ਅੱਜ ਦਾ ਖਬਰਸਾਰ | 8 ਫਰਵਰੀ 2020 (ਦਿਨ ਸ਼ਨਿੱਚਰਵਾਰ) ਖਬਰਾਂ ਦੇਸ ਪੰਜਾਬ ਦੀਆਂ:
ਹਰਜੀਤ ਕੌਰ ਵੱਲੋਂ ਢੀਂਡਸਿਆਂ ਦਾ ਸਮਰਥਨ
- ਅਕਾਲੀ ਦਲ ਦੇ ਮਰਹੂਮ ਆਗੂ ਜਗਦੇਵ ਸਿੰਘ ਤਲਵੰਡੀ ਦੀ ਧੀ ਵੱਲੋਂ ਢੀਂਡਸਿਆਂ ਦਾ ਸਮਰਥਨ
- ਜਥੇਦਾਰ ਤਲਵੰਡੀ ਦੀ ਧੀ ਹਰਜੀਤ ਕੌਰ ਇਸਤਰੀ ਅਕਾਲੀ ਦਲ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਹੈ
- 13 ਫਰਵਰੀ ਨੂੰ ਜਲੰਧਰ ਵਿਖੇ ਬੁਲਾਇਆ ਜਾਵੇਗਾ ਇਕੱਠ
- ਇਕੱਠ ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਉਚੇਚੇ ਤੌਰ ਤੇ ਸੱਦਿਆ ਜਾਵੇਗਾ
- ਇਸ ਇਕੱਠ ਵਿੱਚ ਅਕਾਲੀ ਦਲ ਟਕਸਾਲੀ ਵੀ ਕਰੇਗਾ ਸ਼ਮੂਲੀਅਤ
ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਅਕਾਲੀ ਦਲ ਬਾਦਲ ਵਿੱਚ ਵਾਪਸ ਆਉਣ ਦੇ ਚਰਚੇ:
- ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਅਕਾਲੀ ਦਲ ਬਾਦਲ ਵਿੱਚ ਵਾਪਸ ਆਉਣ ਦੇ ਚਰਚੇ
- ਅਮਰਪਾਲ ਸਿੰਘ ਬੋਨੀ ਅਕਾਲੀ ਦਲ ਟਕਸਾਲੀ ਦੇ ਆਗੂ ਰਤਨ ਸਿੰਘ ਅਜਨਾਲਾ ਦਾ ਪੁੱਤਰ ਹੈ
- ਖ਼ਬਰਖਾਨੇ ਮੁਤਾਬਕ ਅਕਾਲੀ ਦਲ ਬਾਦਲ ਦੀ 13 ਫਰਵਰੀ ਦੀ ਅੰਮ੍ਰਿਤਸਰ ਰੈਲੀ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ
- ਸਾਬਕਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ
- ਰਤਨ ਸਿੰਘ ਅਜਨਾਲਾ ਨੇ ਕਿਹਾ ਪਰ ਉਹ ਪੂਰੀ ਤਰ੍ਹਾਂ ਅਕਾਲੀ ਦਲ ਟਕਸਾਲੀ ਨਾਲ ਖੜ੍ਹੇ ਹਨ
ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਮਾਮਲਾ:
- ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਮਾਮਲੇ ਦੀ ਸੁਣਵਾਈ 19 ਫਰਵਰੀ ਤੱਕ ਟਲੀ
- ਫਰੀਦਕੋਟ ਸੈਸ਼ਨ ਜੱਜ ਦੇ ਨਾ ਹੋਣ ਕਰਕੇ ਇਹ ਸੁਣਵਾਈ ਨਹੀਂ ਹੋ ਸਕੀ
- ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਅਗਲੀ ਤਰੀਕ 19 ਫਰਵਰੀ ਪਾਈ
- ਅੱਜ ਸੁਣਵਾਈ ਦੌਰਾਨ ਅਦਾਲਤ ਵਿੱਚ ਸਾਬਕਾ ਸੰਸਦੀ ਮੈਂਬਰ ਮਨਤਾਰ ਸਿੰਘ ਬਰਾੜ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐੱਸਪੀ ਬਲਜੀਤ ਸਿੱਧੂ ਅਤੇ ਐਸਪੀ ਪਰਮਜੀਤ ਸਿੰਘ ਵੀ ਹਾਜ਼ਰ ਸੀ
- ਹਾਲਾਂਕਿ ਆਈਜੀ ਪਰਮਜੀਤ ਉਮਰਾਨੰਗਲ ਅਦਾਲਤ ਵੱਲੋਂ ਦਿੱਤੀ ਛੋਟ ਕਾਰਨ ਹਾਜ਼ਰ ਨਹੀਂ ਹੋਇਆ
- ਅੱਜ ਵਿਸ਼ੇਸ਼ ਜਾਂਚ ਨੇ ਆਪਣੇ ਦਾਅਵੇ ਦੇ ਬਾਵਜੂਦ ਵੀ ਕੋਈ ਨਵੀਂ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਨਹੀਂ ਕੀਤੀ
- ਹਾਲਾਂਕਿ ਵਿਸ਼ੇਸ਼ ਜਾਂਚ ਟੀਮ ਨੇ ਦਾਅਵਾ ਕੀਤਾ ਸੀ ਕਿ ਉਹ ਬਹਿਬਲ ਗੋਲੀ ਕਾਂਡ ਵਿੱਚ ਚੌਥੀ ਚਾਰਜਸ਼ੀਟ ਦਾਖਲ ਕਰਨ ਜਾ ਰਹੇ ਹਨ