ਚੰਡੀਗੜ੍ਹ – ਗੁਰੂ ਖਾਲਸਾ ਪੰਥ ਦੀ ਬੰਦੀ ਛੋੜ ਦਿਵਸ ਤੇ ਗੁਰੂ ਗ੍ਰੰਥ-ਗੁਰੂ ਪੰਥ ਗੁਰਿਆਈ ਦਿਵਸ ਮੌਕੇ ਸਿੱਖ ਸੰਘਰਸ਼ੀ ਸਖਸ਼ੀਅਤਾਂ ਵਲੋਂ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਕਰਕੇ ਗੁਰੂ ਖਾਲਸਾ ਪੰਥ ਦੇ ਸਾਰੇ ਵਰਗਾਂ ‘ਚ ਆਈ ਖੜੋਤ ਨੂੰ ਤੋੜਨ ਲਈ, ਚੁਣੌਤੀਆਂ ਦਾ ਹੱਲ ਕੱਢਣ ਲਈ, ਦੁਬਿਧਾ ਦੂਰ ਕਰਨ ਲਈ ਸਿੱਖ ਸੰਘਰਸ਼ੀ ਸਖਸ਼ੀਅਤਾਂ ਵੱਲੋਂ “ਅਕਾਲੀ ਅਤੇ ਅਕਾਲ ਤਖਤ ਸਾਹਿਬ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਦਾ ਅਮਲ” ਵਿਸ਼ੇ ਤੇ ਕੱਲ 21 ਅਕਤੂਬਰ 2022 (ਗੁਰਦੁਆਰਾ ਸ਼ਹੀਦ ਗੰਜ, ਬੀ ਬਲਾਕ, ਰੇਲਵੇ ਕਲੋਨੀ ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਸਵੇਰੇ 10.30 ਵਜੇ ਤੋਂ ਦੁਪਹਿਰ 2 ਵਜੇ ਤਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਮੌਕੇ ਡਾ. ਕੰਵਲਜੀਤ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਪੰਥਕ ਵਿਚਾਰ ਗੋਸ਼ਟੀ ਦਾ ਸਿੱਖ ਸਿਆਸਤ ਦੇ ਫੇਸਬੁੱਕ ਸਫੇ ਤੇ Youtube Channel ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਪ੍ਰਬੰਧਕਾਂ ਵੱਲੋਂ ਇਸ ਪੰਥਕ ਵਿਚਾਰ ਗੋਸ਼ਟੀ ਵਿਚ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।