ਚੰਡੀਗੜ੍ਹ – ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਗੁਰਦਾਸਪੂਰ ਨੇ 29 ਸਾਲ ਪੁਰਾਣੇ ਕੇਸ ਵਿੱਚ ਐਸ.ਆਈ ਚੰਨਣ ਸਿੰਘ ਅਤੇ ਏ.ਐਸ.ਆਈ ਤਰਲੋਕ ਸਿੰਘ ਨੂੰ ਧਾਰਾ 302 ਤਹਿਤ ੳਮਰ ਕੈਦ , ਧਾਰਾ 364 (ਅਗਵਾ) ਅਤੇ ਧਾਰਾ 342 (ਗਲਤ ਢੰਗ ਨਾਲ ਕੈਦ) ਤਹਿਤ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਐਸ.ਐਚ.ੳ ਬਲਦੇਵ ਸਿੰਘ ਅਤੇ ਐਚ.ਸੀ ਨਿਰਮਲ ਸਿੰਘ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਗਈ ਸੀ।
ਇਹ ਫਰਜ਼ੀ ਮੁਕਾਬਲਾ 20/03/1993 ਨੂੰ ਬਣਾਇਆ ਗਿਆ ਸੀ। 20/03/1993 ਨੂੰ ਬਲਵਿੰਦਰ ਸਿੰਘ ਵਾਸੀ ਅਲਾਵਲਪੁਰ ਆਪਣੀ ਮਾਤਾ ਲਖਬੀਰ ਕੌਰ ਨਾਲ ਬੱਸ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਤਲਵੰਡੀ ਰਾਮਾਂ ਵਿਖੇ ਬੱਸ ਰੋਕ ਕੇ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਬੱਸ ਦੀ ਤਲਾਸ਼ੀ ਲਈ ਅਤੇ ਬੱਸ ‘ਚ ਬੈਠੇ ਬਲਵਿੰਦਰ ਸਿੰਘ ਨੂੰ ਉਹਦਾ ਨਾਂਅ ਤੇ ਪਤਾ ਪੁਛਿਆ।
ਉਹਨੇ ਆਪਣਾ ਨਾਂਅ ਬਲਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ, ਪਿੰਡ ਅਲਾਵਲਪੁਰ ਦੱਸਿਆ। ਇਤਫਾਕ ਨਾਲ ਨਾਂਅ, ਪੀਤਾ ਦਾ ਨਾਂਅ ਅਤੇ ਪਿੰਡ ਦਾ ਨਾਂਅ ਉਹੋ ਹੀ ਸਨ , ਜਿਹੜੇ ਪੁਲਿਸ ਨੂੰ ਲੋੜੀਂਦੇ ਹੋਰ ਸਿੱਖ ਨੌਜੁਆਨ ਦੇ ਸਨ, ਉਹਦਾ ਥਾਣਾ ਸ੍ਰੀ ਹਰਿਗੋਬਿੰਦਪੁਰ ਸੀ ਅਤੇ ਇਹਦਾ ਕਲਾਨੌਰ ਸੀ। ਬਲਦੇਵ ਸਿੰਘ ਐਸ.ਐਚ.ੳ ਡੇਰਾ ਬਾਬਾ ਨਾਨਕ ਅਤੇ ਪੁਲਿਸ ਪਾਰਟੀ ਨੇ ਉਸਦੀ ਮਾਤਾ ਦੇ ਵਿਰੋਧ ਕਰਨ ਦੇ ਬਾਵਜੂਦ ਸਿੰਘ ਨੂੰ ਜ਼ਬਰਦਸਤੀ ਬੱਸ ਵਿਚੋਂ ਚੱਕ ਲਿਆ। ਇਸੈ ਬੱਸ ਵਿੱਚ ਆਪਣੇ ਪਿਤਾ ਨਾਲ ਸਫਰ ਕਰ ਰਹੇ ਇੱਕ ਹੋਰ ਨੌਜਵਾਨ ਬਲਜਿੰਦਰ ਸਿੰਘ ਲਾਟੂ ਵਾਸੀ ਕਲਾਨੌਰ ਨੂੰ ਨਾਜਾਇਜ਼ ਹਿਰਾਸਤ ਵਿੱਚ ਲੈ ਲਿਆ ਗਿਆ। ਦੋਵਾਂ ਨੁੰ ਬਲਵਿੰਦਰ ਸਿੰਘ ਮੂਲੋਵਾਲੀ , ਜਿਹੜਾ ਕਿ ਪਹਿਲਾਂ ਹੀ ਪੁਲਿਸ ਹਿਰਸਤ ਵਿੱਚ ਸੀ , ਸਮੇਤ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਸੀ । ਅਗਲੇ ਦਿਨ ਪੁਲਿਸ ਮੁਲਾਜ਼ਮਾਂ ਨੇ ਇਕ ਝੂਠੀ ਕਹਾਣੀ ਘੜੀ ਜਿਸ ਵਿੱਚ ਤਿੰਨਾਂ ਨੂੰ ਪਿੰਡ ਕਠਿਆਲਾ ਵਿਖੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਤਿੰਨੋਂ ਨੌਕਵਾਨਾਂ ਦੀਆਂ ਲਾਸ਼ਾਂ ਨੂੰ ਉਕਤ ਦੋਸ਼ਿਆਂ ਵੱਲੋ ਚੰਨਣ ਸ਼ਾਂਹ ਦੀਆ ਮਾੜੀਆ ਬਟਾਲਾ ਦੇ ਸ਼ਮਸ਼ਾਨਘਾਟ ਵਿਖੇ ਲਾਵਾਰਿਸ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ। ਪੋਸਟ ਮਾਰਟਮ ਤੋਂ ਪਤਾ ਚੱਲਦਾ ਹੈ ਕਿ ਤਿੰਨਾਂ ਦੀ ਛਾਤੀ ‘ਤੇ ਬੰਦੂਕ ਦੀ ਗੋੋਲੀ ਦੇ ਜ਼ਖਮ ਇਕੋਂ ਤਰ੍ਹਾਂ ਦੇ ਸਨ , ਇਸ ਝੂਠੇ ਮੁਕਾਬਲੇ ਵਿਚ ਮੌਜੂਦ 145 ਪੁਲਿਸ ਮੁਲਾਜ਼ਮਾਂ ਵਿਚੋਂ ਕੋਈ ਵੀ ਜ਼ਖਮੀ ਨਹੀ ਹੋਇਆ ਸੀ । ਲਖਬੀਰ ਕੌਰ ਨੇ 22-01-1999 ਨੂੰ ਸੀ.ਜੇ.ਅੇੈਮ ਬਟਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਕੇਸ ਵਿੱਚ ਅਦਾਲਤ ਨੇ ਦੋਸ਼ਿਆਂ ਨੂੰ ਸੰਮਨ ਜਾਰੀ ਕਰ ਦਿੱਤੇ।
ਦੋਸ਼ੀ 8 ਸਾਲ ਤੱਕ ਸੰਮਨਾਂ ਤੋਂ ਬਚਦੇ ਰਹੇ । ਵਿਧਵਾ ਤੇ ਬਿਰਧ ਮਾਤਾ ਹਰ ਤਰੀਕ ਪੇਸ਼ੀ ‘ਤੇ ਹਾਜ਼ਰ ਹੁੰਦੀ ਰਹੀ, ਪਰ ਸਖ਼ਤ ਬਿਮਾਰ ਹੋਣ ਕਾਰਨ ਇੱਕ-ਦੋ ਤਰੀਕਾਂ’ਤੇ ਨਾ ਜਾ ਸਕੀ । ਅਦਾਲਤ ਨੇ ਉਸ ਨੂੰ ਗੈਰ ਹਾਜ਼ਰ ਦੇ ਕੇ ਕੇਸ ਡਿਸਚਾਰਜ ਕਰ ਦਿੱਤਾ। ਇਸ ਹੁਕਮ ਵਿੱਰੁਧ ਮਾਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ, ਪਰ ਕਈ ਸਾਲ ਕੇਸ ਉਥੇ ਵੀ ਲਮਕਦਾ ਰਿਹਾ। ਅਖੀਰ ਮਾਨਯੋਗ ਹਾਈ ਕੋਰਟ ਨੇ ਹੇਟਲੀ ਅਦਾਲਤ ਦੇ ਫ਼ੈਸਨੇ ਨੂੰ ਰੱਦ ਕਰਕੇ ਦੁਬਾਰਾ ਸੁਣਵਾਈ ਲਈ ਸ਼ੈਸ਼ਨ ਕੋਰਟ ਗੁਰਦਾਸਪੁਰ ਭੇਜ ਦਿੱਤਾ। ਸ਼ਿਕਾਇਤਕਰਤਾ ਨੇ 24 ਸਾਲਾਂ ਬਾਅਦ 17-04-2018 ਫਿਰ ਅਦਾਲਤ ਵਿੱਚ ਪੇਸ਼ ਹੋ ਆਪਣਾ ਪੱਖ ਸੁਣਾਇਆ ਅਤੇ ਮੁੱਕਦਮਾ ਚੱਲਿਆ ਜਿਸ ਦੇ ਨਤਿਜੇ ਵਜੋਂ 05-09-2022 ਨੂੰ ਦੋਸ਼ਿਆਂ ਨੂੰ ਦੋਸ਼ੀ ਠਹਿਰਾਇਆ ਗਿਆ । ਤਕਰੀਬਨ 30 ਸਾਲਾਂ ਤੋਂ ਗਵਾਹਾਂ ਨੂੰ ਧਮਕਾਉਣ, ਰਿਸ਼ਵਤ ਦੇਣ ਅਤੇ ਲੁਭਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਇਆਂ। ਪਰ ਫਿਰ ਵੀ ਮਾਤਾ ਲਖਬੀਰ ਕੌਰ ਨੇ ਆਪਣੇ ਪੁੱਤਰ ਦੀ ਮੌਤ ਅਤੇ ਝੂਠੇ ਤੌਰ ਤੇ ਅੱਤਬਾਦੀ ਕਰਾਰ ਦਿਤੇ ਜਾਣ ਲਈ ਇਨਹਾਫ਼ ਦਿਵਾਉਣ ਲਈ ਦ੍ਰਿੜ ਇਰਾਦੇ ਨਾਲ ਕੇਸ ਦੀ ਪੈਰਵਾਈ ਕੀਤੀ । ਅਫ਼ਸੋਸ ਦੀ ਗੱਲ ਹੈ ਕਿ ਮਈ 2019 ਵਿੱਚ ਮਾਤਾ ਲਖਬੀਰ ਕੌਰ ਇਨਸਾਫ਼ ਲਈ ਲੜਦੇ ਹੋਏ ਇਸ ਸੰਸਾਰ ਤੋਂ ਵਿਦਾ ਹੋ ਗਏ।
ਉਹਨਾਂ ਦੀ ਮੌਤ ਤੋਂ ਬਾਅਦ ਬਲਵਿੰਦਰ ਸਿੰਘ ਦੀਆਂ ਭੈਣਾਂ ਬਲਜਿੰਦਰ ਕੌਰ ਅਤੇ ਜਤਿੰਦਰ ਕੌਰ ਨੇ ਇਸ ਕੇਸ ਦੀ ਲਗਾਤਾਰ ਪੈਰਾਵਾਈ ਕੀਤੀ । ਅਪਰੈਲ 2017 ਵਿੱਚ ਪੰਜਾਬ ਲਾਪਤਾ (PDAP) ਦੁਆਰਾ ਆਯੋਜਿਤ ਸੁਤੰਤਰ ਲੋਕ ਟ੍ਰਿਵਿਊਨ (IPT) ਵਿੱਚ ਮਾਤਾ ਲਖਬੀਰ ਕੌਰ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਉਸਨੇ ਐਸ.ਐਚ.ੳ ਬਲਦੇਵ ਸਿੰਘ ਨੂੰ ਕਿਹਾ ਸੀ ਕਿ ਉਸਨੇ ਉਸਦੇ ਘਰ ਦਾ ਦੀਵਾ ਬੂਝਾ ਦਿੱਤਾ ਹੈ ਜਿਸ ਤੇ ਐਸ.ਐਚ.ੳ ਬਲਦੇਵ ਸਿੰਘ ਨੇ ਜਵਾਬ ਦਿੱਤਾ ਸੀ ਕਿ ਅਜਿਹਾ ਦੀਵਿਆਂ ਨੂੰ ਬੁਝਣਾ ਹੀ ਚਾਹੀਦਾ ਹੈ। ਅੱਜ ਦੇ ਫੈਸਲੇ ਨੇ ਉਸ ਦੀਵੇ ਦੀ ਰੌਸ਼ਨੀ ਨੂੰ ਅਜੇ ਵੀ ਜਿੳਂਦਾ ਰਖਿਆ ਹੈ ।