(ਫਾਈਲ ਫੋਟੋ)

ਆਮ ਖਬਰਾਂ

ਟਾਡਾ ਕੇਸ (ਲੁਧਿਆਣਾ ਬੈਂਕ ਡਕੈਤੀ) ‘ਚ ਬੰਦ 10 ਸਿੱਖਾਂ ਨੂੰ ਸੁਪਰੀਮ ਕੋਰਟ ਨੇ ਕੀਤਾ ਬਰੀ

By ਸਿੱਖ ਸਿਆਸਤ ਬਿਊਰੋ

January 10, 2017

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਨੇ ਅੱਜ 1987 ਦੇ ਟਾਡਾ ਕੇਸ ‘ਚ ਬੰਦ 10 ਬਜ਼ੁਰਗ ਸਿੱਖਾਂ ਨੂੰ ਬਰੀ ਕੀਤਾ। 1986 ‘ਚ ਲੁਧਿਆਣਾ ਬੈਂਕ ਡਕੈਤੀ ਕੇਸ ‘ਚ 2012 ‘ਚ ਲੁਧਿਆਣਾ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ 10 ਬਜ਼ੁਰਗ ਸਿੱਖਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ।

ਜ਼ਿਕਰਯੋਗ ਹੈ ਕਿ 20 ਨਵੰਬਰ, 2012 ਨੂੰ ਲੁਧਿਆਣਾ ਦੀ ਟਾਡਾ ਕੇਸ ‘ਚ 12 ਫਰਵਰੀ 1987 ਦੇ ਲੁਧਿਆਣਾ ਬੈਂਕ ਡਕੈਤੀ ਕੇਸ ‘ਚ ਸਾਰਿਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ।

ਇਸ ਕੇਸ ਵਿਚ ਬਹੁਤੇ ਸਿੱਖਾਂ ਨੂੰ ਟਾਡਾ ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ‘ਚ ਸਜ਼ਾ ਸੁਣਾਈ ਗਈ ਸੀ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਨ੍ਹਾਂ ਨੇ ਸਿਆਸੀ ਸਿੱਖ ਕੈਦੀਆਂ ਦੀ ਸੂਚੀ ਬਣਾਈ ਸੀ, ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ ਬਚਾਅ ਪੱਖ ਵਲੋਂ ਸੀਨੀਅਰ ਵਕੀਲ ਵਿਕਰਮ ਚੌਧਰੀ, ਸੀਨੀਅਰ ਵਕੀਲ ਕੇ.ਟੀ. ਐਸ. ਤੁਲਸੀ, ਸੰਗਰਾਮ ਸਿੰਘ ਸਾਰੋਂ, ਮਨੀਸ਼ ਅਤੇ ਆਰ.ਕੇ. ਕਪੂਰ ਪੇਸ਼ ਹੋਏ।

ਉਨ੍ਹਾਂ ਦੱਸਿਆ ਕਿ ਜਿਹੜੇ 10 ਸਿੱਖ ਅੱਜ ਸੁਪਰੀਮ ਕੋਰਟ ਵਲੋਂ ਬਰੀ ਹੋਏ ਹਨ ਉਹ ਹਨ; ਬਾਪੂ ਆਸਾ ਸਿੰਘ (96 ਸਾਲ; ਪਿਛਲੇ ਦੋ ਸਾਲਾਂ ਤੋਂ ਜ਼ਮਾਨਤ ‘ਤੇ), ਜਥੇਦਾਰ ਮਾਨ ਸਿੰਘ (70 ਸਾਲ, ਲੁਧਿਆਣਾ), ਅਵਤਾਰ ਸਿੰਘ (78 ਸਾਲ, ਜਲੰਧਰ), ਮੋਹਨ ਸਿੰਘ (74 ਸਾਲ, ਪਿੰਡ ਪੱਤੜ ਕਲਾਂ, ਜਲੰਧਰ), ਹਰਭਜਨ ਸਿੰਘ (86, ਪਿੰਡ ਸਰੀਂਹ), ਸਰੂਪ ਸਿੰਘ (68 ਸਾਲ, ਪਿੰਡ ਬਿਸਰਾਮਪੁਰ, ਜਲੰਧਰ) ਬਲਵਿੰਦਰ ਸਿੰਘ (64 ਸਾਲ, ਪਿੰਡ ਟਾਹਲੀ, ਜਲੰਧਰ), ਸੇਵਾ ਸਿੰਘ (75 ਸਾਲ, ਚੱਕ ਰਾਜੂ ਸਿੰਘ, ਹੁਸ਼ਿਆਰਪੁਰ), ਗੁਰਜੰਟ ਸਿੰਘ (74 ਸਾਲ), ਹਰਜਿੰਦਰ ਸਿੰਘ (57 ਸਾਲ, ਪਿੰਡ ਲਲਤੋਂ, ਲੁਧਿਆਣਾ)।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: 10 Elderly Sikhs Acquitted in 1986 TADA (Ludhiana Bank Robbery) Case by Supreme Court of India …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: