ਅੱਜ ਦੀ ਖਬਰਸਾਰ – 2
26 ਜਨਵਰੀ 2020 ( ਐਤਵਾਰ)
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਨਾ.ਸੋ.ਕਾ. ਮਾਮਲਾ:
• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ।
• ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ।
• ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ ਲਈ ਕਿਹਾ।
• ਤਿੰਨਾਂ ਖਿਲਾਫ ਮਤਾ ਪਾਸ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ ਰਾਜਸਥਾਨ।
ਦਿੱਲੀ ਚੋਣਾਂ:
• ਦਿੱਲੀ ਭਾਜਪਾ ਉਮੀਦਵਾਰ ਦੇ ਪਰਚਾਰ ਤੇ ਭਾਰਤੀ ਚੋਣ ਕਮਿਸ਼ਨ ਨੇ ਲਾਈ ਰੋਕ।
• ਦਿੱਲੀ ਦੇ ਮਾਡਲ ਟਾਊਨ ਨੂੰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਅਤੇ 48 ਘੰਟੇ ਦੀ ਰੋਕ ਲਾਈ।
• ਕਪਿਲ ਮਿਸ਼ਰਾ ਨੇ ਟਵੀਟ ਕਰਕੇ ਦਿੱਲੀ ਚੋਣਾਂ ਨੂੰ ਭਾਰਤ ਬਨਾਮ ਪਾਕਿਸਤਾਨ ਲਿਖਿਆ ਸੀ।
ਖਬਰਾਂ ਆਰਿਥਕ ਜਗਤ ਦੀਆਂ:
ਪੰਜਾਬ ਦਾ ਵਿੱਤੀ ਸੰਕਟ:
• ਪੰਜਾਬ ਦਾ ਵਿੱਤੀ ਸੰਕਟ ਹੋਰ ਡੂੰਘਾ ਹੋਇਆ।
• 31 ਮਾਰਚ ਤੱਕ ਪੰਜਾਬ ਸਿਰ ਹੋ ਜਾਵੇਗਾ 2,29,611 ਕਰੋੜ ਦਾ ਕਰਜਾ।
• ਕੇਂਦਰ ਵੱਲੋਂ ਜੀਐੱਸਟੀ ਦੇ ਬਕਾਇਆ ਰਾਸ਼ੀ ਵਿੱਚ ਲਗਾਤਾਰ ਦੇਰੀ।
• ਪੰਜਾਬ ਸਰਕਾਰ ਲਈ ਨਿੱਤ ਦੇ ਖਰਚੇ ਕਰਨੇ ਵੀ ਹੋਏ ਔਖੇ।
ਕੌਮਾਂਤਰੀ ਖਬਰਾਂ:
ਕਸ਼ਮੀਰ ਮਾਮਲਾ:
• ਨੇਪਾਲ ਵੱਲੋਂ ਭਾਰਤ ਪਾਕਿਸਤਾਨ ਨੂੰ ਕਸ਼ਮੀਰ ਮੁੱਦੇ ਉਪਰ ਵਿਚੋਲਗੀ ਕਰਨ ਦੀ ਪੇਸ਼ਕਸ਼।
• ਕਿਹਾ ਦੋਹਾਂ ਮੁਲਕਾਂ ਵਿੱਚ ਵਾਰਤਾ ਨਾਲ ਹੀ ਮਤਭੇਦ ਦੂਰ ਹੋਣਗੇ।
• ਕਿਹਾ ਇਸ ਨਾਲ ਸਾਰਕ ਦੀ ਬਹਾਲੀ ਵੀ ਹੋ ਸਕੇਗੀ।
• ਕਿਹਾ ਨੇਪਾਲ ਆਜ਼ਾਦ ਨਿਰਪੱਖ ਅਤੇ ਸ਼ਾਂਤੀ ਪਸੰਦ ਮੁਲਕ ਵਜੋਂ ਭੂਮਿਕਾ ਨਿਭਾ ਸਕਦਾ ਹੈ।
• ਕਿਹਾ ਦੋਹਾਂ ਮੁਲਕਾਂ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਹੀ ਇੱਕ ਸਹੀ ਰਾਹ ਹੈ।