ਜਲੰਧਰ: 30 ਦਸੰਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਜਿੱਥੇ ਇਕ ਪਾਸੇ ਪੰਜਾਬ ਦੇ ਵਸਨੀਕਾਂ ਨੇ ਆਪਸੀ ਭਾਈਚਾਰਕ ਸਾਂਝ ਵਿਖਾਉਂਦੇ ਹੋਏ ਇਸ ਵਾਰ 1763 ਸਰਪੰਚ ਅਤੇ 22203 ਪੰਚ ਸਰਬਸੰਮਤੀ ਨਾਲ ਚੁਣੇ, ਉੱਥੇ ਜਲੰਧਰ ਛਾਉਣੀ ਹਲਕੇ ਦੇ 11 ਪਿੰਡ ਅਜਿਹੇ ਵੀ ਹਨ ਜਿੱਥੇ ਪੰਚਾਇਤੀ ਚੋਣਾਂ ਇਸ ਵਾਰ ਨਹੀਂ ਹੋਣਗੀਆਂ । ਪਿੰਡ ਧੀਣਾ, ਖੁਸਰੋਪੁਰ , ਰਹਿਮਾਨਪੁਰ, ਦੀਪ ਨਗਰ, ਸੋਢੀ ਪਿੰਡ, ਨੰਗਲ ਕਰਾਰ ਖਾਂ, ਖ਼ਾਬਰਾ, ਅਲੀਪੁਰ, ਮਿੱਠਾਪੁਰ, ਸੰਸਾਰਪੁਰ, ਸੁਭਾਨਾ ਇਹਨਾਂ ਪਿੰਡਾਂ ਦਾ ਕਸੂਰ ਸਿਰਫ ਏਨਾਂ ਹੀ ਹੈ ਕਿ ਇਹ ਪਿੰਡ, ਸ਼ਹਿਰ ਦੇ ਕੋਲ ਰਹਿ ਗਏ ਜਾਂ ਖੌਰੇ ਸ਼ਹਿਰ ਇਹਨਾਂ ਦੇ ਨੇੜੇ ਆ ਢੁੱਕਿਆ।
ਪਿੰਡ ਵਾਲਿਆਂ ਨੂੰ ਇਹ ਕਿਹਾ ਗਿਆ ਕਿ ਹੁਣ ਇਹ 11 ਪਿੰਡ ਨਗਰ ਨਿਗਮ ਦੇ ਪ੍ਰਬੰਧ ਹੇਠ ਆ ਗਏ ਹਨ ਪਰ ਅਜਿਹਾ ਕੁਝ ਵੀ ਨਾ ਹੋਇਆ।ਇਹ ਪਿੰਡ ਪਿੰਡ ਤੋਂ ਸ਼ਹਿਰ ਬਣਨ ਜਾਂ ਪਿੰਡ ਹੀ ਰਹਿਣ ਦੇ ਵਿਚਾਲੇ ਲਮਕ ਰਹੇ ਹਨ।
ਪਿੰਡ ਵਾਲਿਆਂ ਨੂੰ ਆਪਣੀਆਂ ਮੁਸ਼ਕਲਾਂ ਅਤੇ ਇਲਾਕੇ ਦੇ ਵਿਕਾਸ ਨੂੰ ਲੈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।ਲੋਕਾਂ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਹੈ।