ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 18 ਦਸੰਬਰ 2019 ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਹੇਠਾਂ ਸਾਂਝੇ ਕੀਤੇ ਜਾ ਰਹੇ ਹਨ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ –
ਸਿੱਖ ਜਗਤ:
- ਭਾਰਤੀ ਸੁਪਰੀਮ ਕੋਰਟ ਨੇ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਰੋਕੀ
- ਅਦਾਲਤ ਨੇ ਪ੍ਰੋ. ਭੁੱਲਰ ਬਾਰੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ
- ਮਨਿੰਦਰਜੀਤ ਬਿੱਟੇ ਦੀ ਅਰਜੀ ‘ਤੇ ਸੁਣਵਾਈ ਕਰਨ ਲਈ ਇਹ ਰੋਕ ਲਈ
- ਇਸ ਸਾਲ ਸਤੰਬਰ ਵਿਚ ਕੇਂਦਰ ਸਰਕਾਰ ਨੇ 24 ਸਾਲਾਂ ਤੋਂ ਕੈਦ ਪ੍ਰੋ. ਭੁੱਲਰ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ, ਪਰ ਅਜੇ ਤੱਜ ਰਿਹਾਈ ਹੋਣੀ ਸੀ
ਨਾਗਰਿਕਤਾ ਸੋਧ ਕਾਨੂੰਨ ਵਿਵਾਦ:
- ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ:-
- ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ
- ਜਿੰਨਾ ਵਿਰੋਧ ਕਰਨਾ ਹੈ ਕਰ ਲਓ ਮੋਦੀ ਸਰਕਾਰ ਆਪਣੇ ਰੁਖ ਤੇ ਕਾਇਮ ਹੈ
- ਮੋਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ‘ਤੇ ਬੰਗਲਾਦੇਸ਼ ਦੇ ਗੈਰ-ਮੁਸਲਿਮ ਪਨਾਹਕਾਰੀਆਂ ਨੂੰ ਹੀ ਨਾਗਰਿਕਤਾ ਮਿਲੇ
- ਜੇ ਹਿੰਦੂ, ਜੈਨ, ਬੋਧੀ ਅਤੇ ਹੋਰ ਧਰਮਾਂ ਦੇ ਲੋਕ ਭਾਰਤ ਨਹੀਂ ਆ ਸਕਣਗੇ ਤਾਂ ਹੋਰ ਕਿੱਥੇ ਜਾਣਗੇ
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਭਾਰਤੀ ਉਪਮਹਾਂਦੀਪ ਵਿੱਚ ਵਿਰੋਧ ਹੋਰ ਵਧਿਆ:
- ਜਾਮੀਆ ਤੋਂ ਬਾਅਦ ਦਿੱਲੀ ਦੇ ਜਾਫ਼ਰਾਬਾਦ ਅਤੇ ਸੀਲਮਪੁਰ ਇਲਾਕੇ ਵਿੱਚ ਜਬਰਦਸਤ ਰੋਹ ਵਿਖਾਵੇ
- ਵਿਖਾਵਾਕਾਰੀਆਂ ਅਤੇ ਪੁਲਿਸ ਵਿੱਚ ਹੋਈਆਂ ਝੜਪਾਂ
- ਵਿਖਾਵਿਆਂ ਦੌਰਾਨ ਹੋਈ ਹਿੰਸਾ ਵਿਚ ਇਕ ਪੁਲਿਸ ਚੌਂਕੀ ਨੂੰ ਅੱਗ ਲਾ ਕੇ ਸਾੜਿਆ
- ਰੋਹ ਵਿਖਾਵਿਆਂ ਨੂੰ ਵੇਖਦੇ ਹੋਏ ਦਿੱਲੀ ਦੇ ਸੱਤ ਮੈਟਰੋ ਸ਼ਟੇਸ਼ਨ ਬੰਦ ਕਰਨੇ ਪਏ
- ਉਤਰ ਪ੍ਰਦੇਸ ਦੇ ਅਲੀਗੜ੍ਹ, ਲਖਨਊ, ਵਾਰਾਨਸੀ ਅਤੇ ਮਉ ਵਿੱਚ ਰੋਹ ਵਿਖਾਵੇ ਹੋਏ
- ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਹੋਈ ਵਿਦਿਆਰਥੀਆਂ ਦੀ ਕੁੱਟਮਾਰ ਦੇ ਮਾਮਲੇ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਕੀਤੀ ਨਾਂਹ
- ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੇ ਜਾਮੀਆ ਯੂਨੀਵਰਸਿਟੀ ਵਿੱਚ ਪੁਲਿਸ ਵਲੋਂ ਕੀਤੀ ਕਾਰਵਾਈ ਦੀ ਤੁਲਨਾ ਜਲਿਆਂਵਾਲੇ ਬਾਗ ਕੀਤੀ
- ਉਧਵ ਠਾਕਰੇ ਨੇ ਕਿਹਾ ਜੋ ਜਾਮੀਆ ਵਿੱਚ ਹੋਇਆ ਉਹ ਬਿਲਕੁਲ ਉਵੇਂ ਸੀ ਜਿਵੇਂ ਅੰਗਰੇਜ਼ਾਂ ਨੇ ਜਲਿਆਂਵਾਲੇ ਬਾਗ ਵਿੱਚ ਕੀਤਾ ਸੀ
ਖਬਰਾਂ ਪੰਜਾਬ ਤੋਂ:
- ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕੀਤੇ ਰੋਹ ਵਿਖਾਵੇ
- ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਿਨ ਦੇ ਰੋਹ ਵਿਖਾਵੇ ਤੋਂ ਬਾਅਦ ਸ਼ਾਮ ਮੋਮਬੱਤੀ ਕਾਫਲਾ ਕੱਢਿਆ
- ਭਾਜਪਾ ਵੱਲੋਂ ਪੰਜਾਬ ਸਰਕਾਰ ਵਿਰੁਧ ਰੋਸ ਵਿਖਾਵੇ:
- ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪੰਜਾਬ ਵਿਚ ਲਾਗੂ ਨਾ ਕਰਨ ਦੇ ਦਿੱਤੇ ਬਿਆਨ ਦਾ ਭਾਜਪਾ ਵਲੋਂ ਵਿਰੋਧ
- ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਭਾਜਪਾ ਨੇ ਰੋਸ ਵਿਖਾਵੇ ਕੀਤੇ
ਕੌਮਾਂਤਰੀ:
- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਵੇਜ਼ ਮੁਸ਼ੱਰਫ ਨੂੰ ਫਾਂਸੀ ਦੀ ਸਜਾ ਸੁਣਾਈ ਗਈ
- ਅਮਰੀਕਾ ਦੀਆਂ ਉੱਨੀ ਯੂਨੀਵਰਸਿਟੀਆਂ ਦੇ ਚਾਰ ਸੌ ਵਿਦਿਆਰਥੀਆਂ ਨੇ ਲਿਖਤੀ ਰੂਪ ਵਿੱਚ ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀਆਂ ਵਿੱਚ ਪੁਲਿਸ ਵੱਲੋਂ ਹੋਈ ਵਿਦਿਆਰਥੀਆਂ ਦੀ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ
- ਭਾਰਤ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਹਵਾਲੇ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ:
- ਦੱਖਣੀ ਏਸ਼ੀਆ ਵਿੱਚ ਇੱਕ ਵੱਡਾ ਸ਼ਰਨਾਰਥੀ ਸੰਕਟ ਖੜਾ ਹੋਣ ਜਾ ਰਿਹਾ ਹੈ
- ਇਕਮਰਾਨ ਖ਼ਾਨ ਨੇ ਕਿਹਾ ਕਿ ਇਹ ਅਜਿਹਾ ਸੰਕਟ ਹੋਵੇਗਾ ਜਿਸਤੋਂ ਹੋਰ ਸੰਕਟ ਪੈਦਾ ਹੋਣਗੇ
- ਜੇ ਪੂਰੀ ਦੁਨੀਆਂ ਵੱਲੋਂ ਭਾਰਤ ‘ਤੇ ਦਬਾਅ ਪਾਇਆ ਜਾਵੇ ਤਾਂ ਅਸੀਂ ਇਸਨੂੰ ਰੋਕ ਸਕਦੇ ਹਾਂ