Site icon Sikh Siyasat News

• ਭਾਈ ਭਿਓਰਾ ਦੇ ਮਾਤਾ ਜੀ ਦਾ ਚਲਾਣਾ • ਪੀ.ਟੀ.ਸੀ. ਵਿਰੁਧ ਸਿੱਖਾਂ ਦਾ ਰੋਹ ਜਾਰੀ • ਇੰਗਲੈਂਡ ‘ਚ ਸਿੱਖਾਂ ਅੱਗੇ ਝੁਕਿਆ ਖਬਰਖਾਨਾ

ਅੱਜ ਦੀ ਖਬਰਸਾਰ | 31 ਜਨਵਰੀ 2020 (ਦਿਨ ਸ਼ੁੱਕਰਵਾਰ)

ਖਬਰਾਂ ਸਿੱਖ ਜਗਤ ਦੀਆਂ:

ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਦਾ ਚਲਾਣਾ:
• ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਵੀਰਵਾਰ (30 ਜਨਵਰੀ) ਦੇਰ ਸ਼ਾਮ ਚਲਾਣਾ ਕਰ ਗਏ
• ਮਾਤਾ ਪ੍ਰੀਤਮ ਕੌਰ ਜੀ ਲੰਘੇ ਕਾਫੀ ਅਰਸੇ ਤੋਂ ਬਿਮਾਰ ਸਨ
• ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰੇ ਮੁਹਾਲੀ ਵਿਖੇ ਹੋਵੇਗਾ।
• ਭਾਈ ਪਰਮਜੀਤ ਸਿੰਘ ਭਿਓਰਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਮਾਮਲੇ ਵਿਚ ਕੈਦ ਹਨ।
• ਦਿੱਲੀ ਦਰਬਾਰ (ਭਾਰਤੀ ਸਟੇਟ) ਵੱਲੋਂ ਭਾਈ ਭਿਓਰਾ ਨੂੰ ਆਪਣੀ ਬਿਮਾਰ ਮਾਤਾ ਨੂੰ ਆਖਰੀ ਵਾਰ ਵੀ ਨਹੀਂ ਸੀ ਮਿਲਣ ਦਿੱਤਾ ਗਿਆ।
• ਪਿਛਲੇ ਸਾਲ ਭਾਈ ਭਿਓਰਾ ਨੇ ਮਾਤਾ ਜੀ ਨੂੰ ਮਿਲਣ ਬਾਬਤ ਪੰਜਾਬ ਹਾਈ ਕੋਰਟ ਵਿਚ ਅਰਜੀ ਲਾਈ ਸੀ ਪਰ ਉਹ ਰੱਦ ਕਰ ਦਿੱਤੀ ਗਈ ਸੀ।

ਮਾਤਾ ਪ੍ਰੀਤਮ ਕੌਰ ਜੀ (ਖੱਬੇ) | ਭਾਈ ਪਰਮਜੀਤ ਸਿੰਘ ਭਿਓਰਾ (ਸੱਜੇ) [ਪੁਰਾਣੀਆਂ ਤਸਵੀਰਾਂ]


ਪੀ.ਟੀ.ਸੀ. ਮਾਮਲਾ: ਸ਼੍ਰੋ.ਅ.ਦ.ਅ. (ਅਮਰੀਕਾ) ਨੇ ਕਾਰਵਾਈ ਦੀ ਮੰਗ ਕੀਤੀ:
• ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਬੌਧਿਕ ਜਗੀਰ ਦੱਸਣ ਅਤੇ ਗੁਰਬਾਣੀ ਪ੍ਰਸਾਰਣ ਉੱਤੇ ਆਪਣੀ ਅਜਾਰੇਦਾਰੀ ਦਰਸਾਉਣ ਵਿਰੁਧ ਵਿਦੇਸ਼ੀ ਸਿੱਖਾਂ ’ਚ ਸਰਗਰਮੀ ਜਾਰੀ ਹੈ।
• ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਇਕਾਈ) ਨੇ ਪੀ.ਟੀ.ਸੀ. ਨੂੰ ਬੇਅਦਬੀ ਦਾ ਦੋਸ਼ੀ ਦੱਸਦਿਆਂ ਸਖਤ ਕਾੲਵਾਈ ਦੀ ਮੰਗ ਕੀਤੀ ਹੈ।
• ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਬਾਕੀ ਸਮਾਂ ਪੰਜ ਵਿਕਾਰਾਂ ਨੂੰ ਭੜਕਾਉਣ ਵਾਲੇ ਪੀ.ਟੀ.ਸੀ. ਪੰਜਾਬੀ ਤੋਂ ਗੁਰਬਾਣੀ ਪ੍ਰਸਾਰਣ ਬੰਦ ਕਰਵਾਏ
ਅਜਿਹੇ ਮਤੇ ਹੋਰਨਾਂ ਸਿੱਖ ਅਦਾਰਿਆਂ ਅਤੇ ਸੰਸਥਾਵਾਂ ਵੱਲੋਂ ਵੀ ਕੀਤੇ ਗਏ ਹਨ


ਇੰਗਲੈਂਡ ਦੇ ਖਬਰਖਾਨੇ ਨੂੰ ਸਿੱਖ ਰੋਹ ਅੱਗੇ ਗਲਤ ਬਿਆਨੀ ਬਦਲਣੀ ਪਈ:
• ਆਈ-ਨਿਊਜ ਨਾਮੀ ਅਦਾਰੇ ਨੇ ਮਹਰੂਮ ਸਿੱਖ ਪ੍ਰਚਾਰਕ ਜੁਗਰਾਜ ਸਿੰਘ ਦੀ ਤਸਵੀਰ ਲਾ ਕੇ ਕੀਤੀ ਗਲਤ ਬਿਆਨੀ ਬਦਲੀ
• ਜੁਗਰਾਜ ਸਿੰਘ ਦੇ ਭਰਾ ਸਨੀ ਹੁੰਦਲ ਦੀ ਕਿਸੇ ਕ੍ਰਿਤ ਬਾਰੇ ਲਿਖੀ ਲਿਖਤ ਦੇ ਸਿਰਲੇਖ ਵਿਚ “ਸਿੱਖ ਰੈਡੀਕੁਲਾਈਜੇਸ਼ਨ” ਅੱਖਰ ਵਰਤੇ ਸਨ।
• ਜੁਗਰਾਜ ਸਿੰਘ ਨੇ ਆਪਣੇ ਪ੍ਰਚਾਰ ਕਾਲ ਦੌਰਾਨ ‘ਬੇਸਿਕਸ-ਆਫ-ਸਿੱਖੀ’ ਦੇ ਮੰਚ ਰਾਹੀਂ ਗੁਰਮਤਿ ਦੇ ਮੁੱਢਲੇ ਸਿਧਾਂਤਾਂ ਦੀ ਵਿਖਆਖਿਆ ਕੀਤੀ ਸੀ।
• ਇਸ ਲਈ ਉਨ੍ਹਾਂ ਵਾਸਤੇ ਅਜਿਹੇ ਸ਼ਬਦ ਵਰਤਣ ਦਾ ਇੰਗਲੈਂਡ ਦੇ ਸਿਖਾਂ ਨੇ ਸਖਤ ਧਿਆਨ ਲਿਆ।
• ਸਿੱਖ ਰੋਹ ਤੋਂ ਬਾਅਦ ਖਬਰ ਅਦਾਰੇ ਨੇ ਉਕਤ ਅੱਖਰ ਬਦਲ ਕੇ “ਸਿੱਖ ਐਕਟੀਵਿਜਮ” ਕਰ ਦਿੱਤੇ।
ਬਿਜਾਲੀ-ਸਿੱਖਾਂ (ਸਿੱਖ-ਨੈਟੀਜਨਾਂ) ਦਾ ਕਹਿਣਾ ਹੈ ਕਿ ਵਕਤੀ ਤੌਰ ’ਤੇ ਇਹ ਹੱਲ ਠੀਕ ਜੋ ਸਕਦਾ ਹੈ ਪਰ ਇਸ ਤੋਂ ਇਹ ਭਾਵ ਨਾ ਲਿਆ ਜਾਵੇ ਕਿ ਅਜਿਹੀ ਗਲਤ ਬਿਆਨੀ ਕਰਨ ਤੇ ਛਾਪਣ ਵਾਲੀ ਮਾਨਸਿਕਤਾ ਬਦਲ ਗਈ ਹੈ।
• ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਮੁੜ ਵਾਪਰਨੋਂ ਰੋਕਣ ਲਈ ਸਿੱਖਾਂ ਦਾ ਸਤਰਕ ਹੋਣਾ ਜਰੂਰੀ ਹੈ।

ਆਈ-ਨਿਊਜ਼ ਵੱਲੋਂ ਆਪਣੀ ਖਬਰ ਵਿਚ ਬਦਲੇ ਗਏ ਅੱਖਰ ਨੂੰ ਦਰਸਾਉਂਦੀਆਂ ਤਸਵੀਰਾਂ


ਬੁੱਤ ਹਟਾਏ:
• ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਰਾਹ ਤੋਂ ਨਚਾਰਾਂ ਦੇ ਬੁੱਤ ਬੀਤੇ ਕੱਲ੍ਹ (30 ਜਨਵਰੀ ਨੂੰ) ਹਟਾ ਦਿੱਤੇ ਗਏ

ਬੁੱਤ ਹਟਾਏ ਜਾਣ ਦੀ ਇਕ ਤਸਵੀਰ


 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version