Site icon Sikh Siyasat News

ਗੁਰਦੁਆਰਾ ਪ੍ਰਬੰਧ ਵਿੱਚ ਨੁਮਾਇੰਦਿਆਂ ਦੀ ਚੋਣ ਸਿੱਖ ਰਵਾਇਤ ਅਤੇ ਵਰਤਮਾਨ ਸਥਿਤੀ ਬਾਰੇ ਸੰਵਾਦ 21 ਮਾਰਚ ਨੂੰ

ਲੁਧਿਆਣਾ: ਵਿਚਾਰ ਮੰਚ ਸੰਵਾਦ ਵੱਲੋਂ ਗੁਰਦੁਆਰਾ ਪ੍ਰਬੰਧ ਵਿੱਚ ਨੁਮਾਇੰਦਿਆਂ ਦੀ ਚੋਣ ਸਿੱਖ ਰਵਾਇਤ ਅਤੇ ਵਰਤਮਾਨ ਸਥਿਤੀ ਵਿਸ਼ੇ ਸਬੰਧੀ ਇੱਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ। 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਾਲਮ ਵਿਹਾਰ, ਪਿੰਡ ਦਾਦ, ਪੱਖੋਵਾਲ ਰੋਡ ਲੁਧਿਆਣਾ ਵਿਖੇ ਹੋਣ ਵਾਲੀ ਇਹ ਵਿਚਾਰ ਗੋਸ਼ਟੀ 21 ਮਾਰਚ 2020 ਨੂੰ ਹੋਵੇਗੀ ਜਿਸ ਵਿੱਚ ਗੁਰਦੁਆਰਾ ਪ੍ਰਬੰਧ ਵਿੱਚ ਨੁਮਾਇੰਦਿਆਂ ਦੀ ਚੋਣ ਸਬੰਧੀ ਸਿੱਖ ਰਵਾਇਤ ਅਤੇ ਵਰਤਮਾਨ ਹਾਲਾਤ ਬਾਰੇ ਵਿਚਾਰ ਵਟਾਂਦਰਾ ਹੋਵੇਗਾ। 

ਮਿੱਥੇ ਦਿਨ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇਸ ਵਿਚਾਰ ਗੋਸ਼ਟੀ ਵਿੱਚ ਸ਼ਮੂਲੀਅਤ ਕਰਨ ਲਈ ਪ੍ਰਬੰਧਕਾਂ ਵੱਲੋਂ ਸਿੱਖ ਸੰਗਤਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version