ਅੰਮ੍ਰਿਤਸਰ ਵਿਚ ਤੈਨਾਤ ਨੀਮ ਫੌਜੀ ਦਸਤੇ

ਸਿੱਖ ਖਬਰਾਂ

ਬਾਦਲ ਸਰਕਾਰ ਦੇ ਮੰਗਣ ‘ਤੇ 10 ਕੰਪਨੀਆਂ ਸੀ.ਆਰ.ਪੀ.ਐਫ. ਅਤੇ 5 ਕੰਪਨੀਆਂ ਆਈ.ਟੀ.ਬੀ.ਪੀ. ਦੀਆਂ ਪੰਜਾਬ ਪੁੱਜੀਆਂ

By ਸਿੱਖ ਸਿਆਸਤ ਬਿਊਰੋ

June 02, 2016

ਚੰਡੀਗੜ੍ਹ: ਰਾਜ ਸਰਕਾਰ ਦੀ ਮੰਗ ‘ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 15 ਕੰਪਨੀਆਂ ਪੰਜਾਬ ਪੁੱਜ ਗਈਆਂ ਹਨ, ਜਿਸ ਦੀ ਪੁਸ਼ਟੀ ਕਰਦਿਆਂ ਰਾਜ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਸੁਰੱਖਿਆ ਬਲਾਂ ਦੀ ਤਾਇਨਾਤੀ ਪ੍ਰਮੁੱਖ 8 ਸ਼ਹਿਰਾਂ ਅੰਮਿ੍ਤਸਰ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿਖੇ ਕੀਤੀ ਜਾਵੇਗੀ।

ਇਨ੍ਹਾਂ ‘ਚੋਂ 6 ਕੰਪਨੀਆਂ ਅੰਮਿ੍ਤਸਰ ਅਤੇ 2-2 ਕੰਪਨੀਆਂ ਜਲੰਧਰ ਅਤੇ ਲੁਧਿਆਣਾ ਵਿਖੇ ਤਾਇਨਾਤ ਕੀਤੀਆਂ ਜਾਣਗੀਆਂ, ਜਦੋਂਕਿ ਦੂਜੇ ਸ਼ਹਿਰਾਂ ‘ਚ ਇੱਕ-ਇੱਕ ਕੰਪਨੀ ਦੀ ਤਾਇਨਾਤੀ ਹੋਵੇਗੀ ਰਾਜ ਨੂੰ ਪ੍ਰਾਪਤ ਹੋਈ ਇਸ ਫੋਰਸ ਦੀਆਂ 10 ਕੰਪਨੀਆਂ ਸੀ.ਆਰ.ਪੀ.ਐਫ. ਅਤੇ 5 ਕੰਪਨੀਆਂ ਆਈ.ਟੀ.ਬੀ.ਪੀ. ਦੀਆਂ ਹਨ। ਪੁਲਿਸ ਮੁਖੀ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਚੌਕਸੀ ਦੇ ਆਦੇਸ਼ ਦਿੱਤੇ ਗਏ ਹਨ।

ਸੂਚਨਾ ਅਨੁਸਾਰ ਅੰਮਿ੍ਤਸਰ ਅਤੇ ਕੁਝ ਹੋਰ ਸ਼ਹਿਰਾਂ ਲਈ ਰਾਜ ਸਰਕਾਰ ਵਲੋਂ ਵੀ ਆਪਣੀ ਰਿਜ਼ਰਵ ਫੋਰਸ ਦੀਆਂ ਕੰਪਨੀਆਂ ਭੇਜੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਦਲ ਖ਼ਾਲਸਾ ਅਤੇ ਪੰਚ ਪ੍ਰਧਾਨੀ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਰਲੇਵਾਂ ਹੋਇਆ ਹੈ, ਵਲੋਂ ਅੰਮ੍ਰਿਤਸਰ ਵਿਖੇ 3 ਜੂਨ ਨੂੰ ਰੋਸ ਮਾਰਚ ਕੱਢੇ ਜਾਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: