ਅੱਜ ਦੀ ਖਬਰਸਾਰ | 31 ਜਨਵਰੀ 2020 (ਦਿਨ ਸ਼ੁੱਕਰਵਾਰ)
ਕੌਮਾਂਤਰੀ ਖਬਰਾਂ:
ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ ‘ਤਲਾਕ’ ਦੀਆਂ ਸ਼ਰਤਾਂ ਮਨਜੂਰ ਕੀਤੀਆਂ:
- ਯੂਰਪੀਅਨ ਪਾਰਲੀਮੈਂਟ ਨੇ ਦਿੱਤੀ ਬ੍ਰੈਗਜ਼ਿਟ ਸਮਝੌਤੇ ਨੂੰ ਮਨਜੂਰੀ।
- ਪੱਖ ਵਿੱਚ ਪਈਆਂ 621 ਵੋਟਾਂ ਜਦਕਿ ਵਿਰੋਧ ਵਿੱਚ ਪਈਆਂ 49 ਵੋਟਾਂ।
- ਇਸ ਨਾਲ ਮਿਥੀ ਹੋਈ ਤਰੀਕ ਮੁਤਾਬਕ ਇੰਗਲੈਂਡ 31 ਜਨਵਰੀ ਰਾਤ 11ਵਜੇ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਜਾਵੇਗਾ।
- ਯੂਰਪੀ ਯੂਨੀਅਨ ਦੇ ਇਜਲਾਸ ਦੌਰਾਨ ਮੈਂਬਰਾਂ ਵੱਲੋਂ ਮਿਲੀਆਂ ਜੁਲੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ।
- ਯੂਰਪੀਅਨ ਯੂਨੀਅਨ ਵੱਲੋਂ ਬ੍ਰੈਗਜ਼ਿਟ ਨੂੰ ਹਰੀ ਝੰਡੀ ਮਿਲਣ ਵੇਲੇ ਕਈ ਮੈਂ ਮੈਂਬਰ ਭਾਵੁਕ ਹੁੰਦੇ ਵੀ ਦੇਖੇ ਗਏ।
ਕੋਰੋਨਾਵਾਇਰਸ ਦੀ ਮਾਰ:
- ਕੋਰੋਨਾਵਾਇਰਸ ਨਾਲ ਚੀਨ ਵਿੱਚ ਮੌਤਾਂ ਦੀ ਗਿਣਤੀ 170 ਟੱਪੀ।
- ਭਾਰਤੀ ਉਪਮਹਾਂਦੀਪ ਸਮੇਤ 15 ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ।
- ਪੰਜਾਬ ਵਿੱਚ ਵੀ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ।
‘ਹੈਲਥ ਐਮਰਜੈਂਸੀ’ ਐਲਾਨੀ:
- ਵ.ਹੈ.ਆ. ਨੇ ਕੋਰੋਨਾਵਾਇਰਸ ਕਰਕੇ ‘ਹੈਲਥ ਐਮਰਜੈਂਸੀ’ ਦਾ ਐਲਾਨ ਕਰ ਦਿੱਤਾ ਹੈ।
- ਵਰਲਡ ਹੈਲਥ ਆਰਗੇਨਾਈਜੇਸ਼ਨ (ਵ.ਹੈ.ਆ.) ਦੇ ‘ਹੈਲਥ ਐਮਰਜੈਂਸੀ’ ਪ੍ਰੋਗਰਾਮ ਨੇ ਕਿਹਾ ਕਿ ਕਰੋਨਾ ਵਾਰਿਸ ਨਾਲ ਸਮੁੱਚੀ ਦੁਨੀਆਂ ਨੂੰ ਲੜਨ ਲਈ ਸੁਚੇਤ ਹੋਣ ਦੀ ਲੋੜ ਹੈ।