December 2009 Archive

ਨਾਭੇ ਦੇ ਨਜ਼ਰਬੰਦ ਸਿੰਘਾਂ ਵੱਲੋਂ ਲੁਧਿਆਣਾ ਗੋਲੀ ਕਾਂਡ ਦੀ ਸਖਤ ਨਿੰਦਾ

ਨਾਭਾ (13 ਦਸੰਬਰ, 2009) : ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਵਿੱਚ ਨਜ਼ਰਬੰਦ ਸਿੰਘ ਲੁਧਿਆਣਾ ਗੋਲੀ ਕਾਂਡ ਦੀ ਘਟਨਾ ਤੋਂ ਕਾਫੀ ਚਿੰਤਤ ਹਨ।

ਜਥੇਦਾਰ ਕਰਤਾਰ ਸਿੰਘ ਝੱਬਰ (ਅਕਾਲੀ)

ਅੱਜ 13 ਦਸੰਬਰ ਨੂੰ ਸਿੱਖਾ ਦੀ ਰਾਜਸੀ ਜਥੇਬੰਦੀ ਅਕਾਲੀ ਦਲ ਦਾ ਸਥਾਪਨਾ ਦਿਹਾੜਾ ਹੈ। ਸਿੱਖ ਸਿਆਸਤ ਨੈਟਵਰਕ ਅੱਜ ਦੇ ਦਿਨ ਅਕਾਲੀ ਲਹਿਰ ਦੇ ਨਿੜਧਥਕ ਆਗੂ ਜਥੇਦਾਰ ਕਰਤਾਰ ਸਿੰਘ ਝੱਬਰ ਦੀਆਂ ਘਾਲਣਾਵਾਂ ਨੂੰ ਨਤਮਸਤਕ ਹੁੰਦਾ ਹੈ।

ਸਿੱਖ ਜਥੇਬੰਦੀਆਂ ਦੀ ਮਹਿਤਾ ਵਿਖੇ ਹੋਈ ਇਕੱਰਤਾ ਦੇ ਅਹਿਮ ਵੇਰਵੇ – ਸੰਤ ਸਮਾਜ ਵੱਲੋਂ ਆਸ਼ੂਤੋਸ਼ ਦੇ ਸਮਾਗਮ ਨਾ ਹੋਣ ਦੇਣ ਸਮੇਤ ਕਈ ਅਹਿਮ ਐਲਾਨ ਹੋਏ

ਚੌਕ ਮਹਿਤਾ (13 ਦਸੰਬਰ, 2009): ਖਬਰ ਅਨੁਸਾਰ ਲੁਧਿਆਣਾ ਵਿਖੇ 5 ਦਸੰਬਰ ਨੂੰ ਵਾਪਰੇ ਗੋਲੀ ਕਾਂਡ ਅਤੇ ਉਸ ਵਿਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੀ ਸਰਕਾਰ ਦੀ ਪੱਖਪਾਤੀ ਕਾਰਵਾਈ ਕਰਕੇ ਟਕਸਾਲ ਮੁਖੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਇਸ ਸਾਰੇ ਕਾਂਡ ਦੇ ਮੁੱਖ ਦੋਸ਼ੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਕੇ ਸਖ਼ਤ ਸਜ਼ਾ ਦੇਣ, ਕਿਉਂਕਿ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਸਮਾਗਮ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ੀ ਵੀ ਮੁੱਖ ਮੰਤਰੀ ਹੈ।

10 ਦਸਬੰਰ ਨੂੰ ਮਨੁੱਖੀ ਅਧਿਕਾਰ ਦਿਵਸ ਤੇ ਹਿੰਦੋਸਤਾਨ ਦੀ ਹਕੂਮਤ ਵੱਲੋ ਘੱਟ ਗਿਣਤੀਆਂ ਤੇ ਕੀਤੇ ਜਾ ਰਹੇ ਜ਼ੁਲਮਾਂ ਦੇ ਖਿਲਾਫ ਫਰੈਕਫਰਟ ਵਿੱਚ ਪ੍ਰਦਰਸ਼ਨੀ ਲਾਈ ਗਈ ।

ਜਰਮਨ (11 ਦਸੰਬਰ, 2009): ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਤੇ ਭਾਈ ਜਸਕਰਣ ਸਿੰਘ ਅਤੇ ਦਲ ਖਾਲਸਾ ਇੰਟਰਨੈਸ਼ਨਲ ਦੇ ਭਾਈ ਅੰਗਰੇਜ਼ ਸਿੰਘ ਤੇ ਸ੍ਰ ਹਰਮੀਤ ਸਿੰਘ ਨੇ ਬਿਜਲ ਸੁਨੇਹੇ ਰਾਹੀਂ ਭੇਜੇ ਇੱਕ ਬਿਆਨ ਵਿੱਚ ਜਾਣਕਾਰੀ ਦਿੱਤੀ ਹੈ ਕਿ ਸੰਯਕੁਤ ਰਾਸ਼ਟਰ ਵੱਲੋਂ 10 ਦਸਬੰਰ 1948 ਵਿੱਚ ਪ੍ਰਵਾਣ ਕੀਤੇ ਮਨੁੱਖੀ ਹੱਕਾਂ ਦੇ ਐਲਾਨਨਾਮੇ ਦੀ ਹਿੰਦੋਸਤਾਨ ਦੀ ਹਕੂਮਤ ਵੱਲੋਂ ਹੋ ਰਹੀ ਬੇਹੁਰਮਤੀ ਸਬੰਧੀ ਇੱਕ ਪ੍ਰਦਰਸ਼ਨੀ ਲਗਾਈ ਗਈ।

ਕੈਲਗਿਰੀ ਦੇ ਮੈਕਾਲ ਹਲਕੇ ਦੇ ਵਿਧਾਇਕ ਸ: ਦਰਸ਼ਨ ਸਿੰਘ ਕੰਗ ਦਾ ਪਿੰਡ ਡੋਡ ਪੁੱਜਣ ਤੇ ਨਿੱਘਾ ਸਵਾਗਤ

ਫਰੀਦਕੋਟ (11 ਦਸੰਬਰ 2009): ਵਿਦੇਸ਼ਾਂ ਵਿਚ ਜਾਕੇ ਪੰਜਾਬੀਆਂ ਨੇ ਜਿੱਥੇ ਆਰਥਿਕ ਤੌਰ ਤੇ ਬੇ ਮਿਸਾਲ ਤਰੱਕੀ ਕੀਤੀ ਹੈ,ਉੱਥੇ ਉਨ੍ਹਾ ਨੇ ਰਾਜਨੀਤਕ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ।

ਪੰਚ ਪ੍ਰਧਾਨੀ ਵੱਲੋਂ ਲੁਧਿਆਣਾ ਗੋਲੀ ਕਾਂਡ ਤੇ ਡੇਰਾਵਾਦ ਸਬੰਧੀ ਸਾਂਝੀ ਰਣਨੀਤੀ ਘੜਨ ਦੀ ਲੋੜ ਉਤੇ ਜ਼ੋਰ

ਲੁਧਿਆਣਾ (11 ਦਸੰਬਰ, 2009): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਲੁਧਿਆਣਾ ਵਿਖੇ ਸਿੱਖਾਂ ਉੱਤੇ ਗੋਲੀ ਚਲਾ ਕੇ ਇੱਕ ਸਿੰਘ, ਭਾਈ ਦਰਸ਼ਨ ਸਿੰਘ, ਨੂੰ ਸ਼ਹੀਦ ਕਰਨ ਲਈ ਪੰਜਾਬ ਸਰਕਾਰ ਅਤੇ ਲੁਧਿਆਣਾ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਸਮੂਹ ਪੰਥਕ ਜਥੇਬੰਦੀਆਂ ਨੂੰ ਇਸ ਮਸਲੇ ਬਾਰੇ ਸਾਂਝੀ ਰਣਨੀਤੀ ਅਖਤਿਆਰ ਕਰਨ ਦੀ ਪੁਰਜ਼ੋਰ ਬੇਨਤੀ ਕੀਤੀ ਹੈ।

ਭਾਰਤ ਅੰਦਰ ਮਨੁੱਖੀ ਹੱਕਾਂ ਦੀ ਸਥਿੱਤੀ ਚਿੰਤਾਜਨਕ – ਸਿੱਖਸ ਫਾਰ ਹਿਊਮਨ ਰਾਈਟਸ

ਚੰਡੀਗੜ੍ਹ (10 ਦਸੰਬਰ, 2009): ਅੱਜ 10 ਦਸੰਬਰ ਨੂੰ ਮਨੁੱਖੀ ਹੱਕਾਂ ਦੇ ਕੌਮਾਂਤਰੀ ਦਿਹਾੜੇ ਉੱਤੇ ਸਿੱਖਸ ਫਾਰ ਹਿਊਮਨ ਰਾਈਟਸ ਜਥੇਬੰਦੀ ਵੱਲੋਂ ਭਾਰਤ ਅੰਦਰ ਮਨੁੱਖੀ ਹੱਕਾਂ ਦੀ ਮੰਦੀ ਹਾਲਤ ਉੱਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਗਈ ਹੈ।

ਦਲ ਖਾਲਸਾ ਅਲਾਇੰਸ ਵੱਲੋਂ ਸਿੱਖ ਸੱਭਿਆਚਾਰ ਕਮੇਟੀ ਦਾ ਗਠਨ।

ਅਮਰੀਕਾ (10 ਦਸੰਬਰ, 2009): ਦਲ ਖਾਲਸਾ ਅਲਾਇੰਸ ਪਿਛਲੇ ਲੰਮੇ ਸਮੇਂ ਤੋਂ ਪ੍ਰਦੇਸਾਂ ਵਿੱਚ ਹੁੰਦੇ ਸਿੱਖ ਸੱਭਿਆਚਾਰਕ ਪ੍ਰੋਗਰਾਮਾਂ ਤੇ ਤਿੱਖੀ ਨਜ਼ਰ ਰੱਖਦਾ ਆ ਰਿਹਾ ਹੈ।

ਪੰਥਕ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਉਤੇ ਸਵਾਲ ਉਠਾਏ

ਜਲੰਧਰ (3 ਦਿਸੰਬਰ, 2009): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਤੋਂ ਨਿਰਾਸ਼ ਦਲ ਖ਼ਾਲਸਾ ਅਤੇ ਹੋਰਨਾਂ ਪੰਥਕ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਕਾਇਆ ਕਲਪ ਕਰਨ ਦਾ ਸੱਦਾ ਦਿੱਤਾ ਹੈ।ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧ ਇਕੱਠ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਕਾਰਗੁਜਾਰੀ ਦਾ ਬਹੁ-ਪੱਖੀ ਲੇਖਾ-ਜੋਖਾ ਕਰਦਿਆਂ 8 ਸਫਿਆਂ ਦੀ ਰਿਪੋਰਟ ਜਾਰੀ ਕੀਤੀ।

ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਲੁਧਿਆਣਾ ਗੋਲੀ ਕਾਂਡ ਦੀ ਨਿਖੇਧੀ

ਆਕਲੈਂਡ (7 ਦਸੰਬਰ, 2009 - ਹਰਜਿੰਦਰ ਸਿੰਘ ਬਸਿਆਲਾ)-ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਿਛਲੇ ਦਿਨੀਂ ਲੁਧਿਆਣਾ ਵਿਖੇ ਆਸ਼ੂਤੋਸ਼ ਦੇ ਸਮਾਗਮ ਨੂੰ ਰੋਕਣ ਵੇਲੇ ਬੇਕਸੂਰ ਸਿੱਖਾਂ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਮਾਰੇ ਸਿੱਖ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ।

« Previous PageNext Page »