ਅੱਜ ਦੀ ਖਬਰਸਾਰ | 30 ਜਨਵਰੀ 2020 (ਦਿਨ ਵੀਰਵਾਰ) ਖਬਰਾਂ ਦੇਸ ਪੰਜਾਬ ਦੀਆਂ:
ਬਾਦਲਾਂ ਨੇ ਦਿੱਲੀ ’ਚ …
• ਦਿੱਲੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਭਾਜਪਾ ਨੂੰ ਹਿਮਾਇਤ ਦਿੱਤੀ। • ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ ਹੋਈ। • ਦਿੱਲੀ ਦੇ ਸਫਦਰਜੰਗ ਰੋਡ ਉੱਪਰ ਸੁਖਬੀਰ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਮਿਲੇ ਦੋਵੇਂ ਆਗੂ। • ਸੁਖਬੀਰ ਬਾਦਲ ਨੇ ਕਿਹਾ ਪੰਜਾਬ ਵਿੱਚ ਗੱਠਜੋੜ ਕਾਇਮ ਰਹੇਗਾ। • ਕਿਹਾ ਨਾਗਰਿਕਤਾ ਸੋਧ ਕਾਨੂੰਨ ਮਾਮਲੇ ਉੱਪਰ ਮਤਭੇਦ ਕਾਇਮ ਹੈ, ਪਰ ਹਿਮਾਇਤ ਭਾਜਪਾ ਦੀ ਹੀ ਕਰਾਂਗੇ।
ਬਾਦਲਾਂ ਪਲਟੀ ਕਿਉਂ ਮਾਰੀ?
• ਦਿੱਲੀ ਵਿਚ ਪਲਟੀ ਮਾਰਨ ਤੋਂ ਬਿਨਾ ਬਾਦਲਾਂ ਕੋਲ ਚਾਰਾ ਨਹੀਂ ਸੀ • ਭਾਜਪਾ ਬਾਦਲਾਂ ਨੂੰ ਗੌਲ ਨਹੀਂ ਸੀ ਰਹੀ • ਬਾਦਲਾਂ ਦੇ ਦਿੱਲੀ ਦੇ ਆਗੂ ਨਿਜੀ ਤੌਰ ‘ਤੇ ਭਾਜਪਾ ਦੀ ਹਿਮਾਇਤ ਕਰ ਰਹੇ ਸਨ • ਪੰਜਾਬ ਤੱਕ ਇਹ ਪ੍ਰਭਾਵ ਆ ਗਿਆ ਸੀ ਕਿ ਭਾਜਪਾ ਦੀ ਛਤਰ-ਛਾਇਆ ਹੁਣ ਬਾਦਲਾਂ ‘ਤੇ ਨਹੀਂ ਰਹੀ। • ਨੌਬਤ ਇਹ ਸੀ ਕਿ ਸੱਤਾ ਮਾਨਣ ਲਈ ਬਾਦਲਾਂ ਨਾਲ ਜੁੜਿਆ ‘ਨਵਾਂ ਆਗੂ ਵਰਗ’ ਪੰਜਾਬ ਵਿਚੋਂ ਬਾਦਲਾਂ ਦਾ ਪੱਲਾ ਛੱਡਣ ਲਈ ਤਿਆਰ ਸੀ। • ਅਜਿਹੇ ਵਿਚ ਬਾਦਲ ਪਲਟੀ ਨਾ ਮਰਾਦੇ ਤਾਂ ਹੋਰ ਕੀ ਕਰਦੇ। • ਸਵਾਲ ਇਹ ਹੈ ਕਿ ਕੀ ਇਹ ਪਲਟੀ ਇਹਨਾਂ ਨੂੰ ਦਿਸ ਰਹੀ ਹੋਣੀ ਤੋਂ ਬਚਾ ਸਕੇਗੀ?
• ਦਿੱਲੀ ਦੀ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਭਾਜਪਾ ਨੂੰ ਦਿੱਤਾ ਸਮਰਥਨ
ਬਾਦਲਾਂ ਨੇ ਥੁੱਕ ਕੇ ਚੱਟਿਆ: ਭਗਵੰਤ ਮਾਨ
• ਆਮ ਆਦਮੀ ਪਾਰਟੀ (ਪੰਜਾਬ) ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਦਿੱਲੀ ਚ ਬਾਦਲਾਂ ਨੇ ਥੁੱਕ ਕੇ ਚੱਟਿਆ। • ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਸਵਾਲ ਪੁੱਛਿਆ • ਕਿਹਾ ਕੀ ਭਾਜਪਾ ਨੇ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਸ਼ਾਮਿਲ ਕਰ ਲਿਆ ਹੈ? • ਭਗਵੰਤ ਮਾਨ ਨੇ ਕਿਹਾ ਕੀ ਬਾਦਲਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ? • ਜੋ ਫਿਰ ਅਕਾਲੀ ਦਲ ਬਾਦਲ ਨੇ ਦਿੱਲੀ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕੀਤਾ ਹੈ?