Site icon Sikh Siyasat News

ਭਾਈ ਹਰਮਿੰਦਰ ਸਿੰਘ ‘ਨਿਹੰਗ’ ਦੀ ਯਾਦ ’ਚ ਪਹਿਲਾ ਸ਼ਹੀਦੀ ਸਮਾਗਮ

ਚੰਡੀਗੜ੍ਹ: ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਯਾਦ ਵਿਚ ‘ਪਹਿਲਾ ਸ਼ਹੀਦੀ ਦਿਹਾੜਾ’ ਜਿਲ੍ਹਾ ਜਲੰਧਰ ਦੇ ਪਿੰਡ ਡੱਲੀ (ਭੋਗਪੁਰ) ਦੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ।

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਰਸ-ਭਿੰਨਾਂ ਕੀਰਤਨ ਹੋਇਆ ਅਤੇ ਫਿਰ ਪੰਥ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਭਾਈ ਹਰਮਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।

ਭਾਈ ਦਲਜੀਤ ਸਿੰਘ ਵਲੋਂ ਭਾਈ ਹਰਮਿੰਦਰ ਸਿੰਘ ਦੇ ਭਰਾ ਨੂੰ ਸਿਰੋਪਾਓ ਦਿੱਤਾ ਗਿਆ

ਇਸ ਮੌਕੇ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ, ਦਲ ਖ਼ਾਲਸਾ ਦੇ ਸਾਬਕਾ ਮੁਖੀ ਭਾਈ ਹਰਚਰਨਜੀਤ ਸਿੰਘ ਧਾਮੀ, ਪਰਮਜੀਤ ਸਿੰਘ ਟਾਂਡਾ, ਰਣਵੀਰ ਸਿੰਘ ਗੀਗਨੋਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਾਸਟਰ ਕੁਲਦੀਪ ਸਿੰਘ ਟਾਂਡਾ, ਸੰਦੀਪ ਸਿੰਘ ਕਮਾਲਪੁਰ, ਭਾਈ ਜਸਬੀਰ ਸਿੰਘ ਰੋਡੇ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਚਰਨਜੀਤ ਸਿੰਘ ਜੱਸੋਵਾਲ, ਗਿਆਨੀ ਸਾਹਿਬ ਸਿੰਘ ਸਰਮਸਤਪੁਰ, ਭਾਈ ਅਮਰੀਕ ਸਿੰਘ ਮੁਖੀ ਦਮਦਮੀ ਟਕਸਾਲ (ਅਜਨਾਲਾ), ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਪਪਲਪ੍ਰੀਤ ਸਿੰਘ, ਵਕੀਲ ਜਸਪਾਲ ਸਿੰਘ ਮੰਝਪੁਰ, ਮਿਸਲ ਸ਼ਹੀਦਾਂ ਤਰਨ ਦਲ ਦੇ ਜਥੇਦਾਰ ਭਾਈ ਸਵਰਨਜੀਤ ਸਿੰਘ ਨਿਹੰਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਂਗੂ ਸੁਖਜੀਤ ਸਿੰਘ ਖੋਸੇ, ਪ੍ਰਤਾਪ ਸਿੰਘ ਫ਼ੌਜੀ, ਦਲਜੀਤ ਸਿੰਘ ਬੌਬੀ, ਪ੍ਰਿਤਪਾਲ ਸਿੰਘ ਬਰਗਾੜੀ, ਮਹਿੰਦਰ ਸਿੰਘ ਭੱਟਨੂਰਾ ਆਦਿ ਹਾਜਰ ਸਨ।

ਸਮਾਗਮ ਦੀ ਸਮਾਪਤੀ ’ਤੇ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦਾਂ ਅਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ

ਇਸ ਮੌਕੇ ਭਾਈ ਦਲਜੀਤ ਸਿੰਘ ਵਲੋਂ ਭਾਈ ਹਰਮਿੰਦਰ ਸਿੰਘ ਦੇ ਭਰਾ ਨੂੰ ਸਿਰੋਪਾਓ ਦਿੱਤਾ ਗਿਆ। ਸਮਾਗਮ ਦੀ ਸਮਾਪਤੀ ’ਤੇ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦਾਂ ਅਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ।


⊕ ਸੰਬੰਧਤ ਬੋਲਦੀ ਮੂਰਤ (ਵੀਡੀਓ):

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version