May 2019 Archive

ਖਡੂਰ ਸਾਹਿਬ ਪੰਜਾਬ ਦੀ ਸਭ ਤੋਂ ਮਹੱਤਵਪੂਰਨ ਸੀਟ

ਕਿਸੇ ਵੀ ਚੋਣ ਵਿੱਚ ਹਰ ਉਮੀਦਵਾਰ ਲਈ ਆਪਣੀ ਸੀਟ ਮਹੱਤਵਪੂਰਨ ਹੁੰਦੀ ਹੈ ਪਰ ਨਿਰਪੱਖ ਤੇ ਸਮੂਹਿਕ ਤੌਰ ਤੇ ਵੇਖਿਆ ਜਾਵੇ ਤਾਂ ਕੁਝ ਸੀਟਾਂ ਦੂਜੀਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ।

ਮੁਖ ਚੋਣ ਕਮਿਸ਼ਨਰ ਮੋਦੀ ਨਿਜ਼ਾਮ ਦਾ ਹੱਥਠੋਕਾ, ਅਦਾਲਤਾਂ ਨਿਆਂ ਦੀ ਥਾਂ ਅਨਿਆਂ ਕਰ ਰਹੀਆਂ ਹਨ: ਦਲ ਖਾਲਸਾ

ਦਲ ਖਾਲਸਾ ਵਲੋਂ ਜੱਗੀ ਜੌਹਲ ਅਤੇ ਹੋਰਨਾਂ ਨਜ਼ਰਬੰਦਾਂ ਦਾ ਕੇਸ ਦਿੱਲੀ ਤਬਦੀਲ ਕਰਨ, ਉਹਨਾਂ ਨੂੰ ਤਿਹਾੜ ਜੇਲ ਅੰਦਰ ਤਬਦੀਲ ਕਰਨ, ਲੱਖਾ ਸਿਧਾਣਾ 'ਤੇ 307 ਦੀ ਧਾਰਾ ਅਧੀਨ ਝੂਠਾ ਕੇਸ ਦਰਜ ਕਰਨ. ਭਾਜਪਾ ਤੇ ਕਾਂਗਰਸ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਮੁੱਦੇ ਉਤੇ ਗੰਧਲੀ ਰਾਜਨੀਤੀ ਕਰਨ ਅਤੇ ਚੋਣ ਕਮਿਸ਼ਨ ਵਲੋਂ ਬੇਅਦਬੀ ਮਾਮਲੇ ਵਿੱਚ ਅੜਿਕਾ ਪਾਉਣ ਦੇ ਵਿਰੁੱਧ ਵਿਚ ਰੋਹ ਭਰਪੂਰ ਮਾਰਚ ਕੀਤਾ ਗਿਆ ਹੈ।

ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਹੈ ‘ਬਲੈਕੀਆ’ ਫਿਲਮ: ਸਿ.ਯੂ.ਫੈ.ਭਿ.

ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਦੀ ਸਹਿਮਤੀ ਨਾਲ ਬਣਾਈ ਗਈ ਫਿਲਮ ‘ਬਲੈਕੀਆ’ ਵਿੱਚ ਬੜੀ ਚਲਾਕੀ ਨਾਲ ਪੰਜਾਬ ਦੀ ਬਰਬਾਦੀ ਦਾ ਸਿਹਰਾ ਖਾੜਕੂਆਂ ਸਿਰ ਮੜ੍ਹਿਆ ਗਿਆ ਹੈ। ਖਾੜਕੂਵਾਦ ਉਪਰੰਤ ਪੰਜਾਬ ਵਿੱਚ ਫਲੇ ਫੁਲੇ ਨਸ਼ਿਆਂ ਦੇ ਵਪਾਰ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਜ਼ਿੰਮੇਵਾਰ ਵੀ ਪਾਕਿਸਤਾਨ ਨੂੰ ਠਹਿਰਾ ਕੇ ਹਿੰਦੁਸਤਾਨ ਨੂੰ ਕਲੀਨ ਚਿੱਟ ਦਿੱਤੀ ਗਈ ਹੈ।

ਰਾਣੀ ਸਦਾ ਕੌਰ: ਰਾਣੀ ਤੋਂ ਮਿਸਲਦਾਰਨੀ ਬਣਨ ਦਾ ਸਫ਼ਰ (ਜੀਵਨੀ – ਕਿਸ਼ਤ ਪਹਿਲੀ)

ਬਹਾਦਰ ਸਰਦਾਰਨੀ ਸਦਾ ਕੌਰ ਜੀ ਖਾਲਸਾ ਕੌਮ ਦੇ ਸੂਰਮਿਆਂ ਦੀ ਪ੍ਰਫੁੱਲਤ ਫੁਲਵਾੜੀ ਵਿੱਚੋਂ ਇਕ ਉਹ ਮਾਨਯੋਗ ਹਸਤੀ ਹੈ, ਜਿਸ ਪਰ ਸਾਰਾ ਪੰਜਾਬ ਆਮ ਕਰਕੇ ਅਤੇ ਖਾਲਸਾ ਪੰਥ ਖਾਸ ਕਰ ਕੇ ਜਿੰਨ੍ਹਾ ਮਾਣ ਕਰੇ ਥੋੜਾ ਹੈ। ਖਾਲਸਾ ਰਾਜ ਦੇ ਉਸਰਈਆਂ ਵਿੱਚੋਂ, ਜਿਨ੍ਹਾਂ ਇਸ ਮਹਾਨ ਕਾਰਜ ਲਈ ਆਪਣਾ ਸਰਬੰਸ ਸ਼ੇਰਿ ਪੰਜਾਬ ਦੇ ਸਮਰਪਣ ਕਰ ਛੱਡਿਆ ਸੀ, ਇਸ ਮਾਨਯੋਗ ਸਰਦਾਰਨੀ ਦਾ ਨਾਮ ਸਭ ਤੋਂ ਉੱਚੀ ਥਾਂ ਪ੍ਰਾਪਤ ਕਰਨ ਦਾ ਹੱਕਦਾਰ ਹੈ।

ਬਾਦਲ-ਭਾਜਪਾ ਤੇ ਕਾਂਗਰਸ ਵਲੋਂ 1984 ਦੀ ਨਸਲਕੁਸ਼ੀ ਤੇ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ

ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਗਰਸ ਨੂੰ ਨਵੰਬਰ '84 ਦੀ ਸਿੱਖ ਨਸਲਕੁਸ਼ੀ 'ਤੇ ਗੰਧਲੀ ਰਾਜਨੀਤੀ ਕਰਨ ਲਈ ਕਰੜੇ ਹੱਥੀਂ ਲੈਂਦਿਆਂ ਦਲ ਖਾਲਸਾ ਨੇ ਕਿਹਾ ਹੈ ਕਿ ਦਵੇਂ ਹੀ ਰਾਜਨੀਤਿਕ ਪਾਰਟੀਆਂ ਦੇ ਦਾਮਨ ਉੱਪਰ ਨਿਰਦੇਸ਼ ਲੋਕਾਂ ਦੇ ਕਤਲ ਦੇ ਦਾਗ ਮੌਜੂਦ ਹਨ।

ਸਰਕਾਰੀ ਏਜੰਸੀਆਂ ਵਲੋਂ ਵਟਸਐਪ ਰਾਹੀਂ ਜਸੂਸੀ ਕਰਨ ਦਾ ਮਾਮਲਾ ਸਾਹਮਣੇ ਆਇਆ

ਬਿਜਾਲ (ਇੰਟਰਨੈਟ) ਰਾਹੀਂ ਸਨੇਹੇ ਲੈਣ-ਦੇਣ ਤੇ ਗੱਲਬਾਤ ਕਰਨ ਦੇ ਇਕ ਮਕਬੂਲ ਢੰਗ ‘ਵਟਸਐਪ’ ਬਾਰੇ ਇਕ ਅਹਿਮ ਖੁਲਾਸਾ ਖਬਰਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਬਾਦਲ ਦਾ ਸਾਕਾ ਨਕੋਦਰ 1986 ਤੇ ਬਿਆਨ ਵੀ “ਹੂਆ ਤੋ ਹੂਆ” ਕਹਿਣ ਵਾਲਾ

ਤੀਹ ਸਿੱਖ ਜਥੇਬੰਦੀਆਂ ਦੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਕੋਦਰ ਗੋਲੀ ਕਾਂਡ ਬਾਰੇ ਇਹ ਕਹਿਣਾ ਕਿ ਇਦਾਂ ਦੇ ਕਾਂਡ ਤਾਂ ਹੁੰਦੇ ਰਹਿੰਦੇ ਨੇ ਤੇ ਇਹ ਕਹਿਣਾ ਕਿ ਬੇਅਦਬੀ ਹੁਣ ਕੋਈ ਮੁੱਦਾ ਨਹੀਂ ਹੈ, ਕਾਂਗਰਸੀ ਆਗੂ ਸੈਮ ਪਿਟਰੋਦਾ ਦੇ 1984 ਕਤਲੇਆਮ ਬਾਰੇ "ਹੂਆ ਤੋ ਹੂਆ" ਵਰਗਾ ਹੀ ਹੈ।

ਹਕੂਮਤ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੇ: ਸਿੱਖ ਜੱਥੇਬੰਦੀਆਂ

"ਹਕੂਮਤ ਸਿੱਖ ਨੌਜਵਾਨਾਂ ਪ੍ਰਤੀ ਜਹਿਰੀ ਸੋਚ ਨਾਲ ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣਾ ਬੰਦ ਕਰੇ, ਸਿੱਖਾਂ ਨੂੰ ਖਤਮ ਕਰਨ ਵਾਲੇ ਖਤਮ ਕਰਨ ਵਾਲੇ ਹਾਕਮ ਖਤਮ ਹੋ ਗਏ ਪਰ ਸਿੱਖ ਨਹੀਂ, ਇਤਿਹਾਸ ਇਸ ਗੱਲ ਦਾ ਗਵਾਹ ਹੈ" ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਕੱਲ ਦਲ ਖਾਲਸਾ ਤੇ ਹੋਰ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਕੀਤਾ ਗਿਆ।

‘1984’ ਤੇ ‘2002’ ’ਤੇ ਭਾਜਪਾ ਅਤੇ ਕਾਂਗਰਸ ਦੀ ਸਿਆਸਤ

ਭਾਰਤੀ ਉਪਮਹਾਂਦੀਪ ਨੂੰ ਇਸ ਖਿੱਤੇ ਦੀ ਵਿਲੱਖਣਤਾ ਨੂੰ ਮਸਲ ਕੇ ਇਕ ਸਿਆਸਤੀ ਹਸਤੀ ਬਣਾਈ ਰੱਖਣ ਅਤੇ ਇਸ ਤੋਂ ਵੀ ਵੱਧ ਕੇ ‘ਇਕ ਕੌਮ’ ਬਣਾਉਣ ਦੀ ਭਾਰਤੀ ਹਾਕਮ ਵਰਗ ਦੀ ਮੁਹਿੰਮ ਦੇ ਨਤੀਜੇ ਵੱਖ-ਵੱਖ ਭਾਈਚਾਰਿਆਂ, ਕੌਮਾਂ ਤੇ ਕੌਮੀਅਤਾਂ ਦੇ ਘਾਣ ਵਿਚ ਨਿਕਲਦੇ ਰਹੇ ਹਨ। 1984 ਵਿਚ ਭਾਰਤੀ ਉਪਮਹਾਂਦੀਪ ਭਰ ਵਿਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਤੇ 2002 ਵਿਚ ਗੁਜਰਾਤ ਵਿਚ ਕੀਤੀ ਗਈ ਮੁਸਲਮਾਨਾਂ ਦੀ ਨਸਲਕੁਸ਼ੀ ਭਾਰਤੀ ਹਾਕਮ ਵਰਗ ਦੀਆਂ ਦੋ ਵੱਡੀਆਂ ਜਮਾਤਾਂ ਕਾਂਗਰਸ ਅਤੇ ਭਾਜਪਾ ਵੱਲੋਂ ਜਥੇਬੰਦ ਕੀਤੇ ਗਏ ਮਨੁੱਖਤਾ ਖਿਲਾਫ ਦੋ ਵੱਡੇ ਜ਼ੁਰਮ ਹਨ।

ਭਾਰਤੀ ਸੁਪਰੀਮ ਕੋਰਟ ਨੇ ਬਿਲਕੁਲ ਮਨਘੜਤ ਅਧਾਰ ਤੇ ਸਿੱਖ ਨੌਜਵਾਨਾਂ ਨੂੰ ਤਿਹਾੜ ਭੇਜਣ ਦਾ ਫੈਸਲਾ ਸੁਣਾਇਆ

ਭਾਰਤ ਦੀ ਸੁਪਰੀਮ ਕੋਰਟ ਵੱਲੋਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਸਮੇਤ ਹੋਰਨਾਂ ਸਿੱਖ ਨੌਜਵਾਨਾਂ, ਜਿਨ੍ਹਾਂ ਨੂੰ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਨੈ.ਇ.ਏ.) ਵੱਲੋਂ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਬਦਲ ਕੇ ਤਿਹਾੜ ਜੇਲ੍ਹ ਵਿਚ ਭੇਜਣ ਅਤੇ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਮੁਹਾਲੀ ਦੀ ਨੈ.ਇ.ਏ. ਅਦਾਲਤ ਤੋਂ ਬਦਲ ਕੇ ਦਿੱਲੀ ਦੀ ਨੈ.ਇ.ਏ. ਅਦਾਲਤ ਤੋਂ ਕਰਵਾਉਣ ਦੇ ਫੈਸਲੇ ਦਾ ਪਾਜ ਅੱਜ ਉਸ ਵੇਲੇ ਜੱਜ ਜ਼ਾਹਰ ਆ ਗਈ ਜਦੋਂ ਕਿ ਭਾਰਤੀ ਸੁਪਰੀਮ ਕੋਰਟ ਦੇ ਉਕਤ ਫੈਸਲੇ ਦੀ ਨਕਲ ਸਾਹਮਣੇ ਆਈ।

« Previous PageNext Page »