ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜਾਂ ਬੇਟ, ਥਾਣਾ ਬਲਾਚੌਰ, ਜਿਲ੍ਹਾ ਨਵਾਂਸ਼ਹਿਰ (ਪਹਿਲਾਂ ਹੁਸ਼ਿਆਰਪੁਰ) ਵਿਖੇ ਹੋਇਆ। 12ਵੀਂ ਪਾਸ ਕਰਨ ਉਪਰੰਤ ਉਹ ਸੰਨ 1912 ਵਿੱਚ ਰਸਾਲਾ ਨੰਬਰ 4 ਹਡਸਨ ਹੌਰਸ ਵਿੱਚ ਬਤੌਰ ਕਲਰਕ ਭਰਤੀ ਹੋ ਗਏ। ਉਦੋਂ ਹੀ ਉਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ। ਇਕ ਸਾਲ ਬਾਅਦ ਉਹਨਾਂ ਨੂੰ ਰਸਾਲੇ ਦਾ ਦਫ਼ੇਦਾਰ ਨਿਯੁਕਤ ਕਰ ਦਿੱਤਾ ਗਿਆ। ਉੱਥੋਂ ਇੱਕ ਪਸਤੌਲ, ਕੁਝ ਬੰਬ, ਹੈੰਡਗ੍ਰਨੇਡ ਅਤੇ ਇੱਕ ਰਾਇਫ਼ਲ ਪ੍ਰਾਪਤ ਕਰ ਕੇ ਉਹਨਾਂ ਨੇ ਆਪਣੇ ਘਰ ਵਿੱਚ ਦੱਬ ਲਏ ਅਤੇ ਕੁਝ ਸਮੇਂ ਬਾਅਦ ਨੌਕਰੀ ਛੱਡ ਦਿੱਤੀ। ਫਿਰ ਕੁਝ ਸਮਾਂ ਖੇਤੀ ਕੀਤੀ ਫਿਰ 2/22 ਪੰਜਾਬੀ ਰੈਜਮੈਂਟ ਵਿੱਚ ਭਰਤੀ ਹੋਏ ਪਰ ਛੇਤੀ ਹੀ ਉਹ ਨੌਕਰੀ ਵੀ ਛੱਡ ਦਿੱਤੀ।
ਲੰਘੀ ੧੨ ਜੁਲਾਈ ਨੂੰ ਸ਼ਹੀਦ ਜਨਰਲ ਲਾਭ ਸਿੰਘ ਨਮਿਤ ਸ਼ਹੀਦੀ ਸਮਾਗਮ ਗੁਰਦੁਆਰਾ ਸ਼ਹੀਦਾਂ ਪਿੰਡ ਪੰਜ-ਵੜ੍ਹ ਵਿਖੇ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਅਤੇ ਸੰਘਰਸ਼ ਦੇ ਹਾਮੀ ਤੇ ਪਾਂਧੀ ਪੰਥ ਸੇਵਕਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਬੀਤੇ ਦਿਨੀਂ 3 ਜੁਲਾਈ 2023 ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਨਮਿਤ ਸ਼ਹੀਦੀ ਸਮਾਗਮ, ਪਿੰਡ ਧੀਰਪੁਰ (ਜਿਲ੍ਹਾ ਜਲੰਧਰ) ਵਿਖੇ ਮਨਾਇਆ ਗਿਆ।
ਪੂਰਬੀ ਪੰਜਾਬ ਦੇ ਲੱਗਭਗ ਸਾਰੇ ਇਲਾਕੇ ਵਿੱਚ ਪਿਛਲੇ ੨ ਦਿਨ ਤੋਂ ਭਾਰੀ ਮੀਂਹ ਜਾਰੀ ਹੈ। ੧੦੦ ਮਿਲਿਮੀਟਰ ਤੋਂ ਲੈ ਕੇ ੩੦੦ ਮਿਲਿਮੀਟਰ ਤੱਕ ਪਏ ਮੀਂਹ ਨਾਲ ਪੰਜਾਬ ਭਰ ਵਿੱਚ ਹੜਾਂ ਵਰਗੇ ਹਲਾਤ ਪੈਦਾ ਹੋ ਗਏ ਹਨ । ਪਹਾੜੀ ਇਲਾਕਿਆਂ ਚ ਪਏ ਭਾਰੀ ਮੀਂਹ ਨੇ ਹਲਾਤ ਹੋਰ ਗੰਭੀਰ ਬਣਾ ਦਿੱਤੇ ਹਨ।
ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ ਵਿਚ ਕਈ ਹੜਾਂ ਜਿਹੇ ਹਾਲਾਤ ਬਣ ਗਏ ਹਨ। ਪਾਣੀ ਸੜਕਾਂ ਉੱਤੋਂ ਵਗਣ ਕਾਰਨ ਕਈ ਥਾਈਂ ਸੜ੍ਹਕਾਂ ਰੁੜ ਗਈਆਂ ਹਨ ਤੇ ਪਿੰਡਾ ਵਿਚ ਪਾਣੀ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਨੀਆਂ 'ਚ ਭਾਸ਼ਾ ਦੇ ਨਾਂ ਤੇ ਬਣੀ ਦੂਜੀ ਯੂਨੀਵਰਸਿਟੀ ਹੈ । ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਹਿਤ ਅਤੇ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਹੋਦ ਵਿੱਚ ਆਈ ਸੀ ਪਰ ਹੁਣ ਇਹ ਯੂਨੀਵਰਸਿਟੀ ਕਿੱਤਾ-ਮੁੱਖੀ ਗਰੈਜੂਏਸ਼ਨ ਕੋਰਸਾਂ 'ਚ ਪੰਜਾਬੀ ਭਾਸ਼ਾ ਦੇ ਲਾਜ਼ਮੀ ਵਿਸ਼ੇ ਨੂੰ ਤਿੰਨ ਸਾਲਾਂ( ਛੇ ਸਮੈਸਟਰਾਂ) ਤੋ ਘਟਾਉਣ ਜਾ ਰਹੀ ਹੈ।
ਪੰਥ ਕੀ ਬਾਤ ਬਡੋ ਬਡ ਜਾਣੋ। ਪੰਥ ਕੀ ਹਸਤੀ ਪ੍ਰਥਮ ਕਰ ਮਾਨੋ। ਪੰਥ ਕੀ ਸੇਵਾ ਲੋਚਉ ਗੁਰ ਭਾਈਓ ਪੰਥ ਕੀ ਸੇਵਾ ਪਰਮ ਜਾਨਉ ਭਾਈਓ।
ਲੰਘੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦੇਣ ਵਾਲੀਆਂ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਅਮਰੀਕਾ ਸਿੰਘ ਈਸੜੂ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਵਿਸ਼ਵ ਸਿੱਖ ਇਕੱਤਰਤਾ ਦੀ ਸਫਲਤਾ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ।
ਫੈਸਲੇ ਲੈਣ ਦਾ ਤਰੀਕਾ ਤੇ ਅਗਵਾਈ ਚੁਣਨ ਦਾ ਤਰੀਕਾ ਦੋ ਬੁਨਿਆਦੀ ਗੱਲਾਂ ਹੁੰਦੀਆਂ ਹਨ ਜਿਹੜੀਂ ਕਿਸੇ ਸਮਾਜ ਦੀ ਸੇਧ ਤੇ ਜਥੇਬੰਦਕ ਸਮਰੱਥਾ ਤੈਅ ਕਰਦੀਆਂ ਹਨ।
ਅਕਾਲ ਬੁੰਗੇ ਦਾ ਅਕਾਲੀ ਉਹ ਹੋ ਸਕਦਾ ਸੀ ਜੋ ਨਾਮ ਬਾਣੀ ਦਾ ਪ੍ਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ।
« Previous Page — Next Page »