ਖਬਰਾਂ ਭਾਰਤੀ ਉਪ ਮਹਾਂਦੀਪ ਦੀਆਂ:
• ਐੱਨ ਆਰ ਸੀ ਤੋਂ ਬਾਅਦ ਹੁਣ ਐੱਨ.ਪੀ.ਆਰ. ਉੱਪਰ ਨਵੀਂ ਬਹਿਸ ਛਿੜੀ • ਸਰਕਾਰ ਵਿਰੋਧੀਆਂ ਦਾ ਦਾਅਵਾ ਕਿ ਐੱਨ.ਪੀ.ਆਰ ਜਨਸੰਖਿਆ ਨਾਲ ਨਹੀਂ ਬਲਕਿ ਐਨ.ਆਰ.ਸੀ ਭਾਵ ਨਾਗਰਿਕਤਾ ਰਜਿਸਟਰ ਦੇ ਨਾਲ ਜੁੜਦੀ ਹੈ
• ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਦਾਅਵਾ ਕੀਤਾ ਕਿ ਐੱਨ.ਪੀ.ਆਰ ਹੀ ਐੱਨ.ਆਰ.ਸੀ ਦਾ ਅਧਾਰ ਬਣੇਗਾ • ਅਰੁੰਧਤੀ ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਐੱਨ ਪੀ ਆਰ ਵਾਲੇ ਆਉਣ ਤਾਂ ਸਭ ਲੋਕ ਆਪਣਾ ਨਾਮ ਪਤਾ ਗਲਤ ਲਿਖਾਉਣ
• ਪੱਛਮੀ ਉੱਤਰ ਪ੍ਰਦੇਸ਼ ਵਿੱਚ ਪੁਲਿਸ ਦੇ ਡਰ ਨਾਲ ਖਾਮੋਸ਼ ਹੋਏ ਲੋਕ • ਵਿਖਾਵਿਆਂ ਦੌਰਾਨ ਖਾਸ ਕਰਕੇ ਮੁਜ਼ੱਫਰਨਗਰ ਦੇ ਮੁਸਲਮਾਨਾਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਨਿਸ਼ਾਨਾ ਬਣਾਇਆ ਸੀ • ਪੁਲਿਸ ਨੇ ਮੁਸਲਿਮ ਬਸਤੀਆਂ ਵਿੱਚ ਵੜ ਕੇ ਕਈ ਘਰ ਤੋੜ ਦਿੱਤੇ ਸਨ ਅਤੇ ਸੜਕਾਂ ਤੇ ਖੜ੍ਹੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਸੀ • ਹੁਣ ਪੁਲਿਸ ਨੇ ਮੁਜ਼ੱਫ਼ਰਨਗਰ ਸ਼ਹਿਰ ਦੇ ਮੁੱਖ ਸੜਕ ਉੱਪਰ ਕੇਵਲ ਮੁਸਲਮਾਨਾਂ ਦੀਆਂ 52 ਦੁਕਾਨਾਂ ਕਰਨਾ ਸੀਲ ਕਰ ਦਿੱਤੀਆਂ ਹਨ
• ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਵਿਆਕਤੀ ਹੀ ਹਿੰਦੂ ਹੈ ਅਤੇ ਸਭ ਨੂੰ ਭਾਰਤ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ
• ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਕਾਂਗਰਸ ਨੇ ਕੱਢੀ ਰੈਲੀ • ਮੁੰਬਈ ਵਿੱਚ ਭਾਜਪਾ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਰੈਲੀ ਕੱਢੀ
• ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਨੀਅਮ ਨੇ ਕਿਹਾ ਕਿ ਅਰਥ ਵਿਵਸਥਾ ਵਿਚਲੀ ਸੁਸਤੀ ਨੂੰ ਮਾਮੂਲੀ ਨਾ ਮੰਨਿਆ ਜਾਵੇ
ਖਬਰਾਂ ਪੰਜਾਬ ਤੋਂ:
• ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਲਾਂਘੇ ਤੱਕ ਮੁਫਤ ਬੱਸ ਸੇਵਾ ਸ਼ੁਰੂ ਕਰੇਗੀ ਸ਼੍ਰੋਮਣੀ ਕਮੇਟੀ • ਇਹ ਖਾਸ ਸੇਵਾ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਲਾਹੇਵੰਦ ਹੋਵੇਗੀ
• ਮੰਗੂ ਮੱਠ ਮਾਮਲੇ ਵਿਚ ਸਿੱਖ ਧਿਰਾਂ ਆਪਸ ਵਿਚ ਉਲਝੀਆਂ • ਸ਼੍ਰੋ.ਗੁ.ਪ੍ਰ.ਕ. ਦੇ ਬਿਆਨ ਦੇ ਪ੍ਰਤੀਕਰਮ ‘ਚ ਬੈਂਸ ਭਰਾਵਾਂ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਸਵਾਲ ਕੀਤੇ • ਸ਼੍ਰੋ.ਗੁ.ਪ੍ਰ.ਕ. ਨੇ ਕਿਹਾ ਸੀ ਕਿ ਬੈਂਸ ਭਰਾ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ, ਮਾਮਲਾ ਪਹਿਲਾਂ ਹੀ ਹੱਲ ਹੋ ਗਿਆ ਸੀ • ਬੈਂਸ ਭਰਾਵਾਂ ਨੇ ਕਿਹਾ ਕਿ ਜੇ ਮਾਮਲਾ ਪਹਿਲਾਂ ਹੱਲ ਹੋ ਗਿਆ ਸੀ ਤਾਂ ਗੱਲ ਲੁਕਾਈ ਕਿਉਂ ਗਈ ਸੀ? • ਉਨ੍ਹਾਂ ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਤੱਥ ਲੁਕਾ ਰਹੀ ਹੈ
ਅੰਤਰਰਾਸ਼ਟਰੀ:
• ਪਾਕਿਸਤਾਨ ਨੂੰ ਅਮਰੀਕਾ ਨੇ ਇੱਕ ਵਾਰ ਫਿਰ ਧਾਰਮਿਕ ਸੁਤੰਤਰਤਾ ਦੇ ਮਾਮਲੇ ਵਿੱਚ ਕਾਲੀ ਸੂਚੀ ਵਿੱਚ ਪਾਇਆ • ਅਮਰੀਕਾ ਵੱਲੋਂ ਪਾਕਿਸਤਾਨ ਨੂੰ ਲਗਾਤਾਰ ਦੂਸਰੇ ਸਾਲ ਇਸ ਸੂਚੀ ਵਿਚ ਰੱਖਿਆ ਗਿਆ ਹੈ • ਪਾਕਿਸਤਾਨ ਨੇ ਇਸ ਉੱਪਰ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਫੈਸਲਾ ਪੱਖਪਾਤੀ ਹੈ ਅਤੇ ਜ਼ਮੀਨੀ ਹਕੀਕਤ ਨਾਲ ਮੇਲ ਲਈ ਖਾਂਦਾ • ਉਨ੍ਹਾਂ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਫਿਰ ਵੀ ਅਮਰੀਕਾ ਨੇ ਇਸ ਸੂਚੀ ਵਿੱਚ ਭਾਰਤ ਨੂੰ ਨਹੀਂ ਰੱਖਿਆ
• ਬੋਧੀ ਅਧਿਆਤਮਕ ਆਗੂ ਦਲਾਈਲਾਮਾ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਸਰਕਾਰ ਖ਼ਿਲਾਫ ਆਪਣੀ ਲੜਾਈ ਜਾਰੀ ਰੱਖਾਂਗੇ • ਉਹਨਾਂ ਕਿਹਾ ਚੀਨੀ ਸ਼ਾਸਨ ਬੰਦੂਕ ਦੇ ਜ਼ੋਰ ਨਾਲ ਚਲ ਰਿਹਾ ਹੈ ਜਿਸਦਾ ਤਿੱਬਤ ਦੇ ਬੋਧੀ ਸਚਾਈ ਦੇ ਜ਼ੋਰ ਨਾਲ ਵਿਰੋਧ ਕਰ ਰਹੇ ਹਨ • ਉਹਨਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਹੋਏ ਸਰਵੇਖਣਾਂ ਤੋਂ ਪਤਾ ਚਲਦਾ ਹੈ ਕਿ ਚੀਨ ਵਿੱਚ ਤਿੱਬਤੀ ਬੋਧੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ