ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਜਾਰੀ :
● ਮਨੁੱਖੀ ਹੱਕਾਂ ਦੇ ਕਾਰਕੁਨਾਂ ਦੀ ਟੀਮ ਤੱਥ ਪੜਚੋਲ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਹੋਈ ਹਿੰਸਾ ਲਈ ਪੁਲਿਸ ਹੀ ਜਿੰਮੇਵਾਰ ਹੈ।
• ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਅਤੇ ਅੰਦਰ ਅਲੱਗ ਅਲੱਗ ਤਰੀਕਿਆਂ ਨਾਲ ਰੋਸ ਵਿਖਾਵੇ ਜਾਰੀ • ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੂਪੀ ਭਵਨ ਦਿੱਲੀ ਦੇ ਬਾਹਰ ਕੀਤਾ ਰੋਹ ਵਿਖਾਵਾ • ਰੋਹ ਵਿਖਾਵਾ ਕਰਦੇ ਵਿਦਿਆਰਥੀਆਂ ਨੂੰ ਪੁਲਿਸ ਨੇ ਧੱਕੇ ਨਾਲ ਬੱਸਾਂ ਵਿੱਚ ਲੱਦ ਕੇ ਨਜ਼ਰਬੰਦ ਕੀਤਾ • ਮੁੰਬਈ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਅਤੇ ਵਿਰੋਧ ਵਿੱਚ ਵੱਡੀਆਂ ਰੈਲੀਆਂ • ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਵਿਖਾਵਾ ਕਰਨ ਵਾਲੀ ਨਾਰਵੇ ਦੀ ਬੀਬੀ ਨੂੰ ਭਾਰਤ ਛੱਡਣ ਦੇ ਹੁਕਮ
ਐਨ.ਆਰ.ਪੀ/ਐਨ.ਆਰ.ਸੀ. ਮਾਮਲਾ :
• ਭਾਜਪਾ 5 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਐੱਨ ਆਰ ਸੀ ਦੇ ਹੱਕ ਵਿੱਚ ਵੱਡੀ ਮੁਹਿੰਮ ਚਲਾਵੇਗੀ • ਇਸ ਤਹਿਤ ਭਾਜਪਾ ਘਰ ਘਰ ਜਾ ਕੇ ਲੋਕਾਂ ਨੂੰ ਐੱਨ ਆਰ ਸੀ ਅਤੇ ਐਨ ਪੀ ਆਰ ਦੇ ਬਾਰੇ ਵਿੱਚ ਸਮਝਾਵੇਗੀ • ਭਾਜਪਾ ਇਕ ਕਰੋੜ ਲੋਕਾਂ ਨੂੰ ਇਸ ਗੱਲ ਲਈ ਤਿਆਰ ਕਰੇਗੀ ਕਿ ਉਹ ਚਿੱਠੀ ਪੱਤਰ ਲਿਖ ਕੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਕਾਨੂੰਨ ਲਾਗੂ ਕਰਨ ਲਈ ਕਹਿਣ
ਭਾਜਪਾ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਰਾਸ਼ਟਰਵਾਦੀ ਪੇਸ਼ਕਾਰੀ :
• ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਨੂੰ ਬਾਲ ਦਿਵਸ ਐਲਾਨਣ ਦੀ ਮੰਗ ਕੀਤੀ • ਮਨੋਜ ਤਿਵਾੜੀ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਬਾਲ ਦਿਵਸ ਦੀ ਤਰੀਕ ਬਦਲਣ ਦੀ ਮੰਗ ਕੀਤੀ • ਜ਼ਿਕਰਯੋਗ ਹੈ ਕਿ ਭਾਜਪਾ ਹਮੇਸ਼ਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੁਸਲਿਮ ਵਿਰੋਧੀ ਪੇਸ਼ ਕਰ ਕੇ ਉਨ੍ਹਾਂ ਦਾ ਭਾਰਤੀਕਰਨ ਕਰਨ ਦੇ ਚੱਕਰ ਵਿੱਚ ਰਹੀ ਹੈ
ਚੋਣ ਕਮਿਸ਼ਨਰ ਅਸ਼ੋਕ ਲਵਾਸਾ ਭਾਰਤੀ ਕੇਂਦਰੀ ਏਜੰਸੀਆਂ ਦੀ ਜਾਂਚ ਦੇ ਘੇਰੇ ‘ਚ :
• ਭਾਰਤ ਦੇ ਆਮਦਨ ਕਰ ਵਿਭਾਗ ਨੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੇ ਪਰਿਵਾਰ ਉੱਪਰ ਸਟੈਪ ਡਿਊਟੀ ਨਾ ਭਰਨ ਦਾ ਦੋਸ਼ ਲਾਇਆ ਹੈ • ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਲੋਕ ਸਭਾ ਚੋਣਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਚੋਣ ਕਮਿਸ਼ਨ ਵੱਲੋਂ ਵਾਰ ਵਾਰ ਕਲੀਨ ਚਿੱਟ ਦਿੱਤੇ ਜਾਣ ਦਾ ਵਿਰੋਧ ਕਰਦੇ ਰਹੇ ਸਨ • ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਕੇਂਦਰੀ ਏਜੰਸੀਆਂ ਦੀ ਜਾਂਚ ਦੇ ਘੇਰੇ ਵਿੱਚ ਹਨ
ਭਾਰਤੀ ਸੈਨਾ ਦੇ ਮੁਖੀ ਦੀ ਤੁਲਨਾ ਭਾਜਪਾ ਦੇ ਨੇਤਾਵਾਂ ਨਾਲ :
• ਭਾਰਤੀ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਦੇ ਬਿਆਨ ਦੀ ਵਿਰੋਧੀ ਧਿਰਾਂ ਨੇ ਕੀਤੀ ਸਖਤ ਆਲੋਚਨਾ • ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ ਕੋਈ ਫੌਜ ਮੁਖੀ ਨਹੀਂ ਬਲਕਿ ਭਾਜਪਾ ਦਾ ਕੋਈ ਨੇਤਾ ਬੋਲ ਰਿਹਾ ਹੋਵੇ
ਹਿੰਦੂਤਵ ਦੇ ਜਾਤ-ਪਾਤੀ ਪ੍ਰਬੰਧ ਤੋਂ ਨਿਜ਼ਾਤ ਪਾਉਣ ਲਈ ਤਾਮਿਲਨਾਡੂ ਦੇ 3000 ਦਲਿਤ ਅਪਣਾਉਣਗੇ ਇਸਲਾਮ ਧਰਮ :
• ਤਾਮਿਲਨਾਡੂ ਵਿੱਚ ਜਾਤ ਪਾਤ ਦੇ ਭੇਦ ਭਾਵ ਕਰਕੇ 3000 ਦਲਿਤਾਂ ਨੇ ਇਸਲਾਮ ਧਰਮ ਅਪਣਾਉਣ ਦਾ ਫੈਸਲਾ ਕੀਤਾ • ਤਾਮਿਲਨਾਡੂ ਵਿੱਚ ਕੋਇੰਬਟੂਰ ਦੇ ਨੇੜੇ ਨਾਦਰ ਪਿੰਡ ਦੇ ਦਲਿਤਾਂ ਨੇ ਕਿਹਾ ਕਿ 5 ਜਨਵਰੀ ਨੂੰ ਉਹ ਸਾਰੇ ਇਸਲਾਮ ਧਰਮ ਕਬੂਲ ਕਰ ਲੈਣਗੇ
ਮਹਾਰਾਸ਼ਟਰ ਦੀ ਸ਼ਿਵ ਸੈਨਾ ਅਤੇ ਅੰਮ੍ਰਿਤਾ ਫੜਨਵੀਸ ਹੋਏ ਆਹਮੋ ਸਾਹਮਣੇ:
• ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਅੰਮ੍ਰਿਤਾ ਫੜਨਵੀਸ ਹੋਏ ਆਹਮੋ ਸਾਹਮਣੇ • ਜ਼ਿਕਰਯੋਗ ਹੈ ਕਿ ਅੰਮ੍ਰਿਤਾ ਫੜਨਵੀਸ ਨੇ ਇੱਕ ਟਵੀਟ ਕਰ ਕੇ ਊਧਵ ਠਾਕਰੇ ਨੂੰ ਕਿਹਾ ਸੀ ਕਿ ਨਾਮ ਨਾਲ ਠਾਕਰੇ ਲਾਉਣ ਨਾਲ ਕੋਈ ਠਾਕਰੇ ਨਹੀਂ ਬਣ ਜਾਂਦਾ • ਉਸ ਨੇ ਕਿਹਾ ਠਾਕਰੇ ਬਣਨ ਲਈ ਸੱਚਾ ਤੇ ਸਿਧਾਂਤਵਾਦੀ ਹੋਣਾ ਜ਼ਰੂਰੀ ਹੈ ਜਿਸ ਤੇ ਸ਼ਿਵ ਸੈਨਾ ਬਹੁਤ ਭੜਕ ਉੱਠੀ • ਅੰਮ੍ਰਿਤਾ ਫੜਨਵੀਸ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਨੇਤਾ ਦਵਿੰਦਰ ਫੜਨਵੀਸ ਦੀ ਪਤਨੀ ਹੈ ਅਤੇ ਐਕਸਿਸ ਬੈਂਕ ਦੀ ਵਾਈਸ ਪ੍ਰੈਜ਼ੀਡੈਂਟ ਵੀ ਹੈ ਤੇ ਪੱਛਮ ਭਾਰਤ ਦੀ ਕਾਰਪੋਰੇਟ ਪ੍ਰਮੁੱਖ ਵੀ ਹੈ • ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਨੇ ਮੁੰਬਈ ਮਹਾਂਨਗਰ ਪਾਲਿਕਾ ਦੇ ਸਾਰੇ ਕਰਮਚਾਰੀਆਂ ਦੇ ਬੈਂਕ ਖਾਤੇ ਐਕਸਿਸ ਬੈਂਕ ਵਿੱਚੋਂ ਹਟਾਉਣ ਦੇ ਹੁਕਮ ਦੇ ਦਿੱਤੇ ਹਨ
ਖਬਰਾਂ ਦੇਸ ਪੰਜਾਬ ਤੋਂ:
• ਸ਼ਹੀਦੀ ਸਭਾ ਦੇ ਦੂਸਰੇ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ • ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਬਾਦਲ ਵੱਲੋਂ ਵੱਖ ਵੱਖ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ • ਆਮ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਕੀਤੀ ਸੁਲ੍ਹਾ ਸਫ਼ਾਈ • ਮਾਨ ਨੇ ਸਿੱਧੇ ਤੌਰ ਤੇ ਮੁਆਫ਼ੀ ਨਾ ਮੰਗ ਕੇ ਬੱਸ ਇੰਨਾ ਹੀ ਕਿਹਾ ਕਿ ਉਹ ਤਾਂ ਪੱਤਰਕਾਰਾਂ ਦਾ ਬਹੁਤ ਸਤਿਕਾਰ ਕਰਦੇ ਹਨ
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਵਿਰੁੱਧ ਭੈਣ ਕਮਲਦੀਪ ਕੌਰ ਖ਼ੁਦ ਕਾਨੂੰਨੀ ਚਾਰਾਜੋਈ ਕਰਨ ਦੇ ਇਛੁੱਕ
• ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਵਿਰੁੱਧ ਭੈਣ ਕਮਲਦੀਪ ਕੌਰ ਖ਼ੁਦ ਕਾਨੂੰਨੀ ਚਾਰਾਜੋਈ ਕਰਨ ਦੇ ਇਛੁੱਕ • ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਕੀਲ ਦਾ ਪ੍ਰਬੰਧ ਨਾ ਨਹੀਂ ਕਰਕੇ ਦਿੱਤਾ • ਉਨ੍ਹਾਂ ਕਿਹਾ ਹੁਣ ਅਸੀਂ ਖ਼ੁਦ ਵਕੀਲ ਦਾ ਪ੍ਰਬੰਧ ਕਰਕੇ ਸੁਪਰੀਮ ਕੋਰਟ ਜਾਵਾਂਗੇ ਤਾਂ ਕਿ 24 ਸਾਲਾਂ ਤੋਂ ਜੇਲ੍ਹ ਵਿਚ ਬੰਦ ਰਾਜੋਆਣਾ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾ ਸਕੇ
ਕੌਮਾਤਰੀ ਖ਼ਬਰਾਂ:
ਪਾਕਿਸਤਾਨ-ਇੰਡੀਆ:
• ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਆਰਐਸਐਸ ਮੁਸਲਮਾਨਾਂ ਦੀ ਨਸਲਕੁਸ਼ੀ ਕਰੇ ਉਸ ਤੋਂ ਪਹਿਲਾਂ ਦੁਨੀਆਂ ਦੇ ਲੋਕਾਂ ਨੂੰ ਜਾਗ ਜਾਣਾ ਚਾਹੀਦਾ ਹੈ • ਉਨ੍ਹਾਂ ਕਿਹਾ ਮੁਸਲਮਾਨਾਂ ਦੀ ਇਸ ਨਸਲਕੁਸ਼ੀ ਦੇ ਸਾਹਮਣੇ ਦੁਨੀਆ ਦੀਆਂ ਦੂਜੀਆਂ ਨਸਲਕੁਸ਼ੀਆਂ ਬਹੁਤ ਛੋਟੀਆਂ ਸਾਬਤ ਹੋਣਗੀਆਂ • ਉਨ੍ਹਾਂ ਕਿਹਾ ਜਦੋਂ ਕਿਸੇ ਧਰਮ ਵਿਸ਼ੇਸ਼ ਨਾਲ ਨਫਰਤ ਦੇ ਆਧਾਰ ਤੇ ਆਰਐਸਐਸ ਵਰਗੇ ਮਿਲੀਸ਼ੀਆ ਸੰਗਠਨ ਬਣਦੇ ਹਨ, ਉਨ੍ਹਾਂ ਦਾ ਅੰਤ ਹਮੇਸ਼ਾਂ ਨਸਲਕੁਸ਼ੀ ਤੇ ਹੀ ਹੁੰਦਾ ਹੈ
ਕੈਨੇਡਾ-ਪੰਜਾਬ:
• ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟੋਰਾਂਟੋ ਦੇ ਗੁਰਦੁਆਰਾ ਸਾਹਿਬ ਵੱਲੋਂ ਮੁਫ਼ਤ ਰੋਟੀ ਦੇ ਡੱਬੇ ਦੀ ਸੇਵਾ ਸ਼ੁਰੂ ਕਰਨ ਦਾ ਫੈਸਲਾ • ਟੋਰਾਂਟੋ ਦੇ ਰੈਕਸਡੇਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ • ਕਮੇਟੀ ਨੇ ਕਿਹਾ ਜੋ ਵਿਦਿਆਰਥੀ ਆਪਣੇ ਘਰਾਂ ਤੋਂ ਦੂਰ ਕੰਮਾਂ ਦੀ ਘਾਟ ਅਤੇ ਪੱਕੇ ਹੋਣ ਵਰਗੀਆਂ ਮੁਸੀਬਤਾਂ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਗੁਰੂ ਕਾ ਲੰਗਰ ਰੋਜ਼ਾਨਾ ਰੋਟੀ ਦੇ ਡੱਬੇ ਸੇਵਾ ਰੂਪ ਵਿਚ ਪਹੁੰਚਾਏ ਜਾਣਗੇ
ਪਾਕਿਸਤਾਨ-ਅਫਗਾਨੀਸਤਾਨ:
• ਪਰਵੇਜ਼ ਮੁਸ਼ੱਰਫ ਨੇ ਲਾਹੌਰ ਹਾਈ ਕੋਰਟ ਵਿੱਚ ਫਾਂਸੀ ਦੀ ਸਜ਼ਾ ਵਿਰੁੱਧ ਪਟੀਸ਼ਨ ਦਾਖਲ ਕੀਤੀ • ਮੁਸ਼ੱਰਫ ਦੇ ਵਕੀਲ ਅਜ਼ਹਰ ਸਿਦਿਕੀ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਵਿੱਚ ਖਾਮੀਆਂ ਅਤੇ ਆਪਾ ਵਿਰੋਧੀ ਬਿਆਨ ਹਨ