ਰੋਜਾਨਾ ਖਬਰ-ਸਾਰ

• ਪੰਜਾਬ ਸਿਰ ਕਰਜਾ • ਨਾ.ਸੋ.ਕਾ. ਮਾਮਲਾ • ਦਿੱਲੀ ਚੋਣਾਂ • ਕਸ਼ਮੀਰ ਤੇ ਹੋਰ ਖਬਰਾਂ

By ਸਿੱਖ ਸਿਆਸਤ ਬਿਊਰੋ

January 26, 2020

ਅੱਜ ਦੀ ਖਬਰਸਾਰ – 2

26 ਜਨਵਰੀ 2020 ( ਐਤਵਾਰ)

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਨਾ.ਸੋ.ਕਾ. ਮਾਮਲਾ:

• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ। • ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ। • ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ ਲਈ ਕਿਹਾ। • ਤਿੰਨਾਂ ਖਿਲਾਫ ਮਤਾ ਪਾਸ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ ਰਾਜਸਥਾਨ।

ਦਿੱਲੀ ਚੋਣਾਂ:

• ਦਿੱਲੀ ਭਾਜਪਾ ਉਮੀਦਵਾਰ ਦੇ ਪਰਚਾਰ ਤੇ ਭਾਰਤੀ ਚੋਣ ਕਮਿਸ਼ਨ ਨੇ ਲਾਈ ਰੋਕ। • ਦਿੱਲੀ ਦੇ ਮਾਡਲ ਟਾਊਨ ਨੂੰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਅਤੇ 48 ਘੰਟੇ ਦੀ ਰੋਕ ਲਾਈ। • ਕਪਿਲ ਮਿਸ਼ਰਾ ਨੇ ਟਵੀਟ ਕਰਕੇ ਦਿੱਲੀ ਚੋਣਾਂ ਨੂੰ ਭਾਰਤ ਬਨਾਮ ਪਾਕਿਸਤਾਨ ਲਿਖਿਆ ਸੀ।

ਖਬਰਾਂ ਆਰਿਥਕ ਜਗਤ ਦੀਆਂ:

ਪੰਜਾਬ ਦਾ ਵਿੱਤੀ ਸੰਕਟ:

• ਪੰਜਾਬ ਦਾ ਵਿੱਤੀ ਸੰਕਟ ਹੋਰ ਡੂੰਘਾ ਹੋਇਆ। • 31 ਮਾਰਚ ਤੱਕ ਪੰਜਾਬ ਸਿਰ ਹੋ ਜਾਵੇਗਾ 2,29,611 ਕਰੋੜ ਦਾ ਕਰਜਾ। • ਕੇਂਦਰ ਵੱਲੋਂ ਜੀਐੱਸਟੀ ਦੇ ਬਕਾਇਆ ਰਾਸ਼ੀ ਵਿੱਚ ਲਗਾਤਾਰ ਦੇਰੀ। • ਪੰਜਾਬ ਸਰਕਾਰ ਲਈ ਨਿੱਤ ਦੇ ਖਰਚੇ ਕਰਨੇ ਵੀ ਹੋਏ ਔਖੇ।

ਕੌਮਾਂਤਰੀ ਖਬਰਾਂ:

ਕਸ਼ਮੀਰ ਮਾਮਲਾ:

• ਨੇਪਾਲ ਵੱਲੋਂ ਭਾਰਤ ਪਾਕਿਸਤਾਨ ਨੂੰ ਕਸ਼ਮੀਰ ਮੁੱਦੇ ਉਪਰ ਵਿਚੋਲਗੀ ਕਰਨ ਦੀ ਪੇਸ਼ਕਸ਼। • ਕਿਹਾ ਦੋਹਾਂ ਮੁਲਕਾਂ ਵਿੱਚ ਵਾਰਤਾ ਨਾਲ ਹੀ ਮਤਭੇਦ ਦੂਰ ਹੋਣਗੇ। • ਕਿਹਾ ਇਸ ਨਾਲ ਸਾਰਕ ਦੀ ਬਹਾਲੀ ਵੀ ਹੋ ਸਕੇਗੀ। • ਕਿਹਾ ਨੇਪਾਲ ਆਜ਼ਾਦ ਨਿਰਪੱਖ ਅਤੇ ਸ਼ਾਂਤੀ ਪਸੰਦ ਮੁਲਕ ਵਜੋਂ ਭੂਮਿਕਾ ਨਿਭਾ ਸਕਦਾ ਹੈ। • ਕਿਹਾ ਦੋਹਾਂ ਮੁਲਕਾਂ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਹੀ ਇੱਕ ਸਹੀ ਰਾਹ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: