Site icon Sikh Siyasat News

ਸਿੱਖ ਨਸਲਕੁਸ਼ੀ ਦੇ ਪੀੜਤਾਂ ਦੇ ਵਕੀਲ਼ ਸ੍ਰ. ਫੂਲਕਾ ਵੱਲੋਂ ਜਗਦੀਸ਼ ਟਾਇਟਲਰ ਵਿਰੁੱਧ ਦਾਇਰ ਕੇਸ ਵਿੱਚ ਅਦਾਲਤ ਨੇ ਰੱਖਿਆ ਫੈਸਲਾ ਰਾਖਵਾਂ

ਨਵੀਂ ਦਿੱਲੀ (31 ਮਈ 2014): ਅੱਜ ਦਿੱਲੀ ਦੀ ਇਕ ਅਦਾਲਤ ਨੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਵਲੋਂ ਦਿੱਤੀਆਂ ਦਲੀਲਾਂ ਪਿੱਛੋਂ ਆਪਣਾ ਹੁਕਮ ਰਾਖਵਾਂ ਰੱਖ ਲਿਆ ਜਿਨ੍ਹਾਂ ਨੇ 7 ਸਤੰਬਰ 2004 ਨੂੰ ਇਕ ਨਿੱਜੀ ਨਿਊਜ਼ ਚੈਨਲ ਵਿਚ ਖ਼ਬਰਾਂ ਦੇ ਪ੍ਰਸਾਰਨ ਸਮੇਂ ਉਨ੍ਹਾਂ ਦੇ ਖਿਲਾਫ ਕਥਿਤ ਰੂਪ ਵਿਚ ਅਪਸ਼ਬਦ ਬੋਲਣ ਬਦਲੇ ਟਾਈਟਲਰ ਖਿਲਾਫ ਸ਼ਿਕਾਇਤ ਦਾਇਰ ਕੀਤੀ ਸੀ।

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਲਤ ਤੋਂ ਬਾਅਦ ਨਵੰਬਰ 1984ਵਿੱਚ ਦਿੱਲੀ ਵਿੱਚ ਹੋਈ  ਸਿੱਖ ਨਸਲਕੁਸ਼ੀ ਦੇ ਮਾਮਲਿਆਂ ਵਿਚ ਪੀੜਤਾਂ ਦੇ ਕੇਸ ਲੜ ਰਹੇ ਸੀਨੀਅਰ ਵਕੀਲ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ ‘ਤੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਖਿਲਾਫ ਧਮਕੀਆਂ ਦੇਣ ਬਦਲੇ ਅਪਰਾਧਿਕ ਦੋਸ਼ ਜੋੜੇ ਜਾਣ ਜਾਂ ਨਹੀਂ, ਲਈ 2 ਜੁਲਾਈ ‘ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ।
ਅਦਾਲਤ ਵਲੋਂ ਟਾਈਟਲਰ ਨੂੰ ਨਿੱਜੀ ਰੂਪ ਵਿਚ ਅਦਾਲਤ ਸਾਹਮਣੇ ਪੇਸ਼ ਹੋਣ ਦੀ ਦਿੱਤੀ ਹਦਾਇਤ ਪਿੱਛੋਂ ਟਾਈਟਲਰ ਅੱਜ ਵਧੀਕ ਚੀਫ ਮੈਟਰੋਪੋਲੀਟਨ ਮਜਿਸਟਰੇਟ ਗੌਰਵ ਰਾਓ ਦੇ ਸਾਹਮਣੇ ਪੇਸ਼ ਹੋਏ। ਅਦਾਲਤ ਨੇ
 ਅੱਜ ਦੀ ਸੁਣਵਾਈ ਦੌਰਾਨ ਆਦਲਤ ਨੇ ਜਾਨਣਾ ਚਾਹਿਆ ਕਿ ਕੀ ਸ. ਫੂਲਕਾ ਅਦਾਲਤ ਤੋਂ ਬਾਹਰ ਮਾਮਲੇ ਨੂੰ ਨਿਬੇੜਨਾ ਚਾਹੁੰਦੇ ਹਨ ਤਾਂ ਸੀਨੀਅਰ ਵਕੀਲ ਨੇ ਨਾਂਹ ਵਿਚ ਉੱਤਰ ਦਿੱਤਾ ਅਤੇ ਕਿਹਾ ਕਿ ਟਾਈਟਲਰ ਨੇ ਉਨ੍ਹਾਂ ਖਿਲਾਫ ਬਹੁਤ ਹੀ ਗੰਭੀਰ ਕਿਸਮ ਦੇ ਦੋਸ਼ ਲਾਏ ਸਨ।
ਸ. ਫੂਲਕਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਟਾਈਟਲਰ ਨੇ ਟੈਲੀਵੀਜ਼ਨ ਸ਼ੋਅ ਦੇ ਸਿੱਧੇ ਪ੍ਰਸਾਰਨ ਵਿਚ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਕੇਵਲ ਭੱਦੀ ਭਾਸ਼ਾ ਦੀ ਵਰਤੋਂ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਦੇ ਸਾਇਲ ਨੂੰ ਧਮਕੀਆਂ ਵੀ ਦਿੱਤੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version