ਪਟਿਆਲਾ (7 ਦਸੰਬਰ, 2009): ਲੁਧਿਆਣਾ ਵਿਖੇ ਪੁਲਿਸ ਵੱਲੋਂ ਸਿੱਖ ਸੰਗਤ ਉੱਤੇ ਕੀਤੀ ਗੋਲੀਬਾਰੀ ਲਈ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਉੱਤੇ ਜਿੰਮੇਵਾਰ ਠਹਿਰਾਉਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ ਕੀਤੀ ਹੈ।
ਆਕਲੈਂਡ (6 ਦਸੰਬਰ, 2009 - ਹਰਜਿੰਦਰ ਸਿੰਘ ਬਸਿਆਲਾ)-ਭਾਈ ਗੁਰਇਕਬਾਲ ਸਿੰਘ ਵੱਲੋਂ ਚਲਾਏ ਜਾ ਰਹੇ ਮਾਤਾ ਕੌਲਾਂ ਭਲਾਈ ਕੇਂਦਰ ‘ਟਰੱਸਟ ਸ੍ਰੀ ਅੰਮ੍ਰਿਤਸਰ ਦੇ ਕੀਰਤਨੀ ਜਥੇ ਭਾਈ ਅਮਨਦੀਪ ਸਿੰਘ ਅੱਜਕਲ੍ਹ ਆਪਣੇ ਸਾਥੀਆਂ ਸਮੇਤ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ 'ਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਕਥਾ-ਕੀਰਤਨ ਨਾਲ ਜੋੜਨ ਲਈ ਪਿਛਲੇ ਤਿੰਨ ਦਿਨਾਂ ਤੋਂ ਨਿਊਜ਼ੀਲੈਂਡ ’ਚ ਹਨ।
ਪੁਲਿਸ ਫਾਇਰਿੰਗ ਨਾਲ ਨੁਕਸਾਨੀਆਂ ਗਈਆਂ ਬੱਸਾਂ . . .
ਲੁਧਿਆਣਾ (7 ਦਸੰਬਰ, 2009): ਪੰਜਾਬ ਵਿੱਚ ਰੁਜ਼ਗਾਰ ਲਈ ਬਿਹਾਰ ਤੋਂ ਆਏ ਪ੍ਰਵਾਸੀ ਮਜਦੂਰਾਂ ਵੱਲੋਂ ਬੀਤੇ ਦਿਨੀਂ ਲੁਧਿਆਣਾ ਵਿਖੇ ਕੀਤੀ ਵਿਆਪਕ ਹਿੰਸਾ ਤੋਂ ਬਾਅਦ ਹੁਣ ਪੰਜਾਬੀਆਂ ਉੱਤੇ ਹਮਲੇ ਕਰਨ ਦੀ ਖਬਰ ਆਈ ਹੈ। ਐਤਵਾਰ ਨੂੰ ਲੋਹਾਰਾ ਸੜਕ ਨਾਲ ਲੱਗਦੇ ਇਲਾਕੇ ਵਿੱਚ ਬਿਹਾਰੀਆਂ ਨੇ ਕੁਝ ਪੰਜਾਬੀ ਨੌਜਵਾਨਾਂ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਛੇ ਪੰਜਾਬੀ ਜਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਲੰਡਨ (7 ਦਸੰਬਰ 2009): ਯੂਨਾਈਟਿਡ ਖਾਲਸਾ ਦਲ (ਯੂ. ਕੇ) ਵਲੋਂ ਲੁਧਿਆਣਾ ਵਿੱਚ ਵਾਪਰੇ ਦੁੱਖਦਾਇਕ ਕਾਂਡ ਵਿੱਚ ਸ਼ਹੀਦ ਹੋਏ ਸਿੰਘ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਜਖਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ ਅਤੇ ਇਸ ਦੀ ਤੁਲਨਾ 1978 ਵਿੱਚ ਵਾਪਰੇ ਨਿਰੰਕਾਰੀ ਕਾਂਡ ਨਾਲ ਕੀਤੀ ਗਈ।
ਲੁਧਿਆਣਾ (6 ਦਸੰਬਰ, 2009): ਜੇਕਰ ਪ੍ਰਸ਼ਾਸਨ ਨੇ ਗੋਲੀ ਚਲਾਉਣ ਦੀ ਬਜ਼ਾਏ ਦੂਸਰੇ ਤਰੀਕੇ ਵਰਤੇ ਹੁੰਦੇ ਤਾਂ ਕੀਮਤੀ ਮਨੁੱਖੀ ਜਾਨ ਬਚਾਈ ਜਾ ਸਕਦੀ ਸੀ।
ਲੁਧਿਆਣਾ (6 ਦਸੰਬਰ, 2009): ਦੂਸਰੇ ਪਾਸੇ ਅੱਜ ਸੀ. ਪੀ. ਆਈ ਪਾਰਟੀ ਦੇ ਆਗੂ ਜੋਗਿੰਦਰ ਦਿਆਲ ਨੇ ਇੱਕ ਵਾਰ ਫਿਰ ਆਪਣਾ ਪੁਰਾਣਾ ਸਿੱਖ ਵਿਰੋਧੀ ਰਾਗ ਅਲਾਪਦਿਆਂ ਕਿਹਾ ਹੈ ਕਿ ਲੁਧਿਆਣਾ ਵਿਖੇ ਬੀਤੇ ਦਿਨ ਵਾਪਰੀ ਘਟਨਾ ਬਾਦਲ ਦਲ ਵੱਲੋਂ ‘ਗਰਮ-ਖਿਆਲੀ’ ਸਿੱਖਾਂ ਬਾਰੇ ਅਪਣਾਈ ਜਾ ਰਹੀ ਰਿਆਇਤ ਭਰੀ ਨੀਤੀ ਦਾ ਨਤੀਜਾ ਹੈ।
ਲੁਧਿਆਣਾ (6 ਦਸੰਬਰ, 2009): ਕਾਂਗਰਸੀ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨਾਂ ਦੀਆਂ ਘਟਨਾਵਾਂ ਨੂੰ ਅਧਾਰ ਬਣਾ ਕੇ ਬਾਦਲ ਦਲ-ਭਾਜਪਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਉਠਾਈ ਹੈ ਤੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਪੰਜਾਬ ਵਿੱਚ ‘ਅਮਨ ਕਾਨੂੰਨ’ ਨੂੰ ਬਹਾਲ ਰੱਖਣ ਵਿੱਚ ਨਾਕਾਮ ਰਹੇ ਹਨ, ਇਸ ਲਈ ਸੂਬੇ ਵਿੱਚ ਭਾਰਤੀ ਰਾਸ਼ਟਰਪਤੀ ਦਾ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ।
ਲੁਧਿਆਣਾ (6 ਦਸੰਬਰ, 2009): ਬੀਤੇ ਦਿਨ ਲੁਧਿਆਣਾ ਵਿਖੇ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਭਾਈ ਦਰਸ਼ਨ ਸਿੰਘ ਦਾ ਉਨ੍ਹਾਂ ਦੇ ਪਿੰਡ ਲੋਹਾਰਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਲੁਧਿਆਣਾ (6 ਦਸੰਬਰ, 2009): ਕੱਲ ਲੁਧਿਆਣਾ ਵਿਖੇ ਇੱਕ ਦੇਹਧਾਰੀ ਪਾਖੰਡੀ ਆਸ਼ੂਤੋਸ਼ ਦੇ ਸਮਾਗਮ ਰੋਕਣ ਦੇ ਯਤਨਾਂ ਤਹਿਤ ਪੁਲਿਸ ਦੀ ਗੋਲੀ ਦਾ ਨਿਸ਼ਾਨਾ ਬਣੇ ਭਾਈ ਦਰਸ਼ਨ ਸਿੰਘ ਵਾਸੀ ਪਿੰਡ ਲੋਹਾਰਾ ਨੇੜੇ ਲੁਧਿਆਣਾ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਇਸ ਮੌਕੇ ਸਿੱਖ ਆਗੂਆਂ, ਧਾਰਮਿਕ ਸ਼ਖਸੀਅਤਾਂ ਤੇ ਸਿੱਖ ਸੰਗਤ ਦੇ ਭਾਰੀ ਗਿਣਤੀ ਵਿੱਚ ਪਹੁੰਚਣ ਦੀ ਸੰਭਾਵਨਾ ਹੈ ਜਿਸ ਦੇ ਮੱਦੇ-ਨਜ਼ਰ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ।
« Previous Page — Next Page »