ਜਦੋਂ ਵੀ ਪੰਜਾਬ ਅੰਦਰ ਅਖੌਤੀ 'ਕਾਲੀ ਦਲ ਦੀ ਸਰਕਾਰ ਆਈ ਹੈ ਸਿੱਖ ਵਿਰੋਧੀ ਡੇਰੇ ਵਧੇਰੇ ਪ੍ਰਫੁੱਲਤ ਹੋਏ ਹਨ। ਇਹ ਵੀਡੀਓ ਬਾਦਲ ਦੇ ਕਾਲੇ ਰਾਜ ਦਾ ਪਾਜ ਉਘੇੜਦੇ ਲੁਧਿਆਣਾ ਕਾਂਡ ਦੀਆਂ ਤਸਵੀਰਾਂ ਤੋਂ ਤਿਆਰ ਕੀਤੀ ਗਈ ਹੈ।
ਜਦੋਂ ਵੀ ਪੰਜਾਬ ਅੰਦਰ ਅਖੌਤੀ 'ਕਾਲੀ ਦਲ ਦੀ ਸਰਕਾਰ ਆਈ ਹੈ ਸਿੱਖ ਵਿਰੋਧੀ ਡੇਰੇ ਵਧੇਰੇ ਪ੍ਰਫੁੱਲਤ ਹੋਏ ਹਨ। ਬਾਦਲ ਦੇ ਕਾਲੇ ਰਾਜ ਦਾ ਪਾਜ ਉਘੇੜਦੀ ਤਖਤੀ ਹੱਥਾਂ ਵਿੱਚ ਫੜ੍ਹ ਕੇ ਰੋਸ ਪ੍ਰਦਰਸ਼ਨ ਕਰਦਾ ਸਿੱਖ ਨੌਜਵਾਨ।
ਲੁਧਿਆਣਾ: ਜਦੋਂ ਬਾਦਲ ਸਰਕਾਰ ਦੀ ਪੁਲਿਸ ਲੁਧਿਆਣਾ ਵਿਖੇ ਸਿੱਖਾਂ ਦਾ ਖੂਨ ਵਹਾ ਰਹੀ ਸੀ ਉਸ ਸਮੇਂ ਬਾਦਲ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਗੁਰਦੋਖੀ ਆਸ਼ੂਤੋਸ਼ ਦੇ ਸਮਾਗਮਾਂ ਦਾ ਸਰਮਥਨ ਕਰਨ ਵਾਲੀ ਭਾਜਪਾ ਦੇ ਆਗੂਆਂ ਨਾਲ ਬੈਠ ਕੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਜਾਰੀ ਕਰਦੇ ਹੋਏ।
ਆਸ਼ੂਤੋਸ਼ ਪਾਖੰਡੀ ਦਾ 5 ਦਸੰਬਰ 2009 ਨੂੰ ਲੁਧਿਆਣਾ ਵਿਖੇ ਹੋ ਰਿਹਾ ਸਮਾਗਮ ਰੋਕਣ ਜਾ ਰਹੇ ਸਿੰਘਾਂ ਉੱਤੇ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿੱਚ ਭਾਈ ਦਰਸ਼ਨ ਸਿੰਘ ਸ਼ਹੀਦ ਹੋ ਗਏ ਅਤੇ ਅਨੇਕਾਂ ਜਖਮੀ ਹੋਏ ਹਨ।
ਭਾਈ ਦਰਸ਼ਨ ਸਿੰਘ ਲੋਹਾਰਾ ਜੋ 5 ਦਸੰਬਰ 2009 ਨੂੰ ਬਾਦਲ ਸਰਕਾਰ ਦੀ ਸ਼ਹਿ ਤੇ ਲੁਧਿਆਣਸ ਵਿਖੇ ਹੋ ਰਹੇ ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਲੱਗਿਆਂ ਪੁਲਿਸ ਦੀ ਗੋਲੀ ਦਾ ਨਿਸ਼ਾਨਾ ਬਣੇ ਅਤੇ ਸ਼ਹੀਦ ਹੋ ਗਏ।
ਜਰਮਨ (5 ਦਸੰਬਰ, 2009): ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਸਿੱਖ ਫੈਡਰੇਸ਼ਨ ਸਵਿਟਜ਼ਰਲੈਂਡ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ, ਇੰਟਰਨੈਸ਼ਨਲ ਸਿੱਖ ਕੌਸਲ ਬੈਲਜੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਦਲ ਖਾਲਸਾ ਜਰਮਨੀ ਦੇ ਸੁਰਿੰਦਰਪਾਲ ਸਿੰਘ, ਅੰਗਰੇਜ਼ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਸਿੱਖੀ ਪ੍ਰਤੀ ਜ਼ਹਿਰ ਘੋਲਣ ਵਾਲੇ ਆਸ਼ੂਤੋਸ਼ ਦੇ ਕੂੜ ਪ੍ਰਚਾਰ ਵਾਲੇ ਸਮਾਗਮ ਬਾਦਲ ਹਕੂਮਤ ਦੀ ਸ਼ਹਿ ਤੇ ਕਰਵਾਏ ਜਾ ਰਹੇ ਹਨ।
ਲੁਧਿਆਣਾ (5 ਦਸੰਬਰ, 2009): ਅੱਜ ਦੇ ਘਟਨਾਕ੍ਰਮ ਨੂੰ ਦੇਖਦੇ ਹੋਏ ਲੁਧਿਆਣਾ ਦੇ ਜਿਲ੍ਹਾ ਮੈਜਿਸਟ੍ਰੇਟ ਵਿਕਾਸ ਗਰਗ ਵੱਲੋਂ ਲੁਧਿਆਣਾ ਦੇ ਤਕਰੀਬਨ 60 ਫੀਸਦੀ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ਲੁਧਿਆਣਾ (5 ਦਸੰਬਰ, 2009): ਮੀਡੀਆ ਦੇ ਕਈ ਹੱਸਿਆਂ ਵੱਲੋਂ ਨਸ਼ਰ ਕੀਤੀਆਂ ਖਬਰਾਂ ਦੇ ਅਧਾਰ ਉੱਤੇ ਇਹ ਜਾਣਕਾਰੀ ਮਿਲੀ ਹੈ ਕਿ ਪਾਖੰਡੀ ਸਾਧ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕਰ ਰਹੇ ਸਿੱਖਾਂ ਵਿੱਚੋਂ ਇੱਕ ਸਿੰਘ ਨੂੰ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਹੈ
ਜਰਮਨੀ (4 ਦਸੰਬਰ, 2009): ਜਰਮਨੀ ਤੋਂ ਸ. ਇਕਬਾਲ ਸਿੰਘ ਵੱਲੋਂ ਬਿਜਲ ਸੁਨੇਹੇਂ ਰਾਹੀਂ ਭੇਜੀ ਗਈ ਇੱਕ ਖਬਰ ਮੁਤਾਬਿਕ ਦਸਮ ਗ੍ਰੰਥ ਦੇ ਵਿਸ਼ੇ ਨੂੰ ਲੈ ਕੇ ਛਿੜਿਆ ਵਿਵਾਦ ਜੋ ਦਿਨੋਂ ਦਿਨ ਪੰਥ ਵਿੱਚ ਫੁੱਟ ਦਾ ਕਾਰਣ ਬਣ ਰਿਹਾ ਹੈ । ਜਿਸਨੂੰ ਬਹੁਤ ਜਲਦ ਨਿਜਿੱਠਆ ਜਾਣਾ ਚਾਹੀਦਾ ਹੈ ।
ਲੁਧਿਆਣਾ (5 ਦਸੰਬਰ, 2009): ਬੀਤੇ ਦਿਨਾਂ ਤੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਮਾਹੌਲ ਤਣਾਅ ਭਰਪੂਰ ਬਣਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਬੀਤੇ ਦਿਨ (4 ਦਸੰਬਰ ਨੂੰ) ਬਿਹਾਰੀ ਮਜਦੂਰ ਭਈਆਂ ਵੱਲੋਂ ਲੁਧਿਆਣਾ ਵਿਖੇ ਵੱਡੇ ਪੱਧਰ ਉੱਤੇ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ ਓਥੇ ਦੂਸਰੇ ਪਾਸੇ ਇੱਕ ਪਾਖੰਡੀ ਸਾਧ ਆਸ਼ੂਤੋਸ਼ ਦੇ ਸਮਾਗਮਾਂ ਨੂੰ ਲੈ ਕੈ ਸਾਧ ਸਮਰਥਕਾਂ ਅਤੇ ਸਿੱਖ ਸੰਗਤ ਦਰਮਿਆਨ ਟਕਰਾਅ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।
« Previous Page — Next Page »