ਚੰਡੀਗੜ੍ਹ:
ਪੰਜਆਬ ਲਾਇਰਜ਼ ਦੇ ਸੱਦੇ ਨੂੰ ਸਿੱਖ ਸੰਗਤਾਂ, ਸਿੱਖ ਜਥਿਆਂ ਤੇ ਇਨਸਾਫ ਪਸੰਦ ਪੰਜਾਬ ਦਰਦੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਡੀ.ਸੀ. ਪਟਿਆਲਾ ਨੇ ਸਿੱਖ ਸੰਗਤਾਂ ਵਲੋਂ ਕੀਤੇ ਸਵਾਲਾਂ ਨੂੰ ਤਹੱਲਮ ਨਾਲ ਸੁਣਿਆ ਤੇ ਦੱਸਿਆ ਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਗੀ ਰਿਪੋਰਟ 23 ਸਤੰਬਰ 2022 ਨੂੰ ਭੇਜ ਦਿੱਤੀ ਗਈ ਹੈ ਅਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਪੈਰੋਲ ਛੁੱਟੀ ਦੀ ਰਿਹਾਈ ਦੇ ਹੁਕਮ ਵੀ ਬੁੜੈਲ ਜੇਲ ਚੰਡੀਗੜ੍ਹ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਭਾਈ ਗੁਰਮੀਤ ਸਿੰਘ ਇੰਜੀਨੀਅਰ ਜੇਲ੍ਹ ਪੈਰੋਲ ਤੋਂ ਰਿਹਾਅ ਹੋ ਜਾਣਗੇ।
ਇਸ ਮੌਕੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੇ ਮਾਤਾ ਸੁਰਜੀਤ ਕੌਰ, ਚਾਚਾ ਜਰਨੈਲ ਸਿੰਘ, ਚਾਚੀ ਜੀ, ਐਸਜੀਪੀਸੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਰਣਜੀਤ ਸਿੰਘ (ਪੰਜਾਬੀ ਯੂਨੀਵਰਸਿਟੀ), ਜਤਿੰਦਰ ਸਿੰਘ ਈਸੜੂ (ਯੂਨਾਈਟਿਡ ਅਕਾਲੀ ਦਲ), ਰਾਗੀ ਅਮਨਦੀਪ ਕੌਰ ਮਜੀਠ, , ਮਿਸਲ ਸਤਲੁਜ ਤੋਂ ਦੇਵਿੰਦਰ ਸਿੰਘ ਸੇਖੋਂ, ਰਾਜਪਾਲ ਸਿੰਘ ਸੰਧੂ, ਅਜੇਪਾਲ ਸਿੰਘ ਬਰਾੜ, ਸਤਨਾਮ ਸਿੰਘ ਧੀਰੋਮਾਜਰਾ, ਸਿੱਖ ਜਥਾ ਮਾਲਵਾ ਤੋਂ ਮਲਕੀਤ ਸਿੰਘ ‘ਭਵਾਨੀਗੜ੍ਹ’, ਬਲਵਿੰਦਰ ਸਿੰਘ ਘਰਾਚੋਂ, ਸਤਪਾਲ ਸਿੰਘ ਸੰਗਰੂਰ, ਗੁਰਜੀਤ ਸਿੰਘ ਦੁੱਗਾਂ, ਹਰਮੇਸ਼ ਸਿੰਘ, ਹਰਪ੍ਰੀਤ ਸਿੰਘ ਲੌਂਗੋਵਾਲ, ਅਜੀਤਪਾਲ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਸੁਖਜੀਤ ਸਿੰਘ ਖੋਸਾ, ਗੁਰਮੀਤ ਸਿੰਘ ਗੋਗਾ, ਨੌਨਿਹਾਲ ਸਿੰਘ, ਦਿਲਬਾਗ ਸਿੰਘ ਬਾਘਾ, ਬੰਦੀ ਸਿੰਘਾ ਰਿਹਾਈ ਕਮੇਟੀ ਤੋਂ ਜੰਗ ਸਿੰਘ ਲੁਧਿਆਣਾ, ਮਨਜਿੰਦਰ ਸਿੰਘ ਹੁਸੈਨਪੁਰਾ, ਸਿੱਖ ਯੂਥ ਪਾਵਰ ਪੰਜਾਬ ਤੋਂ ਪਰਦੀਪ ਸਿੰਘ ਇਆਲੀ, ਗਗਨਦੀਪ ਸਿੰਘ ਭੁੱਲਰ, ਛੱਜੂ ਸਿੰਘ ਮਾਝੀ, ਗੁਰਦੀਪ ਸਿੰਘ ਕਾਲਾਝਾੜ, ਐਡਵੋਕੇਟ ਮਨਜੋਤ ਸਿੰਘ ਦਿਓਲ, ਐਡਵੋਕੇਟ ਆਨੰਦ ਕੁਮਾਰ, ਬਲਜੀਤ ਸਿੰਘ, ਪ੍ਰਿਸ ਸਿੰਘ ਪਟਿਆਲਾ, ਕਰਨਦੀਪ ਸਿੰਘ, ਸੁਰਿੰਦਰ ਸਿੰਘ, ਰਣਜੋਧ ਸਿੰਘ, ਮਨਿੰਦਰ ਸਿੰਘ ਅਤੇ ਸੈਫੀ (ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ) ਦੇ ਪੁਸ਼ਪਿੰਦਰ ਸਿੰਘ ਤਾਊ, ਅਮਨਦੀਪ ਸਿੰਘ ਕਾਹਲਵਾ, ਹਰਪਾਲ ਸਿੰਘ ਸਾਗਰਾ, ਕਾਕਾ ਸਿੱਧੂ ਖਨੌਰੀ, ਸੁੱਖੀ ਬੋਹੜ ਆਲਾ, ਘੋਨਾ ਪਟਿਆਲਾ,ਜੱਗੀ ਬਾਕਸਰ,ਲਾਡੀ ਪਹਾੜੀਪੁਰ (ਪ੍ਰਧਾਨ) ਤੇ ਸੋਨੂੰ ਬਘੋਰਾ ਆਦਿ ਸ਼ਾਮਲ ਹੋਏ।