ਰਿਆਸੀ (ਜੰਮੂ), (26 ਜੂਨ 2011): ਜਦੋਂ ਸਿਖ ਜੰਮੂ ਕਸ਼ਮੀਰ ਦੇ ਜ਼ਿਲਾ ਰਿਆਸੀ ਵਿਚ ਗੁਰਦੁਆਰਾ ਸਿੰਘ ਸਭਾ ਤਲਵਾੜਾ ਕਲੋਨੀ ਵਿਚ ਪੱਥਰ ਮਾਰ ਮਾਰ ਕੇ ਮਾਰੇ ਗਏ ਸਿਖਾਂ ਦੋ ਹੋਏ ਤਾਜ਼ਾ ਖੁਲਾਸੇ ਦਾ ਸੋਗ ਮਨਾ ਰਹੇ ਹਨ ਤਾਂ ਉਥੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਸਿੱਖ ਭਾਈਚਾਰੇ ਨੂੰ ਕਿਹਾ ਕਿ ਉਹ ਨਵੰਬਰ 1984 ਤੋਂ ਅੱਗੇ ਵਧਣ। ਗੁਰਦੁਆਰਾ ਸਿੰਘ ਸਭਾ ਤਲਵਾੜਾ ਕਲੋਨੀ ਵਿਚ ਮਾਰੇ ਗਏ ਸਿਖਾਂ, ਜ੍ਹਿਨ੍ਹਾਂ ਨੂੰ ਇਸੇ ਥਾਂ ’ਤੇ 26 ਸਾਲ ਪਹਿਲਾਂ 1 ਨਵੰਬਰ 1984 ਨੂੰ ਪੱਥਰ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਪਰਿਵਾਰ ਤੇ ਹੋਰ ਹਜ਼ਾਰਾਂ ਲੋਕ 26 ਜੂਨ ਨੂੰ ਇੱਥੇ ਇਕੱਠੇ ਹੋਏ ਆਲ ਇੰਡੀਆ ਸਿਖ ਸਟੂਡੈਂਟਸ ਫਡਰੇਸ਼ਨ ਤੇ ਸਿਖਸ ਫਾਰ ਜਸਟਿਸ ਵਲੋਂ ਆਯੋਜਿਤ ਇਸ ਸ਼ਰਧਾਂਜਲੀ ਸਮਾਰੋਹ ਦੌਰਾਨ ਗੁਰਦੁਆਰਾ ਸਿੰਘ ਸਭਾ ਤਲਵਾੜਾ ਕਲੋਨੀ ਜ਼ਿਲਾ ਰਿਆਸੀ ਜੰਮੂ ਕਸ਼ਮੀਰ ਵਿਚ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਿਨ੍ਹਾਂ ਨੂੰ ਨਵੰਬਰ 1984 ਵਿਚ ਸ਼ਹੀਦ ਕਰ ਦਿੱਤਾ ਗਿਆ ਸੀ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਹਜ਼ਾਰਾਂ ਹੀ ਬੇਕਸੂਰ ਮੈਂਬਰਾਂ ਦੀਆਂ ਜਾਨਾਂ ਗਵਾਉਣ ਵਾਲੇ ਸਿਖ ਭਾਈਚਾਰੇ ਨੂੰ ਮੁਆਫੀ ਦਿਓ ਤੇ ਅਗੇ ਵਧੋ ਬਾਰੇ ਗ੍ਰਹਿ ਮੰਤਰੀ ਚਿਦੰਬਰਮ ਵਲੋਂ ਦਿੱਤਾ ਗਿਆ ਬਿਆਨ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ ਮਾਰਨ ਦਾ ਸਪਸ਼ਟ ਤੌਰ ’ਤੇ ਖੁੱਲਾ ਲਾਇਸੰਸ ਹੈ ਜਦੋਂ ਕਿ ਇਕ ਵੀ ਦੋਸ਼ੀ ੂ ਨੂੰ ਸਜ਼ਾ ਨਹੀਂ ਦਿੱਤੀ ਗਈ ਤੇ ਇਹ ਭਾਰਤ ਦੀ ਦੋਸ਼ੀਆਂ ਨੂੰ ਪਨਾਹ ਦੇਣ ਦੀ ਰਵਾਇਤ ਦੀ ਪੁਸ਼ਟੀ ਕਰਦਾ ਹੈ। ਬਾਬਰੀ ਮਸਜਿਦ ਨੂੰ ਢਾਹੁਣ, ਗੁਜਰਾਤ ਵਿਚ ਮੁਸਲਮਾਨਾਂ ਤੇ ਉੜੀਸਾ ਵਿਚ ਇਸਾਈਆਂ ਦਾ ਕਤਲ ਤੇ ਜੰਮੂ ਕਸ਼ਮੀਰ ਵਿਚ ਬਗੈਰ ਕਿਸੇ ਕੇਸ ਦੇ ਲਗਾਤਾਰ ਮਾਰੇ ਜਾ ਰਹੇ ਲੋਕਾਂ ਦਾ ਜ਼ਿਕਰ ਕਰਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਲਈ ਜਵਾਬਦੇਹੀ ਤੇ ਇਨਸਾਫ ਤੋਂ ਇਨਕਾਰ ਕੀਤੇ ਜਾਣ ਦੇ ਕਾਰਨ ਹੀ ਭਾਰਤ ਵਿਚ ਹੋਰ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦਾ ਖੁਲੇਆਮ ਕਤਲ ਕਰਨ ਲਈ ਹੌਂਸਲਾ ਵਧਿਆ ਹੈ।
ਮੁਆਫੀ ਅਤੇ ਨਵੇਂ ਭਾਰਤ ਦੇ ਨਿਰਮਾਣ ਦਾ ਸਿਖਾਂ ਨੂੰ ਸੱਦਾ ਦਿੰਦਿਆਂ ਨਵੰਬਰ 1984 ਬਾਰੇ ਗ੍ਰਹਿ ਮੰਤਰੀ ਦਾ ਬਿਆਨ ਉਸ ਵੇਲੇ ਆਇਆ ਹੈ ਜਦੋਂ ਨਵੰਬਰ 1984 ਵਿਚ ਹੋਂਦ ਚਿੱਲੜ ਤੋਂ ਲੈਕੇ ਹਰਿਆਣਾ ਵਿਚ ਪਟੌਦੀ ਤੇ ਗੁੜਗਾਓਂ, ਦਿੱਲੀ ਵਿਚ ਨਾਂਗਲੋਈ , ਪੱਛਮੀ ਬੰਗਾਲ ਤੇ ਜੰਮੂ ਕਸ਼ਮੀਰ ਵਿਚ ਰਿਆਸੀ ਸਮੇਤ ਸਮੁਚੇ ਭਾਰਤ ਵਿਚ ਸਿਖਾਂ ਦੇ ਮੁਹੱਲਿਆਂ ਦਾ ਨਾਮੋ ਨਿਸ਼ਾਨ ਮਿਟਾ ਦੇਣ, ਗੁਰਦੁਆਰਿਆਂ ਨੂੰ ਸਾੜ ਦੇਣ ਤੇ ਵਿਆਪਕ ਕਬਰ ਗਾਹਾਂ ਦੇ ਖੁਲਾਸੇ ਹੋਏ ਹਨ। ਫਰਵਰੀ 2011 ਜਦੋਂ ਹਰਿਆਣਾ ਦੇ ਹੋਂਦ ਚਿਲੜ ਜਿਥੇ ਨਵੰਬਰ 1984 ਵਿਚ ਸਿਖਾਂ ਦੇ ਪੂਰੇ ਮੁਹੱਲੇ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ ਵਿਚ ਸਿਖਾਂ ਦੇ ਪਹਿਲੇ ਵਿਆਪਕ ਕਬਰਗਾਹ ਦਾ ਖੁਲਾਸਾ ਹੋਣ ਤੋਂ ਲੈਕੇ ਭਾਰਤ ਸਰਕਾਰ ਨੇ ਕਿਸੇ ਵੀ ਖੁਲਾਸਿਆਂ ’ਤੇ ਆਪਣਾ ਕੋਈ ਪ੍ਰਤੀਕ੍ਰਮ ਨਹੀਂ ਦਿੱਤਾ
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਨੇ ਟਿਪਣੀ ਕੀਤੀ ਕਿ ਨਵੰਬਰ 1984 ਦੇ ਪੀੜਤਾਂ ਨੂੰ ਇਨਸਾਫ ਦੇਣ ਬਾਰੇ ਭਾਰਤ ਸਰਕਾਰ ਦਾ ਰਵੱਈਆ ਪਹਿਲਾਂ ਹੀ ਮਤਰੇਆ ਰਿਹਾ ਹੈ ਤੇ ਉਤੋਂ ਸਿਖਾਂ ਨੂੰ ਮੁਆਫੀ ਤੇ ਅੱਗੇ ਵਧੋਂ ਬਾਰੇ ਕਹਿਣਾ ਜਖਮਾਂ ’ਤੇ ਲੂਣ ਛਿੜਕਣ ਦਾ ਬਰਾਬਰ ਹੈ।
ਨਵੰਬਰ 1984 ਵਿਚ ਸਿਖਾਂ ’ਤੇ ਸਾਜਿਸ਼ਆਨਾ ਤਰੀਕੇ ਨਾਲ ਹਮਲੇ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਖਿਲਾਫ ਅਹਿਮ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਗ੍ਰਹਿ ਮੰਤਰੀ ਦਾ ਬਿਆਨ ਇਹ ਸਾਬਿਤ ਕਰਦਾ ਹੈ ਕਿ ਕਾਂਗਰਸ ਆਈ ਦੇ ਆਗੂ ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਸਨ। ਜਗਦੀਸ਼ ਕੌਰ ਨੇ ਅੱਗੇ ਕਿਹਾ ਕਿ ਗ੍ਰਹਿ ਮੰਤਰੀ ਦੀ ਸਿਖ ਭਾਈਚਾਰੇ ਨੂੰ ਅਪੀਲ ਕਿ ਅੱਗੇ ਵਧੋ ਨਵੰਬਰ 1984 ਦੇ ਪੀੜਤਾਂ ਦਾ ਨਿਰਾਦਰ ਹੈ ਤੇ ਭਾਰਤ ਸਰਕਾਰ ਦਾ ਸਿਖ ਭਾਈਚਾਰੇ ਨੂੰ ਇਨਸਾਫ ਦੇਣ ਪ੍ਰਤੀ ਮਤਰੇਆ ਰਵੱਈਆ ਦਰਸਾਉਂਦਾ ਹੈ।
ਨਵੰਬਰ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਜਦੋ ਜਹਿਰ ਕਰ ਰਹੀ ਸਿਖਸ ਫਾਰ ਜਸਟਿਸ ਨੇ ਕਿਹਾ ਕਿ ਗ੍ਰਹਿ ਮੰਤਰੀ ਦਾ ਬਿਆਨ ਨਵੰਬਰ 1984 ਵਿਚ ਸਿਖਾਂ ਦੇ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਦੇ ਭਾਰਤ ਸਰਕਾਰ ਦੇ ਇਰਾਦੇ ਦੀ ਪੁਸ਼ਟੀ ਕਰਦਾ ਹੈ।
ਨਵੰਬਰ 1984 ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਤੋਂ ਭਾਰਤ ਸਰਕਾਰ ਵਲੋਂ ਇਨਕਾਰ ਕਰਨਾ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਕਿਉਂਕਿ ਭਾਰਤ ਨਵੰਬਰ 1984 ਦੇ ਪੀੜਤਾਂ ਨੂੰ ਕਦੀ ਇਨਸਾਫ ਨਹੀਂ ਦੇਵੇਗਾ ਇਸ ਲਈ ਸਿਖਸ ਫਾਰ ਜਸਟਿਸ ਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਸੁੰਯਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਅੱਗੇ 1503 ਪਟੀਸ਼ਨ ਦਾਇਰ ਕਰਨਗੇ। ਮਨੁੱਖੀ ਅਧਿਕਾਰਾਂ ਬਾਰੇ ਯੂਨੀਵਰਸਲ ਡੈਕਲਾਰੇਸ਼ਨ ਵਲੋਂ ਲਾਜ਼ਮੀ ਕਰਾਰ ਦਿੱਤੇ ਮਨੁੱਖੀ ਅਧਿਕਾਰਾਂ ਦੀ ਕਿਸੇ ਤਰਾਂ ਦੀ ਉਲੰਘਣਾ ਨੂੰ ਸੰਯੁਕਤ ਰਾਸ਼ਟਰ ਵਲੋਂ 1503 ਪਟੀਸ਼ਨ ਤਹਿਤ ਵਿਚਾਰਿਆ ਜਾਂਦਾ ਹੈ।
ਨਿਊਯਾਰਕ ਤੋਂ ਜਾਰੀ ਇਕ ਬਿਆਨ ਵਿਚ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਤੇ ਅਮਰੀਕਾ ਵਿਚ ਮਨੁੱਖੀ ਅਧਿਕਾਰ ਬਾਰੇ ਕਾਨੂੰਨ ਤੇ ਸ਼ਰਨਾਰਥੀ ਕਾਨੂੰਨ ਦੀ ਪ੍ਰੈਕਟਿਸ ਕਰਦੇ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 1503 ਪਟੀਸ਼ਨ ਤਹਿਤ ਕਾਰਵਾਈ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਗਵਾਹਾਂ ਨੂੰ ਬੁਲਾ ਸਕਦਾ ਹੈ , ਹਲਫੀਆ ਬਿਆਨ ਲੈ ਸਕਦਾ ਤੇ ਮਨ੍ਰੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਹਤਿਆਵਾਂ ਸਬੰਧੀ ਦਸਤਾਵੇਜ਼ ਤੇ ਸਬੂਤ ਮੰਗਵਾ ਸਕਦਾ ਹੈ। ਕਮਿਸ਼ਨ ਇਸ ਵਿਚ ਸ਼ਾਮਿਲ ਦੇਸ਼ ਤੋਂ ਵੀ ਜਵਾਬ ਮੰਗ ਸਕਦਾ ਹੈ। ਅਟਾਰਨੀ ਪੰਨੂ ਅਨੁਸਾਰ 1503 ਪਟੀਸ਼ਨ ਇਕ ਬਹੁਤ ਹੀ ਪ੍ਰਭਾਵਸ਼ਾਲੀ ਮਾਧਿਅਮ ਹੈ ਜਿਹੜਾ ਸੰਯੁਕਤ ਰਾਸ਼ਟਰ ਵਿਸ਼ਵ ਦੇ ਦਬੇ ਕੁਚਲੇ ਲੋਕਾਂ ਨੂੰ ਮੁਹੱਈਆ ਕਰਵਾਇਆ ਹੋਇਆ ਹੈ ਤਾਂ ਜੋ ਉਹ ਮਨੁੱਖੀ ਅਧਿਕਾਰਾਂ ਸਬੰਧੀ ਤੇ ਇਨਸਾਫ ਤੋਂ ਇਨਕਾਰ ਕੀਤੇ ਜਾਣ ਦੀ ਸੂਰਤ ਵਿਚ ਸੰਯੁਕਤ ਰਾਸ਼ਟਰ ਤੱਕ ਸਿੱਧੀ ਪਹੁੰਚ ਕਰ ਸਕਣ।
ਅਜ ਦੇ ਵਿਸ਼ਾਲ ਸ਼ਰਧਾਜਲੀ ਸਮਾਗਮ ਵਿਚ ਸ਼੍ਰੀ ਦਰਬਾਰ ਅੰਮ੍ਰਿਤਸਰ ਸਾਹਿਬ ਤੋਂ ਪੁੱਜੇ ਹਜੂਰੀ ਰਾਗੀ ਜੱਥੇ ਕੁਲਦੀਪ ਸਿੰਘ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗੰ੍ਰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਭਾਰਤ ਦੀ ਜਨਤਾ ਅਜ ਤਕ ਰਾਵਣ ਨੂੰ ਨਹੀਂ ਭੁੱਲੀ ਤੇ ਹਰ ਸਾਲ ਦੁਸਿਹਰੇ ਮੋਕੇ ਰਾਵਣ ਦਾ ਪੂਤਲਾ ਜਲਾਇਆ ਜਾਂਦਾ ਹੈ।ਸਾਨੂੰ ਇਹ ਲੋਕ ਸਤਾਈ ਸਾਲ ਪਹਿਲਾਂ ਸਾਡੇ ਨਾਲ ਵਾਪਰੇ ਭਿਆਨਕ ਦੁਖਾਂਤ ਨੂੰ ਭੁਲ ਜਾਨ ਵਾਲੀਆਂ ਘੱਟੀਆਂ ਨਸੀਅਤਾਂ ਦੇਣ ਵਾਲਾ ਬਿਆਨ ਦੇ ਰਹੇ ਹਨ।ਇਸ ਮੋਕੇ ਤੇ ਦਮਦਮੀਂ ਟਕਸਾਲ ਦੇ ਮੁਖ ਬੁਲਾਰੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਜਿਨੀ ਦੇਰ ਤਕ ਸਿੱਖ ਕੌਮ ਨੂੰ ਇੰਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ,ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਬੁਲਾਰੇ ਗੁਰੀਦੰਰ ਸਿੰਘ ਐਡਵੋਕੇਟ ਨੇ ਕਿਹਾ ਕਿ ਸਿੱਖ ਫੈਡਰਸ਼ਨ ਵਲੋਂ ਇੰਨਸਾਫ ਪਰਾਪਤੀ ਲਈ ਲੜਿਆ ਜਾ ਰਿਹਾ ਸੰਘਰਸ਼ ਹੁਣ ਅਹਿਮ ਪੜਾਅ ਤੇ ਹੈ ਤੇ ਅਜਿਹੇ ਮੋਕੇ ਤੇ ਸਿੱਖ ਕੌਮ ਨੂੰ ਇੱਕ ਮੁਠ ਹੋਕੇ ਦੋਸ਼ੀਆਂ ਖਿਲਾਫ ਲੜੇ ਜਾ ਰਹੇ ਸੰਘਰਸ਼ ਵਿਚ ਆਪਣਾ ਯੌਗਦਾਨ ਪਾਉਣਾ ਚਾਹੀਦਾ ਹੈ।ਸ਼ਰਦਾਜਲੀ ਸਮਾਗਮ ਦੋਰਾਨ 17 ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ ਗਿਆ।ਅਜ ਦੇ ਸਮਾਗਮ ਵਿਚ ਦਸਮੇਸ਼ ਯੂਥ ਆਰਗੇਇਜੇਸ਼ਨ ਜੰਮੂ ਕਸ਼ਮੀਰ ਦੇ ਪ੍ਰਧਾਨ ਮਨਮੋਹਨ ਸਿੰਘ ਜੰਮੂ ਨੇ ਸ਼ਹੀਦਾਂ ਨੂੰ ਸ਼ਰਦਾਜਲੀ ਦੇਂਦਿਆ ਕਿ ਭਾਰਤ ਅੰਦਰ ਘੱਟ ਗਿਣਤੀ ਕੌਮਾਂ ਲਈ ਕਾਨੂੰਨ ਅਤੇ ਇੰਨਸਾਫ ਨਾ ਦੀ ਕੋਈ ਵੀ ਚੀਜ ਨਜਰ ਨਹੀਂ ਆ ਰਹੀ ਇਸੇ ਕਾਰਣ ਹੀ ਸਿੱਖ ਕੌਮ ਆਪਣੀ ਅਜ਼ਾਦੀ ਚਾਹੁੰਦੀ ਹੈ।ਸਮਾਗਮ ਵਿਚ ਹੋਰਣਾ ਤੋਂ ਇਲਾਵਾ ਸਿੱਖ ਫੈਡਰਸ਼ਨ ਦੇ ਸੀਨੀਅਰ ਆਗੂ ਡਾ:ਕਾਰਜ ਸਿੰਘ ਧਰਮ ਸਿੰਘਵਾਲਾ,ਬੀਬੀ ਮਨਜੀਤ ਕੌਰ ਸਿੱਧੂ ਚੇਅਰਮੈਨ ਮਾਤਾ ਗੁਜਰੀ ਸ਼ੌਸ਼ਲ ਸੋਸਾਇਟੀ ਪੰਜਾਬ ਸ੍ਰ.ਮੋਹਨ ਸਿੰਘ ਜਸਪਾਲ ਸਿੰਘ ਸਲੂਜਾ ਸ੍ਰ.ਦਲੀਪ ਸਿੰਘ ਰਾਜੋਰੀ,ਭਾਈ ਬਲਵੰਤ ਸਿੰਘ ਗੁਪਾਲਾ ਸ੍ਰ.ਨਰੀੰਦਰ ਸਿੰਘ ਖਾਲਸਾ ਸ੍ਰ.ਸੁਖਵਿੰਦਰ ਸਿੰਘ ਦੀਨਾਨਗਰ,ਸ੍ਰ.ਕੁਲਵੀਰ ਸਿੰਘ ਜੰਮੂ, ਸ੍ਰ.ਜਸਵੀਰ ਸਿੰਘ ਕਸ਼ਮੀਰ,ਸ੍ਰ,ਅਮਰਜੀਤ ਸਿੰਘ ਬੱਬਲੂ ਜੰਮੂ ,ਹਾਜਰ ਸਨ।