨੀਆ, ਯੂ.ਐਸ. ਏ. ਵਿਖੇ ਪੂਰੀ ਖਾਲਸਾਈ ਸ਼ਾਨੋ ਸ਼ੋਕਤ ਨਾਲ ਮਨਾਈ ਗਈ।
ਇਸ ਮੌਕੇ ਹਜ਼ੂਰੀ ਰਾਗੀ ਸਾਹਿਬਾਨ ਵਲੋਂ ਕੀਰਤਨ ਉਪਰੰਤ ਕਥਾ ਵਾਚਕ ਭਾਈ ਸੁਖਵਿੰਦਰ ਸਿੰਘ ਜੀ ਟਕਸਾਲ ਵਾਲਿਆਂ ਵਲੋਂ ਸੰਗਤਾਂ ਨੂੰ ਸੂਰਬੀਰਾਂ ਦੀਆਂ ਸ਼ਹਾਦਤਾਂ ਦੀ ਗਾਥਾ ਤੋਂ ਜਾਣੂ ਕਰਵਾਇਆ।
ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾਕਟਰ ਹਰਿੰਦਰ ਸਿੰਘ (ਸਟੈਨਫੋਰਡ ਯੂਨੀਵਰਸਿਟੀ) ਵਲੋਂ ਸੰਗਤਾਂ ਨਾਲ ਸਾਕਾ ਨਕੋਦਰ ਦਾ ਪਿਛਲੇ 34 ਸਾਲ ਦਾ ਇਤਿਹਾਸ ਸਬੂਤਾਂ ਤੇ ਤਸਵੀਰਾਂ ਸਮੇਤ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਦੱਸਿਆ ਕਿ ਕਿਵੇਂ ਪਰਿਵਾਰ ਪਿਛਲ਼ੇ 34 ਸਾਲ ਤੋਂ ਇਨਸਾਫ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ।
ਸਮੂਹ ਪੰਥਕ ਜੱਥੇਬੰਦੀਆਂ ਅਤੇ ਸੰਗਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਨਿਭਾ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦਾ ਦੂਸਰਾ ਭਾਗ ਜਨਤਕ ਕਰਨ ਅਤੇ ਰਿਪੋਰਟ ਨੂੰ ਆਉਂਦੇ ਵਿਧਾਨ ਸਭਾ ਸੈਸ਼ਨ ਵਿਚ ਪੇਸ਼ ਕਰਕੇ ਬਹਿਸ ਕਰਵਾਉਣ ਐਕਸ਼ਨ ਰਿਪੋਰਟ ਰੱਖਣ ਤੈ ਸਪੈਸ਼ਲ ਸੈੱਟ ਟੀਮ ਬਣਾ ਕੈ ਬੇਗੁਨਾਹ ਨੌਜਵਾਨਾਂ ਦੈ ਕਾਤਲਾਂ ਤੇ ਮੁਕੱਦਮੇ ਦਰਜ਼ ਕਰਵਾਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ।
ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿਚ ਮਿਤੀ 16 ਫਰਵਰੀ 2020 ਦਿਨ ਐਤਵਾਰ ਨੂੰ ਗੁਰਦਵਾਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ (ਕੈਲੀਫੋਰਨੀਆ) ਵਿਖੇ ਵੀ ਇਕ ਮਹਾਨ ਸ਼ਹੀਦ ਸਮਾਗਮ ਹੋ ਰਿਹਾ ਹੈ। ਪ੍ਰਬੰਧਕਾਂ ਵਲੋਂ ਸਮੂਹ ਪੰਥ ਦਰਦੀ ਤੇ ਸੰਗਤਾਂ ਨੂੰ ਸਮਾਗਮ ਵਿਚ ਹਾਜ਼ਰੀ ਭਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।