ਅੱਜ ਦੀ ਖਬਰਸਾਰ | 5 ਫਰਵਰੀ 2020 (ਦਿਨ ਬੁੱਧਵਾਰ) ਖਬਰਾਂ ਦੇਸ ਪੰਜਾਬ ਦੀਆਂ:
ਨਾ.ਸੋ.ਕਾ. ਦੇ ਖਿਲਾਫ ਬੁੱਧੀਜੀਵੀ ਵਰਗ ਸਾਹਮਣੇ ਆਇਆ:
- ਸ਼ਾਹੀਨ ਬਾਗ ਅਤੇ ਜਾਮੀਆ ਮਿਲੀਆ ਵਿਖੇ ਚੱਲ ਰਹੇ ਸੰਘਰਸ਼ ਨੂੰ ਹਿਮਾਇਤ ਦਿੱਤੀ।
- ਸਿੱਖ ਅਤੇ ਪੰਜਾਬੀ ਲੇਖਕਾਂ, ਚਿੰਤਕਾਂ, ਬੁੱਧੀਜੀਵੀਆਂ, ਸਮਾਜ ਸੇਵੀ ਅਤੇ ਪੱਤਰਕਾਰਾਂ ਦਾ ਵਫਦ ਜਾਮੀਆਂ ਮਿਲੀਆ ਅਤੇ ਸ਼ਾਹੀਨ ਬਾਗ ਪਹੁੰਚਿਆ।
- ਇਨ੍ਹਾਂ ਵਿੱਚ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਲੇਖਕ ਰਾਜਵਿੰਦਰ ਸਿੰਘ ਰਾਹੀ, ਪ੍ਰੋਫੈਸਰ ਮਨਜੀਤ ਸਿੰਘ, ਡਾਕਟਰ ਖੁਸ਼ਹਾਲ ਸਿੰਘ, ਡਾਕਟਰ ਸਤਨਾਮ ਸਿੰਘ, ਸ. ਜਸਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਲੇਖਕ ਅਤੇ ਬੁੱਧੀਜੀਵੀ ਸ਼ਾਮਲ ਹੋਏ।
- ਇਸ ਵਫਦ ਨੇ ਕਿਹਾ ਕਿ ਮੋਦੀ ਸਰਕਾਰ ਫਾਸੀਵਾਦ ਦੀ ਖੇਡ ਖੇਡ ਰਹੀ ਹੈ
ਬਹਿਬਲ ਗੋਲੀ ਕਾਂਡ ਦੇ ਗਵਾਹਾਂ ਨੇ ਕੀਤੀ ਪ੍ਰੈੱਸ ਕਾਨਫਰੰਸ:
- ਬਹਿਬਲ ਗੋਲੀ ਕਾਂਡ ਦੇ ਚਸ਼ਮਦੀਦ ਗਵਾਹਾਂ ਨੇ ਕੀਤੀ ਪ੍ਰੈੱਸ ਕਾਨਫਰੰਸ
- ਕੱਲ੍ਹ 4 ਫਰਵਰੀ ਨੂੰ ਫ਼ਰੀਦਕੋਟ ਵਿਖੇ ਕੀਤੀ ਪ੍ਰੈੱਸ ਕਾਨਫਰੰਸ
- ਸਾਰੇ ਗਵਾਹਾਂ ਨੇ ਸੁਖਬੀਰ ਬਾਦਲ ਉਪਰ ਦੋਸ਼ੀਆਂ ਨੂੰ ਬਚਾਉਣ ਦੇ ਲਾਏ ਦੋਸ਼
- ਕਿਹਾ ਇਕੱਲਾ ਸੁਰਜੀਤ ਸਿੰਘ ਗਵਾਹ ਨਹੀਂ ਹੈ ਅਸੀਂ ਵੀ ਸਾਰੇ ਮੌਕੇ ਦੇ ਗਵਾਹ ਹਾਂ
- ਗਵਾਹਾਂ ਦਾ ਦਾਅਵਾ ਕਿ ਉਹ ਜਸਟਿਸ ਕਾਟਜੂ ਕਮਿਸ਼ਨ, ਜ਼ੋਰਾ ਸਿੰਘ ਕਮਿਸ਼ਨ, ਰਣਜੀਤ ਸਿੰਘ ਕਮਿਸ਼ਨ ਅਤੇ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਹੋ ਚੁੱਕੇ ਹਨ ਪੇਸ਼
- ਕਿਹਾ ਸੁਰਜੀਤ ਸਿੰਘ (ਬਹਿਬਲ ਕਲਾਂ ਦੇ ਸਾਬਕਾ ਸਰਪੰਚ) ਵਿਸ਼ੇਸ਼ ਜਾਂਚ ਟੀਮ ਅੱਗੇ ਕਦੇ ਪੇਸ਼ ਹੀ ਨਹੀਂ ਹੋਏ ਸਨ
- ਕਿਹਾ ਸੁਖਬੀਰ ਬਾਦਲ ਇਕੱਲੇ ਸੁਰਜੀਤ ਸਿੰਘ ਨੂੰ ਗਵਾਹ ਦੱਸ ਕੇ ਦੋਸ਼ੀਆਂ ਨੂੰ ਬਚਾ ਰਿਹਾ ਹੈ
- ਕਿਹਾ ਸੁਰਜੀਤ ਸਿੰਘ ਉੱਪਰ ਕਿਸੇ ਖਾਸ ਵਿਅਕਤੀ ਦੇ ਹੱਕ ਵਿੱਚ ਗਵਾਹੀ ਦੇਣ ਦਾ ਕੋਈ ਵੀ ਦਬਾਅ ਨਹੀਂ ਸੀ
- ਕਿਹਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਮੁੱਦੇ ਉੱਪਰ ਸਿਆਸਤ ਖੇਡ ਰਹੀਆਂ ਹਨ
ਵੱਖਰੀ ਕਮੇਟੀ ਲਈ ਸਰਗਰਮ ਹੋਏ ਹਰਿਆਣੇ ਦੇ ਸਿੱਖ:
- ਹਰਿਆਣੇ ਦੇ ਗੁਰਦੁਆਰਾ ਸਾਹਿਬਾਨਾਂ ਦੀ ਵੱਖਰੀ ਕਮੇਟੀ ਲਈ ਸਰਗਰਮ ਹੋਏ ਹਰਿਆਣੇ ਦੇ ਸਿੱਖ
- ਗੁਰਦੁਆਰਾ ਕਲਗੀਧਰ ਸਿੰਘ ਸਭਾ ਡੱਬਵਾਲੀ ਵਿਖੇ 4 ਫਰਵਰੀ ਨੂੰ ਕੀਤੀ ਮੀਟਿੰਗ
- ਮੀਟਿੰਗ ਵਿੱਚ ਹਰਿਆਣਾ ਦੇ ਗੁਰਦੁਆਰਿਆਂ ਦਾ ਸਮੁੱਚਾ ਪ੍ਰਬੰਧ ਹਰਿਆਣੇ ਦੇ ਸਿੱਖਾਂ ਨੂੰ ਸੌਂਪਣ ਦੀ ਕੀਤੀ ਗਈ ਮੰਗ
- ਇਹ ਮੀਟਿੰਗ ਸਾਬਕਾ ਹੁੱਡਾ ਸਰਕਾਰ ਵੱਲੋਂ ਬਣਾਈ ਗਈ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਕੀਤੀ
- ਮੈਂਬਰਾਂ ਨੇ ਕੈਪਟਨ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੇ ਨਵੇਂ ਹਲਫ਼ਨਾਮੇ ਦਾ ਕੀਤਾ ਸਵਾਗਤ
- ਅਕਾਲੀ ਦਲ ਵੱਲੋਂ ਵੱਖਰੀ ਕਮੇਟੀ ਦੇ ਕੀਤੇ ਜਾ ਰਹੇ ਵਿਰੋਧ ਨੂੰ ਦੱਸਿਆ ਮੰਦਭਾਗਾ
ਦਲ ਖ਼ਾਲਸਾ ਨੇ ਸ਼ਾਹੀਨ ਬਾਗ ਮੋਰਚੇ ਵਿੱਚ ਕੀਤੀ ਸ਼ਮੂਲੀਅਤ
- ਦਲ ਖ਼ਾਲਸਾ ਨੇ ਸ਼ਾਹੀਨ ਬਾਗ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਦਿੱਤਾ ਸਮਰਥਨ
- ਦਲ ਖ਼ਾਲਸਾ ਦੇ ਨੁਮਾਇੰਦਿਆਂ ਨੇ ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਈ
- 20 ਮੈਂਬਰੀ ਸਿੱਖ ਵਫਦ ਵਿੱਚ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਵੀ ਹੋਏ ਸ਼ਾਮਲ
- ਨੁਮਾਇੰਦਿਆਂ ਨੇ ਕਿਹਾ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਲੈਣ ਲਈ ਫਿਰਕੂ ਰੰਗਤ ਦੇ ਰਹੀ ਹੈ
- ਇਸ ਮੌਕੇ ਸਿੱਖ ਵਿਦਵਾਨ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕੇ ਜੇ ਹੁਣ ਫਾਸੀਵਾਦ ਦੀਆਂ ਨੀਤੀਆਂ ਨੂੰ ਨਾ ਰੋਕਿਆ ਗਿਆ ਤਾਂ ਜਲਦੀ ਹੀ ਹੋਰ ਘੱਟ ਗਿਣਤੀਆਂ ਦੀ ਵਾਰੀ ਵੀ ਆਵੇਗੀ